Raavi News # ਮਜੀਠੀਆ ਨੂੰ ਅੰਤਰਿਮ ਜ਼ਮਾਨਤ ਮਿਲਣ ਨਾਲ ਚੰਨੀ ਸਰਕਾਰ ਦਾ ਸਾਜ਼ਿਸ਼ੀ ਚੇਹਰਾ ਬੇਨਕਾਬ ਹੋਇਆ: ਸੰਨੀ ਲੋਧੀਨੰਗਲ 

ताज़ा

ਰਾਵੀ ਨਿਊਜ ਫਤਿਹਗੜ੍ਹ ਚੂੜੀਆਂ
ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਵਿਧਾਇਕ ਹਲਕਾ ਮਜੀਠਾ ਬਿਕਰਮ ਸਿੰਘ ਮਜੀਠੀਆ ਨੂੰ ਮਾਣਯੋਗ ਅਦਾਲਤ ਵਲੋਂ ਅੰਤਰਿਮ ਜ਼ਮਾਨਤ ਦਿੱਤੇ ਜਾਣ ਨਾਲ ਜਿਥੇ ਅਕਾਲੀ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ, ਉਥੇ ਨਾਲ ਹੀ ਚੰਨੀ ਸਰਕਾਰ ਦਾ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਇਕ ਸਾਜਿਸ਼ੀ ਚੇਹਰਾ ਬੇਨਕਾਬ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਕੁਝ ਚੋਣਵੇਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀਨੀਅਰ ਯੂਥ ਅਕਾਲੀ ਆਗੂ ਕੰੁਵਰ ਸੰਦੀਪ ਸਿੰਘ ਸੰਨੀ ਲੋਧੀਨੰਗਲ (ਸਪੁੱਤਰ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ) ਨੇ ਸਾਥੀਆਂ ਦੀ ਹਾਜ਼ਰੀ ਵਿਚ ਕੀਤਾ। ਉਨ੍ਹਾਂ ਕਿਹਾ ਕਿ ਮਜੀਠੀਆ ਇਕ ਇਮਾਨਦਾਰ ਤੇ ਸੂਝਵਾਨ ਸਿਆਸਦਾਨ ਹਨ ਜਿੰਨ੍ਹਾਂ ਨੇ ਹਮੇਸ਼ਾ ਹੀ ਪਾਰਟੀ ਹਿੱਤਾਂ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਕੰਮ ਕੀਤਾ ਅਤੇ ਸਮੇਂ ਸਮੇਂ ’ਤੇ ਪਾਰਟੀ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਵੀ ਦਿਵਾਇਆ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਇਕ ਰਣਨੀਤੀ ਤਹਿਤ ਮਜੀਠੀਆ ਨੂੰ ਡਰੱਗ ਰੈਕੇਟ ਦੇ ਮਾਮਲੇ ਵਿਚ ਫਸਾਇਆ ਸੀ ਅਤੇ ਹੁਣ ਜ਼ਮਾਨਤ ਮਿਲਣ ਨਾਲ ਜਿਥੇ ਚੰਨੀ ਸਰਕਾਰ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ, ਉਥੇ ਨਾਲ ਹੀ ਹਾਈਕੋਰਟ ਦਾ ਮਜੀਠੀਆ ਦੇ ਬਚਾਅ ਵਿਚ ਆਉਣਾ ਸਿਆਸੀ ਲੀਡਰਾਂ ਲਈ ਇਕ ਸਬਕ ਹੈ ਅਤੇ ਇਸ ਸਭ ਤੋਂ ਇਹੀ ਸਾਬਤ ਹੁੰਦਾ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਨੇ ਇਕ ਮਨਘੜਤ ਮਾਮਲਾ ਮਜੀਠੀਆ ਖਿਲਾਫ ਦਰਜ ਕੀਤਾ ਸੀ।  ਇਸ ਮੌਕੇ ਉਨ੍ਹਾਂ ਨਾਲ ਗੁਰਅੰਮਿ੍ਰਤਪਾਲ ਸਿੰਘ ਲਵਲੀ ਪੀ.ਏ ਵਿਧਾਇਕ ਲੋਧੀਨੰਗਲ, ਜਰਨੈਲ ਸਿੰਘ ਲਾਡੀ, ਗੁਰਜਿੰਦਰ ਸਿੰਘ ਮੱਲ੍ਹੀ, ਬਲਜੀਤ ਸਿੰਘ ਚੌਹਾਨ ਪ੍ਰਧਾਨ, ਸੁਖਦੇਵ ਰਾਜ, ਸੁੱਚਾ ਸਿੰਘ ਰੰਧਾਵਾ, ਜਸਵੰਤ ਸਿੰਘ, ਮਿੰਕੂ ਭਾਟੀਆ ਸਾਰੇ ਕੌਂਸਲਰਾਂ ਸਮੇਤ ਮਨਦੀਪ ਸਿੰਘ ਪਿ੍ਰੰਸ, ਬੱਲੂ ਸੂਰੀ, ਗੁਰਦੀਪ ਫੌਜੀ ਆਦਿ ਹਾਜ਼ਰ ਸਨ।

Share and Enjoy !

Shares

Leave a Reply

Your email address will not be published.