Raavi News # ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦੇ ਪੇਂਡੂ ਅਤੇ ਹੋਰ ਭੱਤੇ ਰੋਕਣ ਦੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ

बटाला

ਰਾਵੀ ਨਿਊਜ ਬਟਾਲਾ (ਅਨੂੰ)

ਅੱਜ ਪੰਜਾਬ ਯੂ.ਟੀ. ਮੁਲਾਜ਼ਮ, ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ ਉੱਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਬਟਾਲਾ ਦੇ ਅਧਿਆਪਕ ਵਿੰਗ ਨੇ ਹਰਭਜਨ ਲਾਲ, ਅਮਿਤ ਸਿੰਘ, ਜੋਗਿੰਦਰ ਪਾਲ ਅਤੇ ਜ਼ਿਲ੍ਹਾ ਕੋ-ਕਨਵੀਨਰ ਗੁਰਪ੍ਰੀਤ ਸਿੰਘ ਰੰਗੀਲਪੁਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਜ਼ਾਰੀ ਪੇਂਡੂ ਭੱਤਾ ਅਤੇ ਹੋਰ ਭੱਤਿਆਂ ਉੱਤੇ ਰੋਕ ਲਾਉਣ ਦੇ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਗਈਆਂ । ਆਗੂਆਂ ਕਿਹਾ ਕਿ ਪੰਜਾਬ ਸਰਕਾਰ ਚੋਣਾਂ ਵਾਲੇ ਅਧਿਆਪਕਾਂ ਨਾਲ ਕੀਤੇ ਵਾਅਦੇ ਭੁੱਲ ਚੁੱਕੀ ਹੈ । ਵਧੀ ਮਹਿੰਗਾਈ ਦੇ ਹਿਸਾਬ ਨਾਲ ਸਹੂਲਤਾਂ ਦੇਣ ਦੀ ਥਾਂ ਪੰਜਾਬ ਸਰਕਾਰ ਅਧਿਆਪਕਾਂ ਕੋਲੋਂ ਸਹੂਲਤਾਂ ਖੋਹਣ ਦੇ ਰਾਹ ਪਈ ਹੋਈ ਹੈ । ਪੇਂਡੂ ਭੱਤਾ ਅਤੇ ਹੋਰ ਰੋਕੇ ਭੱਤੇ ਲੈਣਾ ਸਾਡਾ ਹੱਕ ਹੈ । ਇਹਨਾਂ ਨੂੰ ਰੋਕ ਕੇ ਪੰਜਾਬ ਸਰਕਾਰ ਨੇ ਸਾਡੇ ਹੱਕਾਂ ਉੱਤੇ ਡਾਕਾ ਮਾਰਿਆ ਹੈ । ਹੁਣ ਤੱਕ ਕੋਈ ਵੀ ਕੱਚਾ ਅਧਿਆਪਕ ਰੈਗੂਲਰ ਨਹੀਂ ਕੀਤਾ ਗਿਆ । ਨਾ ਹੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਗਈ ਹੈ । ਨਾ ਹੀ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤਾ ਗਿਆ ਹੈ । ਨਾ ਹੀ ਸਾਰੇ ਅਧਿਆਪਕ ਵਰਗਾਂ ਦੀਆਂ ਤਰੱਕੀਆਂ ਮੁਕੰਮਲ ਹੋਈਆਂ ਹਨ । ਨਾ ਹੀ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸ਼ਨਾਂ ਰੱਦ ਹੋਈਆਂ ਹਨ । ਉਲਟਾ ਪ੍ਰੋਬੇਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਦੇ ਏ.ਸੀ.ਪੀ. ਲਾਭ ਦੇਣ ਉੱਤੇ ਵੀ ਰੋਕ ਲਾ ਦਿੱਤੀ ਹੈ । ਇਸ ਲਈ ਸਮੁੱਚੇ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਹੈ । ਆਗੂਆਂ ਕਿਹਾ ਕਿ ਪੰਜਾਬ ਯੂ.ਟੀ. ਮੁਲਾਜ਼ਮ, ਪੈਨਸ਼ਨਰਾਂ ਦੇ ਸਾਂਝੇ ਫਰੰਟ ਦੀ 19 ਦੀ ਸੁਬਾਈ ਰੈਲੀ ਵਿੱਚ ਅਧਿਆਪਕ ਵਰਗ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੇਗਾ । ਇਸ ਮੋਕੇ ਰਮਨ ਬਾਲਾ, ਅਮਰਿੰਦਰ ਕੌਰ, ਪ੍ਰੀਆ ਸ਼ਰਮਾ, ਬਲਜੀਤ ਕੌਰ, ਰਜਵੰਤ ਕੌਰ, ਅਮਰਜੀਤ ਕੌਰ, ਅਮਨਦੀਪ ਕੌਰ, ਸੰਜੀਵ ਕੁਮਾਰ, ਬਸੰਤ ਲਾਲ, ਲਖਬੀਰ ਸਿੰਘ, ਦੀਪਕ ਚਤਰਥ, ਅਮਰਜੀਤ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ ।

Share and Enjoy !

Shares

Leave a Reply

Your email address will not be published.