Raavi News # ਨੈਸ਼ਨਲ ਹਾਈਵੇ ਲਈ ਜਮੀਨ ਦਾ ਸਹੀ ਰੇਟ ਨਾ ਦਿੱਤਾ ਤਾਂ ਜਮੀਨ ਦੇਣ ਤੋ ਕਰਾਂਗੇ ਕੋਰੀ ਨਾਂਹ:- ਰਣਬੀਰ ਸਿੰਘ ਗਰੇਵਾਲ

एस.ए.एस नगर

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਨੈਸ਼ਨਲ ਹਾਈਵੇ 205A ਜੋ ਆਈ ਟੀ ਸਿਟੀ ਮੋਹਾਲੀ ਤੋਂ ਕੁਰਾਲੀ ਤੱਕ ਬਣ ਰਹੇ ਨੈਸ਼ਨਲ ਹਾਈਵੇ ਰੋੜ ਵਿੱਚ ਦੇ ਸਬੰਧ ਵਿੱਚ ਅੱਜ ਪਿੰਡ ਢੇਲਪੁਰ ਵਿਖੇ ਸਮੂਹ ਕਿਸਾਨਾਂ ਦੀ ਮੀਟਿੰਗ ਹੋਈ ਜਿਨ੍ਹਾਂ ਦੀ ਜਮੀਨ ਇਸ ਰੋੜ ਵਿੱਚ ਆ ਰਹੀ ਹੈ।ਪਿੰਡ  ਨਗਾਰੀ,ਗੀਗੇਮਾਜਰਾ, ਗੁਡਾਣਾ, ਢੇਲਪੁਰ, ਗੋਬਿੰਦਗੜ੍ਹ,ਚੁਡਿਆਲਾ,ਗਿੰਦੜਪੁਰ ਦੇ ਕਿਸਾਨ ਇਸ ਮੀਟਿੰਗ ਵਿੱਚ ਹਾਜਰ ਹੋਏ।

ਕਿਸਾਨ ਆਗੂ ਸ:ਰਣਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਿਸਾਨਾਂ ਵੱਲੋਂ ਮੋਹਾਲੀ ਡਿਪਟੀ ਕਮਿਸ਼ਨਰ ਮੋਹਾਲੀ ਦੇ ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ।ਉਸ ਦਿਨ ਸਰਕਾਰ ਵੱਲੋਂ ਜੋ ਇਸ ਰੋੜ ਦੇ ਆਵਾੜ ਸੁਣਾਈਆਂ ਗਿਆ ਸੀ ਉਸਨੂੰ ਸਰਕਾਰ ਨੇ ਰੱਦ ਕਰ ਦਿੱਤਾ ਗਿਆ ਸੀ।ਉਸ ਦਿਨ ਡੀ ਸੀ ਮੋਹਾਲੀ ਨੇ ਕਿਸਾਨਾਂ ਨਾਲ ਇਹ ਵਾਧਾ ਕੀਤਾ ਸੀ।ਜੋ ਹੁਣ ਨਵੇ ਆਵਾੜ ਹੋਣਗੇ ਉਹ ਸਾਰੇ ਰੋੜ ਦੇ ਧਾਰਾ 28/7 ਨਾਲ ਹੋਣਗੇ ਤੇ ਕਿਸਾਨਾਂ ਦੀ 5 ਮੈਂਬਰੀ ਟੀਮ ਨਾਲ ਸਲਾਹ ਕਰਕੇ ਨਵੇਂ ਆਵਾੜ  ਬਣਾਏ ਜਾਣਗੇ ।ਪਰ ਇਸ ਗੱਲ ਨੂੰ ਇਕ ਮਹੀਨਾ ਹੋਣ ਤੇ ਹਾਲੇ ਤੱਕ ਡੀ ਸੀ ਮੋਹਾਲੀ ਨੇ ਤੇ ਡੀ ਆਰ ਓ ਮੋਹਾਲੀ ਨੇ ਕਿਸਾਨਾਂ ਨੂੰ ਹਾਲੇ ਤੱਕ ਕਿਸਾਨਾਂ ਦੇ ਵਿਚਾਰ ਲੈਣ ਸਬੰਧੀ ਨਹੀ ਸੰਦੀਆ।ਕਿਸਾਨਾਂ ਨੂੰ ਇਹ ਡਰ ਹੈ ਕਿ ਸਰਕਾਰ ਫਿਰ ਤੋਂ ਚੋਰੀ ਚੋਰੀ ਅਵਾਰੜ ਨਾ ਸੁਣਾ ਦੇਵੇ।

ਕਿਸਾਨਾਂ ਵੱਲੋਂ ਅੱਜ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਕਰ ਤਹਿਸੀਲ ਮੋਹਾਲੀ ਦੇ ਪਿੰਡਾਂ ਨੂੰ ਪਿੰਡ ਨਗਾਰੀ ਜਿਨਾਂ ਰੇਟ ਨਾ ਦਿੱਤਾ ਜੋ ਕਰੀਬ 4 ਕਰੋੜ 22 ਲੱਖ ਦੇ ਕਰੀਬ ਹੈ ਉਨ੍ਹਾਂ ਨਾਂ ਦਿੱਤਾ ਗਿਆ ਤਾਂ ਤਹਿਸੀਲ ਮੋਹਾਲੀ ਦੇ ਕਿਸਾਨਾਂ ਵੱਲੋਂ ਵੱਡਾ ਵਿਰੋਧ ਦਰਜ ਕਰਵਾਇਆ ਜਾਵੇਂਗਾ।ਨਾ ਤਾਂ ਐਨ ਐਚ ਆਈ ਤੇ ਸਰਕਾਰ ਨੂੰ ਆਪਣੀਆਂ ਜਮੀਨਾ ਵਿੱਚ ਬੜਨ ਦਿੱਤਾ ਜਾਵੇਗਾ।ਜੇ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਰੋੜ ਲਈ ਜਮੀਨ ਦੇਣ ਤੋ ਕੋਰੀ ਨਾਂਹ ਕਰ ਦਿੱਤੀ ਜਾਵੇਗੀ। 4 ਕਰੋੜ 50 ਲੱਖ ਤੋ ਘੱਟ ਰੇਟ ਕਿਸਾਨਾਂ ਨੂੰ ਮਨਜੂਰ ਨਹੀਂ ਹੋਵੇਗਾ।

ਕਿਸਾਨਾਂ ਵੱਲੋਂ 18 ਅਕਤੂਬਰ ਨੂੰ ਤਹਿਸੀਲ ਮੋਹਾਲੀ ਦੇ 7 ਪਿੰਡਾਂ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਇਕ ਮੰਗ ਪੱਤਰ ਦਿੱਤਾ ਜਾਵੇਗਾਂ।ਉਸ ਦਿਨ ਹੀ ਅਗਲੀ ਰਣਨੀਤੀ ਤੈਅ ਕੀਤੀ ਜਾਵੇ ਗੀ।ਇਸ ਸਮੇਂ ਦਰਸਨ ਸਿੰਘ ਨਗਾਰੀ, ਜਰਨੈਲ ਸਿੰਘ ਨਗਾਰੀ, ਹਰਬੰਸ ਸਿੰਘ ਗੀਗੇਮਾਜਰਾ, ਮਨਪ੍ਰੀਤ ਸਿੰਘ ਗੁਡਾਣਾ,ਦੀਦਾਰ ਸਿੰਘ ਗੁਡਾਣਾ,ਭਗਵਾਨ ਸਿੰਘ ਢੇਲਪੁਰ, ਬੇਅੰਤ ਸਿੰਘ ਢੇਲਪੁਰ,ਸਰਪੰਚ ਹਰਜਿੰਦਰ ਸਿੰਘ ਢੇਲਪੁਰ, ਰਣਬੀਰ ਸਿੰਘ ਗਰੇਵਾਲ ਗੋਬਿੰਦਗੜ੍ਹ ਕਾਕਾ ਸਿੰਘ ਗੋਬਿੰਦਗੜ੍ਹ, ਜਸਵੀਰ ਸਿੰਘ ਗਰੇਵਾਲ ਚੁਡਿਆਲਾ ਆਦੀ ਕਿਸਾਨ ਹਾਜਰ ਸਨ।

Leave a Reply

Your email address will not be published. Required fields are marked *