ਰਾਵੀ ਨਿਊਜ ਬਟਾਲਾ
ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀ ਚੋਣ ਮੁਹਿੰਮ ਨੂੰ ਸਮੇਂ ਭਰਵਾਂ ਬਲ ਮਿਲਿਆ ਹੁਣ ਜਦੋਂ ਗ੍ਰਾਮ ਪੰਚਾਇਤ ਕੋਹਾੜ ਭਾਰਤ ਦੀ ਕਾਂਗਰਸ ਪਾਰਟੀ ਨਾਲ ਸਬੰਧਤ ਵਿਭਾਗਾਂ ਦਾ ਸਰਪੰਚਣੀ ਰਮਨਜੀਤ ਕੌਰ ਸਮੁੱਚੀ ਪੰਚਾਇਤ ਤੇ ਸੈਂਕੜੇ ਕਾਂਗਰਸੀ ਵੋਟਰਾਂ, ਸਪੋਰਟਰਾਂ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਸਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਤੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਸਿਰਪਾਓ ਭੇਟ ਕੀਤੇ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਉਨ੍ਹਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਤੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਪੂਰੀ ਤਰ੍ਹਾਂ ਸਤਾਏ ਹੋਏ ਹਨ ਪੰਜਾਬ ਦੇ ਲੋਕ ਪੰਜਾਬ ਦੇ ਹੱਕਾਂ ਤੇ ਪਹਿਰਾ ਦੇਣ ਵਾਲੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ । ਛੋਟੇਪੁਰ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਤਾਏ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਪੂਰੇ ਸੁੱਖ ਮੁਹੱਈਆ ਹੋਣਗੇ । ਇਸ ਮੌਕੇ ਤੇ ਸ਼ਾਮਲ ਹੋਣ ਵਾਲਿਆਂ ਵਿੱਚ ਸਰਪੰਚ ਰਮਨਜੋਤ ਕੌਰ, ਲਵਲੀ ਕੁਹਾੜ, ਮੁਖਤਾਰ ਸਿੰਘ ਕੁਹਾੜ , ਸਰਬਜੀਤ ਕੌਰ ਮੈਂਬਰ ਪੰਚਾਇਤ, ਦਲਬੀਰ ਕੌਰ ਮੈਂਬਰ ਪੰਚਾਇਤ , ਪਲਵਿੰਦਰ ਕੌਰ, ਗੁਰਨਾਮ ਸਿੰਘ, ਗੁਰਨਾਮ ਸਿੰਘ ਬਿੱਟੂ, ਬਲਰਾਜ ਸਿੰਘ, ਸੁਖਵਿੰਦਰ ਸਿੰਘ, ਵਜੀਰ ਸਿੰਘ, ਹਰਜਿੰਦਰ ਸਿੰਘ ਜਿੰਦੀ ਆਦਿ ਹਾਜ਼ਰ ਸਨ । ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਬੀਰ ਸਿੰਘ ਤੱਤਲਾ, ਸੰਤਾ ਸਿੰਘ ਤੱਤਲਾ, ਸੁਖਬੀਰ ਸਿੰਘ ਵਾਹਲਾ ,ਰਮਨਦੀਪ ਸਿੰਘ ਸੰਧੂ, ਜਰਨੈਲ ਸਿੰਘ ਮਾਹਲ, ਨਰਿੰਦਰ ਸਿੰਘ ਸੇਖਵਾਂ,ਸਰਵਣ ਸਿੰਘ ਤੱਤਲਾ , ਬਲਦੇਵ ਸਿੰਘ ਸੇਖਵਾਂ, ਅਵਤਾਰ ਸਿੰਘ ਚੀਮਾ ,ਸਤਿੰਦਰਪਾਲ ਸਿੰਘ ਸੰਧੂ ,ਲਵਲੀ ਕੋਹਾੜ ਮੁਖਤਾਰ ਸਿੰਘ ਕੋਟ ਬੁੱਢਾ ਮਾਸਟਰ ਸੁਰਿੰਦਰ ਸਿੰਘ ਕੋਹਾੜ ਸੁੱਚਾ ਸਿੰਘ ਕੁਹਾੜ ਵੀ ਹਾਜ਼ਰ ਸਨ