ਰਾਵੀ ਨਿਊਜ ਬਟਾਲਾ (ਸਰਵਣ ਸਿੰਘ ਕਲਸੀ)
ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੀ ਨਾਮੀ ਸ਼ਖ਼ਸੀਅਤ, ਵਿਦਵਾਨ ਲੇਖਕ, ਭਾਸ਼ਾ- ਵਿਗਿਆਨੀ, ਸਾਹਿਤ-ਆਲੋਚਕ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲੀਵਾਲ ਵਿੱਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੇ ਡਾ. ਪਰਮਜੀਤ ਸਿੰਘ ਕਲਸੀ (ਸਟੇਟ ਤੇ ਨੈਸ਼ਨਲ ਐਵਾਰਡੀ) ਨੂੰ ਗੁਰਦਾਸਪੁਰ ਦਾ ਜ਼ਿਲ੍ਹਾ ਭਾਸ਼ਾ ਅਫ਼ਸਰ ਪ੍ਰਤੀਨਿਯੁਕਤ ਕੀਤਾ ਗਿਆ ਹੈ। ਡਾ. ਪਰਮਜੀਤ ਸਿੰਘ ਕਲਸੀ ਨੇ ਬਤੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਆਪਣਾ ਅਹੁਦਾ ਸੰਭਾਲਣ ਸਮੇਂ ਪੰਜਾਬ ਸਰਕਾਰ ਦੇ ਮੁੱਖ-ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ, ਸਿੱਖਿਆ ਮੰਤਰੀ ਸਰਦਾਰ ਪਰਗਟ ਸਿੰਘ, ਸਕੱਤਰ ਉਚੇਰੀ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਜੀ ਆਈ.ਏ.ਐੱਸ, ਡਾਇਰੈਕਟਰ ਭਾਸ਼ਾ ਵਿਭਾਗ ਸ੍ਰੀਮਤੀ ਕਰਮਜੀਤ ਕੌਰ, ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ. ਸੁਖਜੀਤਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਿਹਡ਼ੀ ਜ਼ਿੰਮੇਵਾਰੀ ਉਚੇਰੀ ਸਿੱਖਿਆ ਵਿਭਾਗ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਹੈ, ਉਹ ਆਪਣੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬੀ ਭਾਸ਼ਾ ਤੇ ਹੋਰ ਭਾਸ਼ਾਵਾਂ ਦੇ ਪ੍ਰਚਾਰ-ਪ੍ਰਸਾਰ ਲਈ ਪੂਰੀ ਸੰਜੀਦਗੀ ਨਾਲ ਆਪਣੀ ਵਿਭਾਗੀ ਡਿਊਟੀ ਕਰਦੇ ਰਹਿਣਗੇ। ਬਤੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਦਾ ਅਹੁਦਾ ਸੰਭਾਲਣ ਸਮੇਂ ਡਾ. ਕਲਸੀ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਗੁਰਦਾਸਪੁਰ ਸ. ਹਰਪਾਲ ਸਿੰਘ ਸੰਧਾਵਾਲੀਆ, ਅਲੀਵਾਲ ਦੇ ਪ੍ਰਿੰਸੀਪਲ ਸ੍ਰੀ ਬਲਵਿੰਦਰਪਾਲ, ਹਿੰਦੁਸਤਾਨ ਟਾਈਮਜ਼ ਦੇ ਜ਼ਿਲ੍ਹਾ ਪ੍ਰਤੀਨਿਧ ਕਮਲਜੀਤ ਸਿੰਘ ਕਮਲ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜ਼ਿਲ੍ਹਾ ਮੈਨੇਜਰ ਡਾ. ਸਕੱਤਰ ਸਿੰਘ, ਸਟੇਟ ਐਵਾਰਡੀ ਗੁਰਮੀਤ ਸਿੰਘ ਬਾਜਵਾ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਸੁਰੇਸ਼ ਮਹਿਤਾ, ਜ਼ਿਲ੍ਹਾ ਖੋਜ ਅਫ਼ਸਰ ਰਜਵੰਤ ਸੈਣੀ, ਗੁਰਮੀਤ ਸਿੰਘ ਪਾਹਡ਼ਾ, ਲੈਕਚਰਾਰ ਰਸ਼ਪਾਲ ਸਿੰਘ, ਪ੍ਰਿੰਸੀਪਲ ਸੀ.ਬੀ.ਸਿੰਘ, ਲੈਕਚਰਾਰ ਗੌਰਵ ਕੁਮਾਰ, ਲੈਕ. ਪ੍ਰਿਥੀਚੰਦ, ਲੈਕ. ਹਰਪਾਲ ਸਿੰਘ,ਗੁਰਮੀਤ ਸਿੰਘ ਪਾਹੜਾ ਪਰਧਾਨ ਇਫ਼ਟਾ ਗੁਰਦਾਸਪੁਰ, ਜੇ.ਪੀ. ਖ਼ਰਲਾਂ ਵਾਲਾ ਪਰਧਾਨ ਸਾਹਿਤ ਸਭਾ ਗੁਰਦਾਸਪੁਰ, ਰਛਪਾਲ ਸਿੰਘ ਘੁੰਮਣ ਜਨਰਲ ਸਕੱਤਰ ਨਟਾਲੀ ਰੰਗਮੰਚ ਗੁਰਦਾਸਪੁਰ, ਜਨਕ ਰਾਜ ਰਠੌਰ ਇਫ਼ਟਾ ਤੇ ਵੱਖ-ਵੱਖ ਸਾਹਿਤਕ ਹਸਤੀਆਂ ਨੇ ਸ਼ੁਭ-ਕਾਮਨਾਵਾਂ ਦਿੰਦਿਆਂ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ।
ਪੰਜਾਬੀ ਸਾਹਿਤ ਦੀਆਂ ਨਾਮੀ ਵਿਦਵਾਨ ਹਸਤੀਆਂ ਗੁਰਭਜਨ ਗਿੱਲ, ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਸੋਸਾਇਟੀ ਦੇ ਪ੍ਰਧਾਨ ਡਾ. ਰਵਿੰਦਰ, ਸ਼੍ਰੋਮਣੀ ਸਾਹਿਤ ਆਲੋਚਨਾ ਡਾ. ਅਨੂਪ ਸਿੰਘ, ਅੱਖਾਂ ਦੇ ਮਾਹਿਰ ਤੇ ਸਾਹਿਤਕਾਰ ਡਾ. ਬਲਜੀਤ ਸਿੰਘ ਢਿੱਲੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੁਰਜੀਤ ਸਿੰਘ, ਪ੍ਰੋ.ਹਰਯੋਧ ਸਿੰਘ ਸੈਨੇਟ ਮੈਂਬਰ, ਸ਼ਾਇਰ ਕੁਲਬੀਰ ਸੱਗੂ, ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਤੋਂ ਡਾ. ਰੂਬੀ, ਡਾ. ਕਰਮਜੀਤ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਮਨਜਿੰਦਰ ਸਿੰਘ, ਡਾ. ਸੁਖਦੇਵ ਸਿੰਘ ਖਾਹਰਾ, ਪ੍ਰਿੰਸੀਪਲ ਸੁਖਵੰਤ ਗਿੱਲ, ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਐਡਵੋਕੇਟ ਡਾ. ਦਿਆਲ ਪ੍ਰਤਾਪ ਸਿੰਘ ਰੰਧਾਵਾ, ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਇਮੈਨੂਅਲ ਨਾਹਰ, ਪੰਜਾਬ ਕਮਿਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਨਾਗੀ, ਪੰਜਾਬ ਰਿਜਨ ਸਟੇਟ ਐਂਡ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰੌਸ਼ਨ ਖੇੜਾ, ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਡਾ ਸੁਖਦੇਵ ਸਿੰਘ ਸਿਰਸਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੋਂ ਡਾ. ਸੁਰਜੀਤ ਸਿੰਘ, ਲੋਕ ਲਿਖਾਰੀ ਮੰਚ ਤੋਂ ਸੁਖਦੇਵ ਪ੍ਰੇਮੀ, ਫ਼ਿਲਮ ਇੰਡਸਟਰੀ ਤੋਂ ਸਤਨਾਮ ਸਿੰਘ ਚਾਨਾ, ਡਾਇਰੈਕਟਰ ਲਵਜਿੰਦਰ ਸਿੰਘ ਜੌਹਲ, ਸੁੱਚਾ ਸਿੰਘ ਪਸਨਾਵਾਲ, ਨੈਸ਼ਨਲ ਐਵਾਰਡੀ ਅਤੇ ਸਾਬਕਾ ਡਾਇਰੈਕਟਰ ਸੁਖਦੇਵ ਸਿੰਘ ਕਾਹਲੋਂ, ਰਤਨ ਸਿੰਘ ਸੇਖੋਂ, ਕੁਲਜੀਤ ਸਿੰਘ ਘੁੰਮਣ, ਮਾਸਟਰ ਜੋਗਿੰਦਰ ਸਿੰਘ, ਸਮੂਹ ਸਟਾਫ ਅਲੀਵਾਲ ਸਕੂਲ ਆਦਿ ਨੇ ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਦੇ ਇਸ ਫ਼ੈਸਲੇ ਨੂੰ ਉਸਾਰੂ ਦੱਸਦਿਆਂ ਕਿਹਾ ਕਿ ਡਾ. ਕਲਸੀ ਵਰਗੀ ਵਿਦਵਾਨ ਸ਼ਖ਼ਸੀਅਤ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਲਾਉਣਾ ਕਾਬਲੇ-ਤਾਰੀਫ਼ ਹੈ।