Raavi News # ਪੰਜਾਬੀ ਸਾਹਿਤ ਅਕਾਦਮੀ ਚੰਡੀਗੜ ਵੱਲੋਂ `ਲੇਖਕਾਂ ਦਾ ਹਫਤਾ ‘ ਪ੍ਰੋਗਰਾਮਾਂ ਦੀ ਲੜੀ ਤਹਿਤ ਰੂ-ਬ-ਰੂ ਪ੍ਰੋਗਰਾਮ ਕਰਵਾਇਆ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਪੰਜਾਬੀ ਸਾਹਿਤ ਅਕਾਦਮੀ ਚੰਡੀਗੜ ਵੱਲੋਂ ਡਾ ਸਰਬਜੀਤ ਕੌਰ ਸੋਹਲ  ਦੀ ਅਗਵਾਈ ‘ਚ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ) ਦੇ ਸਹਿਯੋਗ ਨਾਲ ਬਟਾਲਾ ਕਲੱਬ ਵਿਖੇ “ਲੇਖਕਾਂ ਦਾ ਹਫਤਾ”  ਸਮਾਗਮ ਕਰਵਾਇਆ ਗਿਆ ਜਿਸ ਵਿੱਚ  ਉੱਘੇ ਲੇਖਕ ਤੇ ਕਵੀ ਹਰਪਾਲ ਸਿੰਘ ਸੰਧਾਵਾਲੀਆ ,ਡਾ. ਰਵਿੰਦਰ ਜੀ , ਡਾ.ਅਨੂਪ ਸਿੰਘ,  ਸਿਮਰਤ ਸਮੈਰਾ , ਡਾ. ਸਤਿੰਦਰਜੀਤ ਬੁੱਟਰ , ਗੁਰਮੀਤ ਸਿੰਘ ਬਾਜਵਾ ਅਤੇ  ਜਸਵੰਤ ਹਾਂਸ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਉਪਰੋਕਤ ਜਾਣਕਾਰੀ ਦਿੰਦੇ ਹੋਏ ਪ੍ਰੋਗਰਾਮ ਕੋਆਰਡੀਨੇਟਰ ਸਤਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਇਸ ਰੁ-ਬ-ਰੂ  ਸਮਾਗਮ ਦੀ  ਪ੍ਰਧਾਨਗੀ ਹਰਪਾਲ ਸਿੰਘ ਸੰਧਾਵਾਲੀਆ ਜਿਲਾ ਸਿੱਖਿਆ ਅਫਸਰ ਗੁਰਦਾਸਪੁਰ ਡਾ. ਪਰਮਜੀਤ ਸਿੰਘ ਕਲਸੀ ਜਿਲਾ ਭਾਸਾ਼ ਅਫਸਰ ਗੁਰਦਾਸਪੁਰ, ਡਾ ਅਨੂਪ ਸਿੰਘ ਸਿ਼ਰੋਮਣੀ ਗਿਆਨ ਸਾਹਿਤਕਾਰ,ਡਾ ਰਵਿੰਦਰ ਜੀ ਸਿਰੋਮਣੀ ਕਵੀ ਅਤੇ  ਵਰਗਿਸ ਸਲਾਮਤ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ)  ਨੇ ਕੀਤ। ਇਸ ਦੌਰਾਨ ਸਮਾਗਮ ਚ ‘ਉੱਘੇ ਸਾਹਿਕਾਰ ਪ੍ਰੋ. ਕਿਰਪਾਲ ਸਿੰਘ ਯੋਗੀ ਜੀ ਦੀ ਅਕਾਲ ਚਲਾਣਾ ਹੋਣ ਦੀ ਖਬਰ ਸੁਣਦਿਆਂ ਹੀ ਸਭਾ ਚ ਸੋਗ ਵੱਜੋਂ ਮੌਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ  ਭੇਂਟ ਕੀਤੀ ਗਈ। ਲੇਖਕਾਂ ਵੱਲੋਂ ਆਪਣੀ ਜੀਵਨੀ ਤੇ ਚਾਨਣਾ ਪਾਇਆ ਗਿਆ , ਉਹਨਾ ਨੇ ਸਰੋਤਿਆਂ ਨਾਲ ਆਪਣੀਆਂ ਲਿਖਤਾਂ ਸਾਂਝੀਆਂ ਕੀਤੀਆਂ। ਹਾਜਰੀਨ ਨੇ ਉਹਨਾ ਦੀ ਲਿਖਣ ਪ੍ਰਕਿਰਿਆਂ ਅਤੇ ਜੀਵਨ ਸ਼ੈਲੀ ਸੰਬੰਧੀ ਸਵਾਲ ਜਵਾਬ ਕੀਤੇ। ਹਾਜਰ ਕਵੀਆਂ ਨੇ ਕਵਿਤਾਵਾਂ ਪੜੀਆਂ।ਉਨ੍ਹਾਂ ਦੱਸਿਆ ਕਿ ਪੰਜਾਬ ਸਾਹਿਤ ਅਕਾਦਮੀ ਵੱਲੋਂ ਸਮਾਜ ਨੂੰ ਸਾਹਿਤ ਨਾਲ ਜੋੜਨ ਅਤੇ ਲੇਖਕਾਂ ਨੂੰ ਆਮ ਲੋਕਾਂ ਦੇ ਰੂਬਰੂ ਕਰਨ ਲਈ ਵਿਸ਼ੇਸ਼ ਆਯੋਜਨ ਕੀਤੇ ਜਾ ਰਹੇ ਹਨ। ਇਸ ਤਰਾਂ ਦੇ ਕਾਰਜ ਭਵਿੱਖ ਵਿੱਚ ਚਾਨਣ ਮੁਨਾਰੇ ਹੋਣਗੇ। ਨਵੇਂ ਸਾਲ ਵਿੱਚ ਹੋਰ ਨਵੇਂ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੋਕੇ ਅਧਿਆਪਕ ਸਾਹਿਤਕਾਰਾਂ ਵੱਲੋਂ  ਹਰਪਾਲ ਸਿੰਘ ਸੰਧਾਵਾਲੀਆ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਭਾਸ਼ਾ ਵਿਭਾਗ ਅਫ਼ਸਰ ਡਾ. ਪਰਮਜੀਤ ਕਲਸੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਅਜੀਤ ਕਮਲ,ਵਿਜੈ ਅਗਨੀਹੋਤਰੀ, ਚੌਧਰੀ ਦਲਬੀਰ ਮਸੀਹ, ਨਰਿੰਦਰ ਸਿੰਘ ਸੰਧੂ,ਚੰਨ ਬੋਲੇਵਾਲੀਆ, ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ,ਸੈਮਸਨ ਹੰਸ ,ਰਣਜੀਤ ਕੌਰ ਬਾਜਵਾ, ਸੁੱਖਵਿੰਦਰ ਕੌਰ ਬਾਜਵਾ ,ਡੀ.ਪੀ.ਆਰ.ਓ. ਇੰਦਰਜੀਤ ਸਿੰਘ ਬਾਜਵਾ , ਗਗਨਦੀਪ ਸਿੰਘ,ਕੁਲਬੀਰ ਸਿੰਘ ਸੱਗੂ , ਸੁੱਚਾ ਸਿੰਘ  ਨਾਗੀ, ,ਨਰਿੰਦਰ  ਸੰਘਾ ,ਸੁਰਿੰਦਰ ਸਿੰਘ  ਨਿਮਾਣਾ ,ਬਲਵਿੰਦਰ  ਗੰਭੀਰ ,ਸੁਲੱਖਣ  ਮਸੀਹ  ਗਿੱਲ ,ਕਾਮਰੇਡ ਗੁਰਮੇਜ ਸਿੰਘ ,  ਡਾ. ਨੀਰਜ ਕੁਮਾਰ ,ਰਮੇਸ਼ ਕੁਮਾਰ  ਜਾਨੂੰ,ਭੁਪਿੰਦਰ ਸਿੰਘ  ਪੰਛੀ, ਪ੍ਰੇਮ ਸਿੰਘ , ਕੰਸ ਰਾਜ , ਜੋਗਿੰਦਰ ਸਿੰਘ , ਬਲਰਾਜ ਸਿੰਘ ,ਡਾ ਰਮਨਦੀਪ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ।

Share and Enjoy !

Shares

Leave a Reply

Your email address will not be published.