ਰਾਵੀ ਨਿਊਜ ਗੁਰਦਾਸਪੁਰ
ਅੱਜ ਇੱਥੇ ਭਾਜਪਾ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਸ: ਪਰਮਿੰਦਰ ਸਿੰਘ ਗਿੱਲ ਜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕੀ ਭਾਜਪਾ ਹਮੇਸ਼ਾਂ ਵਪਾਰੀ ਵਰਗਾ ਨਾਲ ਖੜੀ ਰਹੀ ਹੈ ਅਤੇ ਅੱਗੇ ਵੀ ਉਹਨਾਂ ਦੀਆਂ ਸਭ ਜਾਇਜ਼ ਮੰਗਾਂ ਸਮੇਂ ਸਮੇਂ ਤੇ ਚੁੱਕਦੀ ਰਹੇਗੀ। ਉਹਨਾਂ ਕਿਹਾ ਕੀ ਕੇਂਦਰ ਦੀ ਮੋਦੀ ਸਰਕਾਰ ਨੇ ਹਮੇਸ਼ਾਂ ਹਰ ਬਜਟ ਚ ਵਪਾਰੀ ਵਰਗਾ ਦਾ ਖਾਸ ਧਿਆਨ ਰੱਖਦੇ ਹੋਏ ਹੀ ਆਪਣੀਆਂ ਨੀਤੀਆਂ ਬਣਾਈਆਂ ਹਨ । ਉਹਨਾਂ ਆਪਣੀ ਗੱਲ ਰੱਖਦੇ ਹੋਏ ਕਿਹਾ ਕੀ ਪਾਰਟੀ ਪੰਜਾਬ ਚ ਆਪਣਾ ਘੋਸਣਾ ਪੱਤਰ ਬਨਾਉਣ ਸਮੇਂ ਵਪਾਰੀਆਂ ਨਾਲ ਬੈਠ ਕੇ ਉਹਨਾਂ ਦੀਆਂ ਸਭ ਜਾਇਜ਼ ਮੰਗਾਂ ਨੂੰ ਆਪਣੇ ਮੈਨੀਫੈਸਟੋ ਚ ਸ਼ਾਮਿਲ ਕਰੇਗੀ ਅਤੇ ਪੰਜਾਬ ਚ ਸਰਕਾਰ ਬਣਦੇ ਹੀ ਉਹਨਾਂ ਨੂੰ ਅਮਲੀ ਜਾਮਾਂ ਪਹਿਨਾ ਕੇ ਲਾਗੂ ਵੀ ਕੀਤਾ ਜਾਵੇਗਾ। ਇਸ ਮੌਕੇ ਪਰਮਿੰਦਰ ਗਿੱਲ ਨੇ ਗੁਰਦਾਸਪੁਰ ਵਿੱਚ ਬੀਤੇ ਦਿਨੀਂ ਚੈਂਬਰ ਆਫ ਕਾਮਰਸ ਵਲੋੋਂ ਜੀਵਨ ਬੀਮਾਂ, ਮੈਡੀਕਲ ਬੀਮਾਂ, ਕਾਰੋਬਾਰ ਦੀ ਸੁਰੱਖਿਆ ਲਈ ਬੀਮਾਂ, ਦੁਰਘਟਨਾ ਬੀਮਾਂ ਅਤੇ 60 ਸਾਲ ਪੈਨਸ਼ਨ ਮੁਹੱਈਆ ਕਰਵਾਉਣ ਆਦਿ ਦੀਆਂ ਮੰਗਾਂ ਉਠਾਈਆਂ ਸਨ ਦਾ ਵੀ ਪੁਰਜੋਰ ਸਮਰਥਨ ਕੀਤਾ ਗਿਆ।