ਰਾਵੀ ਨਿਊਜ ਗੁਰਦਾਸਪੁਰ
ਭਾਰਤੀ ਜਨਤਾ ਪਾਰਟੀ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਸ: ਪਰਮਿੰਦਰ ਸਿੰਘ ਗਿੱਲ ਜੀ ਨੇ ਡੀ.ਸੀ. ਗੁਰਦਾਸਪੁਰ ਕੋਲੋਂ ਮੰਗ ਕੀਤੀ ਹੈ ਕੀ ਜਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਵਿਸਵ ਪ੍ਰਸਿੱਧ ਬਾਬਾ ਲਾਲ ਦਿਆਲ ਜੀ ਦੇ ਪਰਕਾਸ਼ ਪਰਬ ਤੇ ਪੂਰੇ ਜਿਲ੍ਹੇ ਵਿੱਚ ਛੁੱਟੀ ਘੋਸ਼ਿਤ ਕੀਤੀ ਜਾਣੀ ਚਾਹੀਦੀ ਹੈ। ਪਰਮਿੰਦਰ ਗਿੱਲ ਜੀ ਨੇ ਕਿਹਾ ਕੀ ਬਾਬਾ ਲਾਲ ਦਿਆਲ ਜੀ ਕਰੋੜਾਂ ਸਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਹਨ ਅਤੇ ਉਹਨਾਂ ਨੇ ਧਰਮ,ਸੰਸਕ੍ਰਿਤੀ ਅਤੇ ਅਧਿਆਤਮ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ। ਇੱਥੇ ਜਿਕਰਯੋਗ ਹੈ ਕੀ ਬਾਬਾ ਲਾਲ ਦਿਆਲ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਮਾਸੀ ਜੀ ਦੇ ਸਪੁੱਤਰ ਸਨ। ਦੇਸ ਵਿਦੇਸ਼ ਤੋਂ ਉਹਨਾਂ ਦੇ ਪਵਿੱਤਰ ਅਸਥਾਨ ਜੋ ਕੀ ਗੁਰਦਾਸਪੁਰ ਜਿਲ੍ਹੇ ਦੇ ਧਿਆਨਪੁਰ ਕੋਟਲੀ ਵਿੱਚ ਸਥਿਤ ਹੈ ਦੇ ਦਰਸ਼ਨ ਲਈ ਕਰੋੜਾਂ ਲੋਕ ਆਉਂਦੇ ਹਨ ਅਤੇ ਆਪਣੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਕੇ ਜਾਂਦੇ ਹਨ। ਪਰਮਿੰਦਰ ਸਿੰਘ ਗਿੱਲ ਜੀ ਵਲੋਂ ਪ੍ਰਸ਼ਾਸਨ ਕੋਲੋਂ ਇਹ ਮੰਗ ਕੀਤੀ ਜਾਂਦੀ ਹੈ ਕੀ ਉਹਨਾਂ ਦੇ ਪਰਕਾਸ਼ ਦਿਹਾੜੇ ਤੇ ਜਿਲ੍ਹਾ ਗੁਰਦਾਸਪੁਰ ਵਿੱਚ ਛੁੱਟੀ ਘੋਸ਼ਿਤ ਕੀਤੀ ਜਾਵੇ ਤਾਂ ਜੋ ਲੱਖਾਂ ਸ਼ਰਧਾਲੂ ਇਸ ਪਵਿੱਤਰ ਅਸਥਾਨ ਤੇ ਨਤਮਸਤਕ ਹੋਣ ਜਾ ਸਕਣ।