Raavi News # ਪੰਜਾਬ ਦੇ ਰਾਜਪਾਲ ਨੇ “ਮੀਟ ਐਂਡ ਗ੍ਰੀਟ“ ਪ੍ਰੋਗਰਾਮ ਦੇ ਤਹਿਤ ਭਵਨ ਆਸਰੇ ‘ਤੇ ਇੱਕ ਵਿਲੱਖਣ 3 ਇਨ ਵਨ ਸੇਵਾ ਪ੍ਰੋਜੈਕਟ ਦਾ ਦੌਰਾ ਕੀਤਾ

पंजाब

ਰਾਵੀ ਨਿਊਜ ਅੰਮ੍ਰਿਤਸਰ

ਮਾਣਯੋਗ ਗਵਰਨਰ ਸ੍ਰੀ ਬਨਵਾਰੀ ਲਾਲ ਪਰੋਹਿਤ ਨੇ  ਬਜੁਰਗ ਨਾਗਰਿਕਾਂ, ਛੱਡੀਆਂ ਲੜਕੀਆਂ ਅਤੇ ਪੀਡਬਲਯੂਡੀ ਵਿਅਕਤੀਆਂ ਲਈ ਮੁੜ ਵਸੇਬਾ ਅਤੇ ਵੋਕੇਸਨਲ ਸੈਂਟਰ ਲਈ ਇੱਕ ਸੇਵਾ ਪ੍ਰੋਜੈਕਟ ਭਵਨ ਆਸਰੇ ਦਾ ਦੌਰਾ ਕਰਨ ਅਤੇ ਦੇਖਣ ਲਈ ਆਪਣਾ ਕੀਮਤੀ ਸਮਾਂ ਕੱਢਿਆਇਸ ਮੌਕੇ ਪੁਲਿਸ ਕਮਿਸਨਰ ਡਾ.ਸੁਖਚੈਨ ਸਿੰਘ ਗਿੱਲ   ਡਿਪਟੀ ਕਮਿਸਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦਮਨਦੀਪ ਸਿੰਘ ਅਤੇ ਕੌਂਸਲਰ ਸ੍ਰੀ ਰਾਜੇਸ ਮਦਾਨ ਹਾਜਰ ਸਨਉਨ੍ਹਾਂ ਨੇ ਨਰੀਖਣ ਤੋਂ ਬਾਅਦ ਆਸਰਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਇੱਕ ਸਾਨਦਾਰ ਪ੍ਰੋਜੈਕਟ ਹੈ ਜੋ ਉਮੀਦ ਨਾਲ ਨਵਾਂ ਜੀਵਨ ਦੇਣ ਲਈ ਸੁਰੂ ਕੀਤਾ ਗਿਆ ਹੈਉਨ੍ਹਾਂ ਅੱਗੇ ਕਿਹਾ ਕਿ ਭਵਨ ਆਸਰੇ ਪੰਜਾਬ ਵਿੱਚ ਆਪਣੀ ਕਿਸਮ ਦਾ ਪਹਿਲਾ 3 ਇਨ 1 ਕੇਂਦਰ ਹੈ, ਜੋ ਇੱਕ ਛੱਤ ਹੇਠ ਤਿੰਨ ਵਰਗਾਂ ਦੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਦਾ ਹੈਉਨ੍ਹਾਂ ਸਮਾਜ ਦੀ ਭਲਾਈ ਲਈ ਨਿਵੇਕਲੀ ਸੋਚ ਦੀ ਵੀ ਸਲਾਘਾ ਕੀਤੀ  ਅਤੇ ਇਸ ਦੀ ਸਫਲਤਾ ਲਈ ਅਸੀਰਵਾਦ ਦਿੱਤਾਇਸ ਮੌਕੇ ਮਾਨਯੋਗ ਰਾਜਪਾਲ ਨੂੰ ਸਨਮਾਨਤ ਵੀ ਕੀਤਾ ਗਿਆ  ਇਸ ਮੌਕੇ ਮਾਨਯੋਗ ਰਾਜਪਾਲ ਨੇ ਸਮਾਜ ਕਲਿਆਣ ਦੇ ਇਸ ਕਦਮ ਲਈ ਸ੍ਰੀ ਅਵਿਨਾਸ਼ ਮਹਿੰਦਰੂ ਅਤੇ ਪ੍ਰਿੰਸੀਪਲ ਮੈਡਮ ਅਨੀਤਾ ਭੱਲਾ ਨੂੰ ਵਧਾਈ ਦਿੱਤੀ ਅਤੇ ਭਵਨ ਦੇ ਸੀ:ਬੀ:ਐਸ: ਐਵਾਰਡ ਜੇਤੂ ਅਧਿਆਪਕਾਂ ਨੂੰ ਸਨਮਾਨਤ ਵੀ ਕੀਤਾ 

  ਇਸ ਉਪਰੰਤ ਮਾਨਯੋਗ ਰਾਜਪਾਲ ਵਾਹਗਾ ਬਾਰਡਰ ਵਿਖੇ ਪੁੱਜੇ ਅਤੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆਮਾਨਯੋਗ ਰਾਜਪਾਲ ਵੱਲੋਂ ਬੀ:ਐਸ:ਐਫ ਦੇ ਜਵਾਨਾਂ ਨਾਲ ਗੱਲਬਾਤ ਵੀ ਕੀਤੀਇਸ ਮੌਕੇ ਐਸ:ਐਸ:ਪੀ ਦਿਹਾਤੀ ਸ੍ਰੀ ਰਾਕੇਸ਼ ਕੌਸ਼ਲ, ਐਸ:ਡੀ:ਐਮ ਸ੍ਰੀ ਰਾਜੇਸ਼ ਸ਼ਰਮਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜਰ ਸਨ 

Share and Enjoy !

Shares

Leave a Reply

Your email address will not be published.