Raavi News # ਬਿਮਾਰੀ ਕਾਰਨ ਗਰਦਨ ਝਟਕਦਾ ਹੈ ਸ਼ਮਾ ਢਾਬੇ ਦਾ ਤੰਦੂਰੀਆ : ਢਾਬਾ ਮਾਲਕ, ਥੁੱਕ ਲਗਾ ਕੇ ਰੋਟੀਆ ਬਣਾਉਣ ਦੀ ਵੀਡੀਓ ਹੋਈ ਸੀ ਵਾਇਰਲ

वायरल खबर

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਬੀਤੇ ਦਿਨੀਂ ਲਖਨੌਰ ਦੇ ਸ਼ਮਾ ਢਾਬੇ ਦੇ ਤੰਦੂਰੀਏ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਢਾਬੇ ਦਾ ਤੰਦੂਰੀਆ  ਤੰਦੂਰ ਵਿੱਚ ਰੋਟੀਆਂ ਲਗਾਊਣ ਤੋਂ ਪਹਿਲਾਂ ਉਹਨਾਂ ਤੇ ਥੁੱਕਦਾ ਦਿਖਦਾ ਹੈ। ਇਸ ਸੰਬੰਧੀ ਇਹ ਪੱਤਰਕਾਰ ਮਾਮਲੇ ਦੀ ਅਸਲੀਅਤ ਦਾ ਪਤਾ ਲਗਾਉਣ ਲਈ ਜਦੋਂ ਸ਼ਮਾ ਢਾਬੇ ਤੇ ਪਹੰੁਚਿਆ ਤਾਂ ਢਾਬੇ ਦੇ ਮਾਲਕ ਨੂਰੋਦੀਨ ਨੇ ਦਾਅਵਾ ਕੀਤਾ ਕਿ ਉਹਨਾਂ ਦਾ ਕਰਿੰਦਾ ਰੋਟੀਆਂ ਤੇ ਥੁੱਕ ਨਹੀਂ ਸੁੱਟਦਾ, ਬਲਕਿ ਉਸ ਨੂੰ ਕੋਈ ਸਰੀਰਕ ਬਿਮਾਰੀ ਹੈ, ਜਿਸ ਕਾਰਨ ਉਹ ਵਾਰ ਵਾਰ ਗਰਦਨ ਝਟਕਦਾ ਰਹਿੰਦਾ ਹੈ ਅਤੇ ਵੇਖਣ ਵਾਲੇ ਨੂੰ ਅਜਿਹਾ ਲੱਗਦਾ ਹੈ ਜਿਵੇਂ ਉਹ ਰੋਟੀ ਤੇ ਥੁੱਕ ਰਿਹਾ ਹੋਵੇ। ਉਹਨਾਂ ਕਿਹਾ ਕਿ ਉਹਨਾਂ ਦੇ ਖਿਲਾਫ ਕੋਈ ਵਿਅਕਤੀ ਸਾਜਿਜ਼ ਕਰ ਰਿਹਾ ਹੈ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਉਹਨਾਂ ਦੀ ਦੁਕਾਨ ਤੇ ਆ ਕੇ ਜਾਂਚ ਕਰ ਚੁੱਕੇ ਹਨ। ਉਹਨਾਂ ਦਾਅਵਾ ਕੀਤਾ ਕਿ ਉਸ ਨੂੰ ਇਹ ਢਾਬਾ ਚਲਾਉਂਦੇ ਨੂੰ ਢਾਈ ਸਾਲ ਹੋ ਗਏ ਹਨ ਪਰ ਕੋਈ ਸ਼ਿਕਾਇਤ ਨਹੀਂ ਮਿਲੀ। ਉਹਨਾਂ ਕੋਲ ਫੂਡ ਸਪਲਾਈ ਵਿਭਾਗ ਦਾ ਲਾਇਸਂੈਸ ਵੀ ਹੈ, ਉਹਨਾਂ ਦੇ ਢਾਬੇ ਦੀ ਸਮੇਂ ਸਮੇਂ ਚੈਕਿੰਗ ਵੀ ਹੁੰਦੀ ਹੈ। ਇਸ ਮੌਕੇ ਉੱਥੇ ਮੌਜੂਦ ਗੁਰਪ੍ਰੀਤ, ਰਵੀ ਅਤੇ ਹੋਰਨਾਂ ਨੇ ਕਿਹਾ ਕਿ ਉਹਨਾਂ ਨੇ ਉਹ ਵੀਡੀਓ ਦੇਖੀ ਹੈ, ਵੀਡੀਓ ਵਿਚ ਕੋਈ ਸੱਚਾਈ ਨਹੀਂ ਹੈ। ਉਹ ਖੁਦ ਇਸ ਢਾਬੇ ਤੋਂ 7 ਮਹੀਨੇ ਤੋਂ ਖਾਣਾ ਖਾਂਦੇ ਆ ਰਹੇ ਹਨ ਅਤੇ ਉਹਨਾਂ ਨੁੰ ਕੋਈ ਸਮੱਸਿਆ ਨਹੀਂ ਹੈ। ਇਸ ਸਬੰਧੀ ਗੱਲ ਕਰਨ ਤੇ ਜਿਲਾ ਸਿਹਤ ਅਫਸਰ ਡਾ. ਸੁਭਾਸ਼ ਨੇ ਕਿਹਾ ਕਿ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਇਸ ਢਾਬੇ ਦੀ ਜਾਂਚ ਕੀਤੀ ਗਈ ਸੀ ਅਤੇ ਢਾਬੇ ਦੇ ਮਾਲਕ ਵਲੋਂ ਦਸਿਆ ਗਿਆ ਸੀਕਿ ਇਹ ਵਿਅਕਤੀ ਰੋਟੀਆਂ ਨੂੰ ਥੁੱਕ ਨਹੀਂ ਲਗਾ ਰਿਹਾ, ਬਲਕਿ ਉਸ ਵਿਅਕਤੀ ਨੂੰ ਗਰਦਨ ਝਟਕਣ ਦੀ ਆਦਤ ਹੈ।  ਉਹਨਾਂ ਕਿਹਾ ਕਿ ਉਥੇ ਮੌਜੂਦ ਲੋਕਾਂ ਵਲੋਂ ਵੀ ਇਸ ਢਾਬੇ ਦੀ ਜਿੰਮੇਵਾਰੀ ਲਈ ਗਈ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਸਮੇਂ ਸਮੇਂ ਇਸ ਢਾਬੇ ਦੀ ਜਾਂਚ ਕੀਤੀ ਜਾਂਦੀ ਰਹੇਗੀ।  

Share and Enjoy !

Shares

Leave a Reply

Your email address will not be published.