Raavi News # ਬੀ ਐਸ ਐਫ ਦੀ ਮਹਿਲਾ ਕਾਂਸਟੇਬਲ ਨੇ ਸਰਹੱਦ ਸੰਘਣੀ ਧੁੰਦ ‘ਚ ਉੱਡਦੇ ਪਾਕਿਸਤਾਨੀ ਡ੍ਰੋਨ ਤੇ ਕੀਤੀ ਫਾਇਰਿੰਗ, ਚਾਰ ਬੀਐਸਐਫ ਜਵਾਨਾਂ ਵੱਲੋਂ ਕੀਤਾ ਜਾ ਰਿਹਾ ਸਰਚ -ਡੀਆਈਜੀ ਪ੍ਰਭਾਕਰ ਜੋਸ਼ੀ

Breaking News

ਰਾਵੀ ਨਿਊਜ ਡੇਰਾ ਬਾਬਾ ਨਾਨਕ

ਕੜਾਕੇ ਦੀ ਪੈ ਰਹੀ ਠੰਡ ਤੇ ਸੰਘਣੀ ਧੁੰਦ ਦੀ ਆੜ ਹੇਠ  ਦੇਸ਼ ਵਿਰੋਧੀ ਅਨਸਰਾਂ ਵੱਲੋਂ  ਜਿੱਥੇ ਆਪਣੀਆਂ  ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਤਾਂਘ ਵਿੱਚ ਹਨ ਉੱਥੇ ਐਤਵਾਰ  ਦੀ ਰਾਤ  ਬੀ ਐੱਸ ਐੱਫ ਦੇ ਸੈਕਟਰ ਗੁਰਦਾਸਪੁਰ  ਦੀ  10 ਬਟਾਲੀਅਨ ਦੀ ਬੀ ਓ ਪੀ ਕੱਸੋਵਾਲ  ਦੀ ਸਰਹੱਦ ਤੇ ਤਾਇਨਾਤ ਮਹਿਲਾ ਕਾਂਸਟੇਬਲ ਤੇ ਪੁਲਸ ਜਵਾਨਾਂ   ਵੱਲੋਂ  ਰਾਤ  12ਵੱਜੇ ਦੇ ਕਰੀਬ ਸਰਹੱਦ ਤੇ ਸੰਘਣੀ ਧੁੰਦ ਵਿੱਚ ਉੱਡਦੇ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕਰਕੇ ਡਰੋਨ ਦੀ ਭਾਰਤੀ ਖੇਤਰ ਵਿਚ ਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ । ਇੱਥੇ ਦੱਸਣਯੋਗ ਹੈ ਕਿ ਇਸ ਪੋਸਟ ਨਾਲ ਹੀ  ਐਤਵਾਰ ਸ਼ਾਮ ਨੂੰ ਦੱਸ ਬਟਾਲੀਅਨ ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਨੌਜਵਾਨ ਨੂੰ ਵੀ ਕਾਬੂ ਕੀਤਾ ਗਿਆ ਸੀ  । ਪ੍ਰਾਪਤ ਜਾਣਕਾਰੀ ਅਨੁਸਾਰ  ਸੈਕਟਰ ਗੁਰਦਾਸਪੁਰ ਵਿਚ ਪਿਛਲੇ  ਸਮੇਂ ਵਿੱਚ ਵੱਖ ਵੱਖ ਬਟਾਲੀਅਨਾਂ ਦੀਆਂ ਬੀਓਪੀ ਤੇ  20 ਦੇ ਕਰੀਬ ਪਾਕਿਸਤਾਨੀ ਡਰੋਨ ਤੇ ਫਾਇਰਿੰਗ ਕੀਤੀ ਜਾ ਚੁੱਕੀ ਹੈ  । ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ ਨੂੰ  ਬੀਐਸਐਫ ਦੀ ਦੱਸ ਬਟਾਲੀਅਨ ਦੀ ਬੀਓਪੀ ਕੱਸੋਵਾਲ ਸਰਹੱਦ ਤੇ ਤਾਇਨਾਤ ਜਵਾਨਾਂ ਵੱਲੋਂ  ਸਰਹੱਦ ਤੇ ਪਾਕਿਸਤਾਨੀ ਡ੍ਰੋਨ ਉੱਠਦਾ ਵੇਖਿਆ । ਸੰਘਣੀ ਧੁੰਦ ਵਿੱਚ ਉੱਡਦੇ ਡ੍ਰੋਨ ਨੂੰ ਵੇਖਦਿਆਂ ਹੀ ਡਿਊਟੀ ਤੇ ਤਾਇਨਾਤ   ਬੀਐਸਐਫ ਮਹਿਲਾ ਕਾਂਸਟੇਬਲ ਅਤੇ ਪੁਰਸ਼   ਜਵਾਨਾਂ ਵੱਲੋਂ ਡ੍ਰੋਨ ਤੇ 5 ਗੋਲੀਆਂ ਚਲਾਈਆਂ ਗਈਆਂ । ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਵੱਲੋਂ    ਸੰਘਣੀ ਧੁੰਦ ਦੌਰਾਨ ਸਰਹੱਦ ਤੇ ਉੱਡਦੇ ਪਾਕਿਸਤਾਨੀ ਡਰੋਨ ਨੂੰ ਵੇਖਦਿਆਂ ਹੀ ਗੋਲੀਆਂ ਚਲਾਈਆਂ ਗਈਆਂ । ਉਨ੍ਹਾਂ ਕਿਹਾ ਕਿ ਬੀਐਸਐਫ ਜਵਾਨਾਂ ਵੱਲੋਂ ਇਲਾਕੇ ਵਿਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ।

Share and Enjoy !

Shares

Leave a Reply

Your email address will not be published.