ਰਾਵੀ ਨਿਊਜ ਗੁਰਦਾਪੁਰ
ਇਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਬੱਬੇਹਾਲੀ ਵਿਖੇ ਮਰਹੂਮ ਸਿੱਖਿਆ ਸਾਸ਼ਤਰੀ ਅਜੀਤ ਸਿੰਘ ਜਿਨ੍ਹਾਂ ਧਾਹਾਂ ਬੀਤੇ ਦਿਨ ਦੇਹਾਂਤ ਹੋ ਗਿਆ ਸੀ । ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਗ੍ਰਹਿ ਪਿੰਡ ਬੱਬੇਹਾਲੀ ਵਿਖੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁੱਚਾ ਛੋਟੇਪੁਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਇਸ ਮੌਕੇ ਤੇ ਛੋਟੇਪੁਰ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਕਿਹਾ ਕੇ ਮਰਹੂਮ ਅਜੀਤ ਸਿੰਘ ਸ਼ਾਸਤਰੀ ਦਿਲ ਦੇ ਸੱਚੇ ਹੀ ਜ਼ੁਬਾਨ ਦੇ ਪੱਕੇ ਇਨਸਾਨ ਸਨ ਉਨ੍ਹਾਂ ਨੇ ਸਾਰਾ ਜੀਵਨ ਸਿੱਖਿਆ ਦਾ ਮਿਆਰ ਉਪਰ ਚੁੱਕਣ ਤੋਂ ਇਲਾਵਾ ਲੋਕ ਸੇਵਾ ਨੂੰ ਸਮਰਪਿਤ ਕੀਤਾ । ਇਸ ਮੌਕੇ ਤੇ ਰਮਨ ਸਿੱਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ , ਸਤਨਾਮ ਸਿੰਘ ਅਮਨਦੀਪ ਸਿੰਘ , ਕੁਲਵੰਤ ਸਿੰਘ ਦਲਜੀਤ ਸਿੰਘ ਬਲਜੀਤ ਸਿੰਘ ਆਦਿ ਤੋਂ ਇਲਾਵਾ ਉਨ੍ਹਾਂ ਦਾ ਪਰਿਵਾਰ ਅਤੇ ਇਲਾਕੇ ਦੀਆਂ ਸ਼ਖ਼ਸੀਅਤਾਂ ਸ਼ਾਮਲ ਸਨ ।