Raavi News # ਲੁਧਿਆਣਾ ਵਿਚ ਵਾਪਰੀ ਘਟਨਾ ਹੈ ਬੇਹੱਦ ਮੰਦਭਾਗੀ – ਬਲਵੀਰ ਰਾਣੀ ਸੋਢੀ

धर्म

ਰਾਵੀ ਨਿਊਜ ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ)

ਲੁਧਿਆਣਾ ਵਿਖੇ ਅੱਜ ਹੋਏ ਬੰਬ ਧਮਾਕੇ ਨਾਲ ਸਮੁੱਚੀ ਕਾਇਨਾਤ ਦੇ ਵਿੱਚ ਸੰਨਾਟਾ ਛਾ ਗਿਆ ਹੈ ਅਤੇ ਇਸ ਬੰਬ ਧਮਾਕੇ ਵਿੱਚ ਆਪਣੀ ਜਾਨ ਗਵਾ ਚੁੱਕੇ ਲੋਕਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ।ਇਹ ਗੱਲ ਅੱਜ ਇੱਥੇ  ਮੀਡੀਆ ਨੂੰ  ਭੇਜੇ ਇਕ ਸੰਦੇਸ਼ ਵਿਚ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬੀਬੀ ਬਲਬੀਰ ਰਾਣੀ ਸੋਢੀ ਨੇ ਕਹੀ  । ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ    ਸਾਡੀ ਇਹ ਕਾਮਨਾ ਹੈ ਕਿ ਪ੍ਰਮਾਤਮਾ ਇਸ ਹਾਦਸੇ ਵਿੱਚ ਜਾਨ ਗਵਾ ਕੇ ਚੁੱਕੇ  ਲੋਕਾਂ ਦੇ ਪਰਿਵਾਰਕ ਮੈਂਬਰਾਂ  ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਬੀਬੀ ਰਾਣੀ ਸੋਢੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਬੰਬ ਧਮਾਕੇ ਦੇ ਸਬੰਧ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨਾਂ ਅਤੇ ਜ਼ਿਲ੍ਹਾ ਕੋਆਰਡੀਨੇਟਰਜ਼ ਨਾਲ ਗੱਲਬਾਤ ਕੀਤੀ ਹੈ ਜਿਸ ਤੋਂ ਪਤਾ ਲੱਗਿਆ ਹੈ ਕਿ ਲੋਕਾਂ ਚ ਡਰ ਦਾ ਮਾਹੌਲ ਬਣਿਆ ਹੋਇਆ ਹੈ  । ਜਿਸਦੇ ਚੱਲਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੁੱਖ ਦੀ ਇਸ ਘੜੀ ਵਿਚ ਰੋਕ ਹਿੰਮਤ ਅਤੇ ਹੌਂਸਲੇ ਦੇ ਨਾਲ ਕੰਮ ਲੈਣ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਬੇਹੱਦ ਗੰਭੀਰ ਹੈ ਜਿਸ ਤੇ ਚੱਲਦੀ ਹੋਈ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ  ਸਾਹਿਬ ਨੇ ਵੀ ਲੁਧਿਆਣੇ ਦਾ ਦੌਰਾ ਕੀਤਾ ਹੈ  । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ  ਬੰਬ ਧਮਾਕੇ ਦੇ ਵਿਚ ਦੋਸ਼ੀ ਵਿਅਕਤੀਆਂ ਦੀ ਪਛਾਣ ਕਰਨ ਦੇ ਲਈ ਸਰਕਾਰ ਵੱਲੋਂ ਤੇਜ਼ੀ ਵਰਤੀ ਜਾਵੇਗੀ ਅਤੇ  ਇਸ ਮਾਮਲੇ ਵਿਚ ਦੋਸ਼ੀ  ਜਲਦੀ ਹੀ ਸਲਾਖਾਂ ਪਿੱਛੇ ਹੋਣਗੇ  । ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ  ਰਾਣੀ ਸੋਢੀ ਨੇ ਕਿਹਾ ਕਿ ਇਸ ਬੰਬ ਧਮਾਕੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਉੱਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾਉਣ ਲਗਾਏ ਜਾ ਰਹੇ ਹਨ ਜੋ ਕਿ ਸਰਾਸਰ ਗ਼ਲਤ ਹੈ । ਸਾਨੂੰ ਸਭਨਾਂ ਨੂੰ ਅਜਿਹੇ ਮੌਕੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ।

Share and Enjoy !

Shares

Leave a Reply

Your email address will not be published.