ਰਾਵੀ ਨਿਊਜ ਫਤਹਿਗਡ਼੍ਹ ਚੂਡ਼ੀਆਂ
ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਵਿਚ ਪੈਂਦੇ ਪਿੰਡ ਸ਼ਮਸ਼ੇਰਪੁਰ ਵਿੱਚ ਉਸ ਵੇਲੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਜਦ ਕਰੀਬ ਅੱਧੀ ਦਰਜਨ ਤੋਂ ਵੱਧ ਕਾਂਗਰਸੀ ਪਰਿਵਾਰਾਂ ਨੇ ਹਮੇਸ਼ਾਂ ਲਈ ਕਾਂਗਰਸ ਨੂੰ ਟਾ ਟਾ ਕਰਕੇ ਲੋਧੀਨੰਗਲ ਦੀ ਅਗਵਾਈ ਕਬੂਲੀ ਦਰਜਨ ਪਰਿਵਾਰਾਂ ਨੇ ‘ਟਾ-ਟਾ’ ਕਰਦੇ ਹੋਏ ਹਲਕਾ ਫਤਹਿਗਡ਼੍ਹ ਚੂਡ਼ੀਆਂ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਦੀ ਅਗਵਾਈ ਹੇਠ ਅਕਾਲੀ ਦਲ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ । ਇਸ ਮੌਕੇ ਸ਼ਾਮਲ ਹੋਏ ਅੱਧੀ ਦਰਜਨ ਤੋਂ ਵੱਧ ਪਰਿਵਾਰਾਂ ਵਿੱਚ ਬਲਬੀਰ ਸਿੰਘ, ਅਭਿਸ਼ੇਕ, ਸਾਬੀ, ਅਮਰੀਕ ਸਿੰਘ, ਜੀਤਾ ਧਰਮਪਾਲ, ਕੁਕੀ, ਰਾਹੁਲ ਗੌਰੀ, ਆਦਿ ਦਾ ਅਕਾਲੀ ਦਲ (ਬ) ’ਚ ਆਉਣ ’ਤੇ ਲਖਬੀਰ ਸਿੰਘ ਲੋਧੀਨੰਗਲ ਵਲੋਂ ਸਿਰੋਪੇ ਪਾ ਕੇ ਸਨਮਾਨ ਕੀਤਾ ਗਿਆ ਅਤੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦੀ ਵੀ ਗੱਲ ਦੋਹਰਾਈ ਗਈ। ਇਸ ਦੌਰਾਨ ਉਕਤ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਅਕਾਲੀ ਦਲ ਦਾ ਦਾਮਨ ਥਾਮਿਆ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਉਹ ਪਿੰਡ ਸ਼ਮਸ਼ੇਰਪੁਰ ਤੋਂ ਲੋਧੀ ਨੰਗਲ ਨੂੰ ਵੱਡੀ ਲੀਡ ਦਿਵਾਉਣਗੇ। ਉਪਰੰਤ ਆਪਣੇ ਸੰਖੇਪ ਸੰਬੋਧਨ ਵਿਚ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਇਹ ਸਭ ਅਕਾਲੀ ਦਲ ਦੀਆਂ ਉਸਾਰੂ ਤੇ ਲੋਕ ਪੱਖੀ ਨੀਤੀਆਂ ਸਦਕਾ ਹੀ ਸੰਭਵ ਹੋ ਰਿਹਾ ਹੈ ਕਿ ਅੱਜ ਕਈ ਪਰਿਵਾਰ ਕਾਂਗਰਸ ਨੂੰ ਝਟਕੇ ਤੇ ਝਟਕਾ ਦਿੰਦੇ ਹੋਏ ਅਕਾਲੀ ਦਲ ’ਚ ਸ਼ਾਮਲ ਹੋਏ ਹਨ ਅਤੇ ਪੰਜਾਬ ਵਿਚ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਹਰ ਵਰਗ ਨੂੰ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਓਤ-ਪ੍ਰੋਤ ਕੀਤਾ ਜਾਵੇਗਾ। ਉਨ੍ਹਾਂ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਲਾਰੇਬਾਜ਼ ਸਰਕਾਰ ਸਾਬਤ ਹੋਈ ਹੈ, ਜਿਸ ਨੇ ਪੂਰੇ ਪੰਜ ਸਾਲ ਲੋਕਾਂ ਨੂੰ ਲਾਰਿਆਂ ਵਿਚ ਲਗਾਈ ਰੱਖਿਆ ਅਤੇ ਕੀਤੇ ਵਾਅਦਿਆਂ ਨੂੰ ਵੀ ਸਿਰੇ ਨਹੀਂ ਚੜ੍ਹਾ ਸਕੀਏ।
