ਰਾਵੀ ਨਿਊਜ ਬਟਾਲਾ
ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਬਸਪਾ ਗੱਠਜੋੜ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਮੰਗਲਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੋਗਾ ਚ ਕੀਤੀ ਜਾਰੀ ਰਾਜ ਪੱਧਰੀ ਰੈਲੀ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ । ਸੋਚਾਂ ਛੋਟੇਪੁਰ ਨਿਕਾਹ ਘੇਰੇ ਨੂੰ ਲੈ ਕੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਹਲਕਿਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਛੋਟੇਪੁਰ ਨੇ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਨਿਰਾਸ਼ ਹੈ ਅਤੇ ਪੰਜਾਬ ਦੀ ਸੱਤਾ ਵਿੱਚ ਤਬਦੀਲੀ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਹਿਯੋਗ ਦੇਣ ਲਈ ਤਤਪਰ ਹਨ। ਇਸ ਮੌਕੇ ਤੇ ਬਲਬੀਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ, ਪ੍ਰਦੀਪ ਸ਼ਰਮਾ ਸਰਕਲ ਪ੍ਰਧਾਨ ਯੂਥ ਅਕਾਲੀ ਦਲ ,ਦਾਸਕਰਨ ਸੰਧੂ ਸਰਕਲ ਪ੍ਰਧਾਨ ਬੀਸੀ ਸੈੱਲ ਸ਼੍ਰੋਮਣੀ ਅਕਾਲੀ ਦਲ ਬਾਦਲ, ਜੈਤੋ ਵਾਰੀ ਬਟਾਲਾ ਪਰਵਾਸੀ ਯੂਨੀਅਨ ਪ੍ਰਧਾਨ ,ਗੁਰਵਿੰਦਰ ਸਿੰਘ ਬਿੱਟੂ ਸੰਮਤੀ ਮੈਂਬਰ, ਮਾਸਟਰ ਗੁਰਦੇਵ ਸਿੰਘ, ਜਗਜੀਤ ਸਿੰਘ ਹਰਚੋਵਾਲ , ਵਿੱਕੀ ਰਿਆੜ ਆਦਿ ਹਾਜ਼ਰ ਸਨ