Raavi News # ਮਾਹੋਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਕਸੀ ਜਾਵੇਗੀ ਨਕੇਲ

गुरदासपुर आसपास

ਰਾਵੀ ਨਿਊਜ ਧਾਰੀਵਾਲ (ਰਾਜਨ ਬੱਬਰ)

ਨਸ਼ਾ ਵੇਚਣ ਵਾਲੇ ਅਤੇ ਸ਼ਹਿਰ ਦਾ ਮਾਹੋਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀੰ ਜਾਵੇਗਾ ਅਤੇ ਥਾਣੇ ਵਿਚ ਆਉਣ ਵਾਲੇ ਲੋਕਾਂ ਨਾਲ ਇਨਸਾਫ ਕੀਤਾ ਜਾਵੇਗਾ। ਇਨਾ ਗੱਲਾਂ ਦਾ ਪ੍ਰਗਟਾਵਾ ਧਾਰੀਵਾਲ ਥਾਣੇ ਦਾ ਚਾਰਜ਼ ਸੰਭਾਲਣ ਮੌਕੇ ਐਸ.ਐਚ.ਓ. ਮੋਹਿਤ ਕੁਮਾਰ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ। ਉਹਨਾਂ ਨੇ ਕਿਹਾ ਕਿ ਥਾਣੇ ਅੰਦਰ ਆਪਣੀਆਂ ਸ਼ਿਕਾਇਤਾਂ ਲੈ ਕੇ ਆਉਣ  ਵਾਲੇ ਲੋਕਾੰ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ। ਉਨੲਾੰ ਨੇ ਕਿਹਾ ਕਿ ਸ਼ਹਿਰ ਅੰਦਰ ਸੁਰਖਿਆ ਦਾ ਪੂਰਾ ਧਿਆਨ  ਰੱਖਿਆ ਜਾਵੇਗਾ । ਉਨਾ ਨੇ ਕਿਹਾ ਕਿ ਜੇਕਰ ਸ਼ਹਿਰ ਜਾਂ ਆਲੇ ਦੁਆਲੇ ਦੇ ਖੇਤਰ ਵਿਚ ਕੋਈ ਵੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾੰ ਉਸਦੀ ਸੂਚਨਾ ਤੁਰੰਤ ਪੁਲਿਸ  ਨੂੰ ਦਿਤੀ ਜਾਵੇ ਤਾਂ ਜੋ ਉਸਨੂੰ ਕਾਬੂ ਕੀਤਾ ਜਾ ਸਕੇ।

Share and Enjoy !

Shares

Leave a Reply

Your email address will not be published.