Raavi News # ਪ੍ਰਾਪਰਟੀ ਟੈਕਸ ਖ਼ਤਮ ਕਰਵਾਉਣ ਦੇ ਨਾਮ ’ਤੇ ਕਾਂਗਰਸੀ ਵਿਧਾਇਕ ਸਿੱਧੂ ਨੇ ਮੋਹਾਲੀ ਨਿਵਾਸੀਆਂ ਨਾਲ ਕੀਤਾ ਧੋਖਾ : ਕੁਲਵੰਤ ਸਿੰਘ

गुरदासपुर आसपास

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਵਿਧਾਨ ਸਭਾ ਹਲਕਾ ਮੋਹਾਲੀ ਦੇ ਮੌਜੂਦਾ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਜਿੱਥੇ ਹੋਰਨਾਂ ਮੁੱਦਿਆਂ ਉਤੇ ਸ਼ਹਿਰ ਮੋਹਾਲੀ ਨਿਵਾਸੀਆਂ ਨਾਲ ਧੋਖੇ ਕੀਤੇ, ਉਥੇ ਹੀ ਪ੍ਰਾਪਰਟੀ ਟੈਕਸ ਬਿਲਕੁਲ ਹੀ ਖ਼ਤਮ ਕਰਵਾਉਣ ਦਾ ਵਾਅਦਾ ਕਰਕੇ ਵੀ ਲੋਕਾਂ ਨੂੰ ਧੋਖਾ ਹੀ ਦਿੱਤਾ। ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਸਾਲ 2014 ਵਿੱਚ ਅਕਾਲੀ  ਸਰਕਾਰ ਵੇਲ਼ੇ ਵਿਧਾਇਕ ਬਲਬੀਰ ਸਿੰਘ ਸਿੱਧੂ ਮੀਡੀਆ ਰਾਹੀਂ ਦਮਗਜ਼ੇ ਮਾਰ ਰਹੇ ਸਨ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਆਉਣ ’ਤੇ ਮੋਹਾਲੀ ਨਿਵਾਸੀਆਂ ਨੂੰ ਪ੍ਰਾਪਰਟੀ ਟੈਕਸ ਤੋਂ ਬਿਲਕੁਲ ਹੀ ਨਿਜਾਤ ਦਿਵਾਈ ਜਾਵੇਗੀ। ਪ੍ਰੰਤੂ ਹਕੀਕਤ ਇਹ ਰਹੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਸੱਤਾ ਸੰਭਾਲ਼ਦਿਆਂ ਹੀ ਸਿੱਧੂ ਨੇ ਉਸ ਵਾਅਦੇ ਨੂੰ ਹਵਾ ਕਰ ਦਿੱਤਾ ਅਤੇ ਪੂਰੇ ਪੰਜ ਸਾਲ ਸਿੱਧੂ ਕਦੇ ਪਸ਼ੂ ਪਾਲਣ ਮੰਤਰੀ ਅਤੇ ਕਦੇ ਸਿਹਤ ਤੇ ਕਿਰਤ ਮੰਤਰੀ ਦੇ ਤੌਰ ’ਤੇ ਸੱਤਾ ਸੁੱਖ ਦੇ ਨਜ਼ਾਰੇ ਲੈਂਦੇ ਰਹੇ ਪ੍ਰੰਤੂ ਮੋਹਾਲੀ ਦੇ ਲੋਕ ਆਪਣੇ ਘਰਾਂ ਵਿੱਚ ਕਿਰਾਏਦਾਰ ਦੀ ਤਰ੍ਹਾਂ ਰਹਿੰਦੇ ਰਹੇ। ਸਿੱਧੂ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਕ ਪ੍ਰਾਪਰਟੀ ਟੈਕਸ ਖ਼ਤਮ ਨਹੀਂ ਕਰਵਾ ਸਕੇ। ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਵਰਗੇ ਅਹਿਮ ਮੁੱਦਿਆਂ ਉਤੇ ਮੋਹਾਲੀ ਦੇ ਲੋਕਾਂ ਨਾਲ ਧੋਖਾ ਕਰਨ ਵਾਲੇ ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਕਿਸੇ ਵੀ ਤਰ੍ਹਾਂ ਨਾਲ ਮੋਹਾਲੀ ਨਿਵਾਸੀਆਂ ਦੇ ਲਈ ਭਰੋਸੇਯੋਗ ਪਾਤਰ ਨਹੀਂ ਰਹੇ। ਇਸ ਲਈ ਅਜਿਹੇ ਉਮੀਦਵਾਰ ਨੂੰ ਤਾਂ ਇਲਾਕੇ ਵਿੱਚ ਵਡ਼ਨ ਵੀ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ‘ਝਾਡ਼ੂ’ ਚੱਲਣ ਨਾਲ ਹੀ ਅਜਿਹੀ ਰਾਜਨੀਤਕ ਗੰਦਗੀ ਸਾਫ਼ ਕੀਤੀ ਜਾ ਸਕਦੀ ਹੈ, ਇਸ ਲਈ ਆਉਂਦੀ 20 ਫ਼ਰਵਰੀ ਨੂੰ ਚੋਣ ਨਿਸ਼ਾਨ ‘ਝਾਡ਼ੂ’ ਨੂੰ ਪਾ ਕੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰਨ ਤਾਂ ਜੋ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾ ਕੇ ਲੋਕਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

Share and Enjoy !

Shares

Leave a Reply

Your email address will not be published.