Raavi News # ਰੇਲਵੇ ਸਟੇਸ਼ਨ ਤੇ ਬਣਾਈ ਗਈ ਵੋਟਰ ਜਾਗਰੂਕਤਾ ਰੰਗੋਲੀ

पंजाब

ਰਾਵੀ ਨਿਊਜ ਅੰਮ੍ਰਿਤਸਰ 

ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ.ਗੁਰਪ੍ਰੀਤ ਸਿੰਘ ਖਹਿਰਾ ਦੀ ਯੋਗ ਅਗੁਆਈ ਹੇਠ ਜਿਲ੍ਹਾ ਸਵੀਪ ਨੋਡਲ ਅਫ਼ਸਰ-ਕਮ-ਜਿਲ੍ਹਾ ਸਿੱਖਿਆ ਅਫਸਰ (ਸੈ:ਸ) ਸ.ਜੁਗਰਾਜ ਸਿੰਘ ਰੰਧਾਵਾ ਅਤੇ ਸਹਾਇਕ ਨੋਡਲ ਅਫ਼ਸਰ-ਕਮ-ਜਿਲ੍ਹਾ ਸਿੱਖਿਆ ਅਫ਼ਸਰ (ਐ.ਸ.) ਰਾਜੇਸ਼ ਕੁਮਾਰ ਸ਼ਰਮਾ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਅਗਾਮੀ ਵਿਧਾਨਸਭਾ ਚੋਣਾਂ ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ   ਸਥਾਨਕ ਰੇਲਵੇ ਸਟੇਸ਼ਨ ਵਿੱਖੇ ਰੰਗੋਲੀ ਬਣਾਈ ਗਈ। ਜਿਸ ਦਾ ਥੀਮ ‘ਹਰ ਵੋਟ ਹੈ ਜ਼ਰੂਰੀ’ ਸੀ। ਜਿਲ੍ਹਾ ਨੋਡਲ ਅਫ਼ਸਰ(ਸਵੀਪ)-ਕਮ-ਜਿਲ੍ਹਾ ਸਿੱਖਿਆ ਅਫਸਰ (ਸੈ:ਸ) ਸ.ਜੁਗਰਾਜ ਸਿੰਘ ਰੰਧਾਵਾ ਅਤੇ ਸਹਾਇਕ ਨੋਡਲ ਅਫ਼ਸਰ-ਕਮ-ਜਿਲ੍ਹਾ ਸਿੱਖਿਆ ਅਫ਼ਸਰ (ਐ.ਸ.) ਰਾਜੇਸ਼ ਕੁਮਾਰ ਸ਼ਰਮਾ ਨੇ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਜਿਲ੍ਹਾ ਚੋਣ ਦਫ਼ਤਰ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਆਰੰਭ ਕੀਤੀ ਗਈ ਹੈ।ਉਹਨਾਂ ਦੱਸਿਆ ਕਿ ਇਹ ਰੰਗੋਲੀ ਬਣਾਉਣ ਦਾ ਮੁੱਖ ਮਕੱਸਦ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੇ ਆਉਣ ਵਾਲੇ ਆਮ ਲੋਕਾਂ ਨੂੰ ਪੰਜਾਬ ਵਿਧਾਨਸਭਾ ਚੋਣਾਂ-2022 ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਵਿੱਚ ਵੋਟਰ ਹੈਲਪਲਾਈਨ ਨੰਬਰ 1950 ਮੁੱਖ ਹੈ।ਉਹਨਾਂ ਕਿਹਾ ਕਿ ਇਹ ਨੰਬਰ ਟੋਲ ਫ਼੍ਰੀ ਸੇਵਾ ਹੈ ਅਤੇ ਇਸ ਨੰਬਰ ਤੇ ਡਾਈਲ ਕਰਕੇ ਵੋਟਰ ਕੋਈ ਵੀ ਜਾਣਕਾਰੀ ਘਰ ਬੈਠੇ ਲੈ ਸਕਦਾ ਹੈ। ਉਹਨਾਂ ਕਿਹਾ ਕਿ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਸਿੱਖਿਆ ਅਧਿਕਾਰੀਆਂ  ਨੇ ਰੰਗੋਲੀ ਤਿਆਰ ਕਰਨ ਲਈ ਅਧਿਆਪਕ ਸ਼ੰਜੇ ਕੁਮਾਰ,ਜਗਦੀਪਕ ਸਿੰਘ, ਚਰਨਜੀਤਸਿੰਘ, ਸਰਬਜੀਤ ਸਿੰਘ, ਸ.ਜਸਬੀਰ ਸਿੰਘ ਗਿੱਲ, ਵਿਨੋਦ ਕਾਲੀਆ,ਪੰਕਜ ਸ਼ਰਮਾ, ਮੁਨੀਸ਼ ਕੁਮਾਰ, ਰਾਜਿੰਦਰ ਸਿੰਘ, ਆਸ਼ੂ ਧਵਨ, ਵਿਨੋਦ ਭੂਸ਼ਣ, ਸੰਦੀਪ ਸਿਆਲ ਅਤੇ ਰੇਲਵੇ ਅਥਾਰਟੀ ਦੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Share and Enjoy !

Shares

Leave a Reply

Your email address will not be published.