ਰਾਵੀ ਨਿਊਜ ਬਟਾਲਾ (ਅਨੂੰ)
ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਇਕਾਈ ਬਟਾਲਾ ਦੇ ਆਗੂਆਂ ਰਮੇਸ਼ ਕੁਮਾਰ ਤਲੋਤਰਾ, ਬਲਜੀਤ ਸਿੰਘ ਦਾਬਾਂਵਾਲ, ਨਿਸ਼ਾਨ ਸਿੰਘ ਜੌੜਾਸਿੰਘਾ ਅਤੇ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ਵਿੱਚ ਪੰਜਾਬ ਲਘੂ ਉਦਯੋਗ ਬਟਾਲਾ ਦੇ ਆਗੂ ਰਮੇਸ਼ ਕੁਮਾਰ ਤਲੋਤਰਾ ਆਪਣੇ ਸਾਥੀਆਂ ਰੂਪ ਲਾਲ, ਜਸਪਾਲ ਸਿੰਘ, ਸਤਿ ਪ੍ਰਕਾਸ਼, ਰਾਜ ਕੁਮਾਰ, ਨਰੇਸ਼ ਕੁਮਾਰ, ਸੂਰਜ ਕੁਮਾਰ, ਰਾਮ ਚੰਦਰ, ਸਤਵਿੰਦਰ ਸਿੰਘ, ਜਤਿੰਦਰ ਸਿੰਘ, ਬਿਲਜਲੇਸ, ਵਿਲੀਅਮ ਆਦਿ ਸਮੇਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਇਕਾਈ ਬਟਾਲਾ ਵਿੱਚ ਸ਼ਾਮਲ ਹੋਏ । ਪਸਸਫ ਆਗੂਆਂ ਨੇ ਸਾਥੀ ਰਮੇਸ਼ ਕੁਮਾਰ ਤਲੋਤਰਾ ਦਾ ਪਸਸਫ ਵਿੱਚ ਮੁੱਢਲੀ ਮੈਂਬਰਸ਼ਿਪ ਕਰਕੇ ਸਵਾਗਤ ਕਰਦਿਆਂ ਉਹਨਾਂ ਦੀਆਂ ਹੱਕੀ ਮੰਗਾਂ ਲਈ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਜੂਝਣ ਦਾ ਪ੍ਰਣ ਕੀਤਾ । ਉਹਨਾਂ ਬਟਾਲਾ ਦੀ ਪਸਸਫ ਟੀਮ ਦੀ ਸਰਵਸੰਮਤੀ ਨਾਲ ਪੰਜਾਬ ਲਘੂ ਉਦਯੋਗ ਬਟਾਲਾ ਨੂੰ ਪ੍ਰਤੀਨਿਧਤਾ ਦਿੰਦਿਆਂ ਸਾਥੀ ਰਮੇਸ਼ ਕੁਮਾਰ ਤਲੋਤਰਾ ਨੂੰ ਬਲਾਕ ਬਟਾਲਾ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ । ਰਮੇਸ਼ ਕੁਮਾਰ ਤਲੋਤਰਾ ਅਤੇ ਉਹਨਾਂ ਦੇ ਸਾਥੀਆਂ ਨੇ ਪਸਸਫ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਪਸਸਫ ਪ੍ਰਤੀ ਸੇਵਾਵਾਂ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਗੇ ।