Raavi News # ਫਤਾਹਪੁਰ ਸੈਟੇਲਾਈਟ ਹਸਪਤਾਲ ਵਿਖੇ ਸਾਰੀਆਂ ਸਿਹਤ ਸੁਵਿਧਾਵਾਂ ਕਰਵਾਈਆਂ ਜਾਣਗੀਆਂ ਮੁਹੱਈਆ-ਵਿਕਾਸ ਸੋਨੀ

पंजाब

ਰਾਵੀ ਨਿਊਜ ਅੰਮ੍ਰਿਤਸਰ

ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਕੌਸਲਰ ਵਿਕਾਸ ਸੋਨੀ ਅਤੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਵੱਲੋਂ ਫਤਾਹਪੁਰ ਸੈਟੇਲਾਈਟ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿਕਾਸ ਸੋਨੀ ਵੱਲੋਂ ਮਰੀਜਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਹਦਾਇਤ ਕੀਤੀ ਕਿ ਹਰ ਮਰੀਜ ਨੂੰ ਹਪਸਤਾਲ ਵਿੱਚ ਮੌਜੂਦ ਦਵਾਈਆਂ ਹੀ ਦਿੱਤੀਆਂ ਜਾਣ। ਅੱਜ ਜੋ ਦਵਾਈਆਂ ਮੌਜੂਦ ਨਹੀਂ ਹਨ ਉਹ ਤੁਰੰਤ ਮੰਗਵਾਈਆਂ ਜਾਣ। ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਹਪਸਤਾਲ ਵਿੱਚ ਮੌਜੂਦ ਲੈਬਾਰਟਰੀ ਟੈਸਟ ਹੀ ਕਰਵਾਏ ਜਾਣ ਅਤੇ ਜਿਹੜੇ ਜਰੂਰੀ ਟੈਸਟ ਜੋ ਹਸਪਤਾਲ ਵਿਖੇ ਮੌਜੂਦ ਨਹੀਂ ਦਾ ਸੈਂਪਲ ਲੈ ਕੇ ਆਪਣੀ ਪੱਧਰ ਤੇ ਸਿਵਲ ਹਸਪਤਾਲ ਤੋਂ ਟੈਸਟ ਕਰਵਾਏ ਜਾਣ।ਕੌਸਲਰ ਵਿਕਾਸ ਸੋਨੀ ਨੇ ਕਿਹਾ ਕਿ ਇਸ ਹਸਪਤਾਲ ਵਿਖੇ ਸਾਰੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਇਸ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਹਸਪਤਾਲ ਵਿਖੇ ਇਕ ਐਕਸਰਾ ਮਸ਼ੀਨ ਵੀ ਲਗਾਈ ਜਾਵੇਗੀ ਅਤੇ ਮਰੀਜਾਂ ਦੇ ਬੈਠਣ ਲਈ ਬੈਂਚ, ਕੁਰਸੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਵੇਟਿੰਗ ਰੂਮ ਅਤੇ ਡਾਕਟਰਾਂ ਦੇ ਕਮਰਿਆਂ ਦੀ ਰਿਪੇਅਰ ਕਰਵਾ ਕੇ ਇਸ ਦਾ ਨਵੀਨੀਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਫੁੱਲ ਬੂਟੇ ਆਦਿ ਵੀ ਲਗਾਏ ਜਾਣਗੇ। ਸ੍ਰੀ ਵਿਕਾਸ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਲਈ ਡਾਕਟਰਾਂ/ ਨਰਸਾਂ ਆਦਿ ਦੀ ਭਰਤੀ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਕੌਸਲਰ ਲਖਵਿੰਦਰ ਸਿੰਘ ਲੱਖਾ, ਸ੍ਰੀ ਦਵਾਰਕਾ ਦਾਸ, ਪਵਲੇ ਸਿੰਘ ਸਮਰਾ, ਰੌਬਿਨ ਸਿੰਘ ਵੀ ਹਾਜਰ ਸਨ।

Share and Enjoy !

Shares

Leave a Reply

Your email address will not be published.