Raavi News # ਪਿੰਡ ਚੱਕੜ ਵਿਖੇ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ ਡਿਸਪੈਂਸਰੀ ਦਾ ਸੁਭਾਅਰੰਭ

पठानकोट

ਰਾਵੀ ਨਿਊਜ ਪਠਾਨਕੋਟ

ਜਿਲਾ ਪ੍ਰਸਾਸਨ ਵੱਲੋਂ ਪ੍ਰਾਪਤ ਹੋਈ ਪੰਜ ਡਿਸਪੈਂਸਰੀਆਂ ਦੀ ਗ੍ਰਾਂਟ ਵਿਚੋਂ ਅੱਜ ਮਿਤੀ 23.12.2021 ਨੂੰ ਜੀ. ਏ. ਡੀ. ਚੱਕੜ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਤੇ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅੱਗਰਵਾਲ ਅਤੇ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਨਰੇਸ ਕੁਮਾਰ ਮਾਹੀ ਨੇ ਆਪਣੇ ਕਰ ਕਮਲਾਂ ਨਾਲ ਇਸ ਡਿਸਪੈਂਸਰੀ ਦਾ ਉਦਘਾਟਨ ਕੀਤਾ ਅਤੇ ਡਾ.ਮੰਜੂ ਯਾਦਵ ਏ. ਐਮ. ਓ. ਨੂੰ ਡਾਕਟਰ ਦੀ ਕੁਰਸੀ ਤੇ ਬਿਠਾ ਕੇ ਪਿੰਡ ਵਾਸੀਆਂ ਅਤੇ ਰੋਗੀਆਂ ਦੀ ਸੇਵਾ ਕਰਨ ਦਾ ਨਿਰਦੇਸ ਦਿੱਤਾ।
ਇਸ ਮੌਕੇ ਤੇ ਆਯੁਰਵੈਦਿਕ ਵਿਭਾਗ ਤੋਂ ਆਏ ਡਾਕਟਰ ਪੰਕਜ ਠਾਕੁਰ, ਡਾਕਟਰ ਮੀਨਾ, ਡਾਕਟਰ ਮਾਲਤੀ, ਡਾਕਟਰ ਸਾਹਿਲ, ਡਾਕਟਰ ਯਸਵਿੰਦਰ,ਡਾਕਟਰ ਵਿਪਨ ਉਪਵੈਦ ਵਿਕਾਸ ਸੇਠੀ,ਦਫਤਰੀ ਸਟਾਫ ਵਿਚੋਂ ਸ੍ਰੀ ਜਤਿਨ ਸਰਮਾ ਅਤੇ ਅੰਕੁਸ ਸਰਮਾ ਅਤੇ ਪਿੰਡ ਦੀ ਸਰਪੰਚ ਵੀਨਾ ਦੇਵੀ ਸਮੂਹ ਗ੍ਰਾਮ ਪੰਚਾਇਤ ਨਾਲ ਹਾਜਰ ਸਨ।
 ਡਾਇਰੈਕਟਰ ਆਯੁਰਵੈਦਾ ਪੂਨਮ ਵਸਸਿਟ, ਡਾਕਟਰ ਨਰੇਸ ਕੁਮਾਰ ਮਾਹੀ ਅਤੇ ਸਮੂਹ ਐ. ਐਮ. ਓ ਆਯੁਰਵੈਦਾ ਨੇ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਦੇ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਕੀਤਾ।  

Share and Enjoy !

Shares

Leave a Reply

Your email address will not be published.