Raavi News # ਨਾਭਾ ਸਾਹਿਬ ਨੂੰ ਤੰਗ ਗਲੀਆਂ ਵਿਚ ਬਦਲ ਰਹੀ ਹੈ ਨਗਰ ਕੌਂਸਲ, ਵੀ. ਆਈ. ਪੀ. ਰੋਡ ਅਤੇ ਪੀਰਮੁਛੱਲਾ ਤੋਂ ਬਾਅਦ ਹੁਣ ਇਥੇ ਵੀ ਵਿਗੜਿਆ ਮਾਸਟਰ ਪਲਾਨ

पंजाब

ਰਾਵੀ ਨਿਊਜ ਜ਼ੀਰਕਪੁਰ (ਗੁਰਵਿੰਦਰ ਸਿੰਘ ਮੋਹਾਲੀ)

ਜ਼ੀਰਕਪੁਰ ਨਗਰ ਕੌਂਸਲ ਵਲੋਂ ਲਗਾਤਾਰ ਬਿਲਡਰਾਂ ਦੇ ਨਾਲ ਮਿਲ ਕੇ ਮਾਸਟਰ ਪਲਾਨ ਨੂੰ ਵਿਗਾੜਨ ਦਾ ਕੰਮ ਕੀਤਾ ਜਾ ਰਿਹਾ ਹੈ। ਇਥੇ ਦੇ ਕਈ ਇਲਾਕਿਆਂ ਵਿਚ ਤੰਗ ਗਲੀਆਂ ਦਾ ਨਿਰਮਾਣ ਕਰਨ ਤੋਂ ਬਾਅਦ ਹੁਣ ਨਾਭਾ ਸਾਹਿਬ ਦੇ ਖੇਤਰ ਨੂੰ ਬਸਤੀ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਜੈਕ ਰੈਂਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਲੋਕਾਂ ਦੀ ਮੰਗ ’ਤੇ ਨਾਭਾ ਸਾਹਿਬ ਖੇਤਰ ਦਾ ਦੌਰਾਨ ਕਰਨ ਤੋਂ ਬਾਅਦ ਦੱਸਿਆ ਕਿ ਨਗਰ ਕੌਂਸਲ ਵਲੋਂ ਪਹਿਲਾਂ ਜ਼ੀਰਕਪੁਰ ਵਿਚ ਵੀ. ਆਈ. ਪੀ. ਰੋਡ ਅਤੇ ਪੀਮੁਛੱਲਾ ਖੇਤਰ ਵਿਚ ਮਾਸਟਰ ਪਲਾਨ ਨੂੰ ਵਿਗਾੜ ਕੇ ਤੰਗ ਗਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਥੇ ਇਸ ਸਮੇਂ 80 ਫੀਸਦੀ ਬਿਲਡਰ ਅਹਿਜੇ ਹਨ, ਜਿਨ੍ਹਾਂ ਵਲੋਂ ਮਾਸਟਰ ਪਲਾਟ ਦੀ ਉਲੰਘਣਾ ਕਰਕੇ ਨਾ ਸਿਰਫ ਗਲੀਆਂ ਨੂੰ ਛੋਟਾ ਕੀਤਾ ਗਿਆ ਹੈ ਬਲਕਿ ਪਾਰਕਾਂ ਅਤੇ ਸੜਕਾਂ ਦੇ ਲਈ ਜਰੂਰੀ ਥਾਂ ’ਤੇ ਸ਼ੋਅਰੂਮ ਤੱਕ ਬਣਾ ਦਿੱਤੇ ਗਏ ਹਨ। ਚੌਧਰੀ ਨੇ ਦੱਸਿਆ ਕਿ ਹੁਣ ਕੌਂਸਲ ਦੇ ਅਧੀਨ ਆਉਂਦੇ ਖੇਤਰ ਨਾਭਾ ਸਾਹਿਬ ਵਿਚ ਨਜਾਇਜ਼ ਇਮਾਰਤਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਕ ਪਾਸੇ ਜਿਥੇ ਸਾਲ 2032 ਨੂੰ ਧਿਆਨ ਵਿਚ ਰੱਖ ਕੇ ਯੋਜਵਾਨਾਂ ਬਣਾਈਆਂ ਜਾ ਰਹੀਆਂ ਹਨ, ਉਥੇ ਹੀ ਨਗਰ ਕੌਂਸਲ ਬਿਲਡਰਾਂ ਦੇ ਇਸ਼ਾਰੇ ’ਤੇ ਕੰਮ ਕਰਦਿਆਂ ਗਲੀਆਂ ਦੀ ਚੌੜਾਈ ਲਗਾਤਾਰ ਘੱਟ ਕਰ ਰਹੀ ਹੈ, ਜਿਸ ਰਸਤੇ ਨੂੰ ਲੋਕਾਂ ਲਈ ਰੱਖਿਆ ਗਿਆ ਹੈ, ਉਥੇ ਕਈ ਰਸੂਖਦਾਰਾਂ ਵਲੋਂ ਸ਼ੋਅਰੂਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਚੌਧਰੀ ਨੇ ਕਿਹਾ ਕਿ ਨਗਰ ਕੌਂਸਲ ਵਲੋਂ ਇਸ ਮਾਮਲੇ ਵਿਚ ਜਨਹਿੱਤਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਥਾਨਕ ਸਰਕਾਰਾ ਵਿਭਾਗ ਦੇ ਸਾਰੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਮੁਹਾਲੀ ਵੀ ਚੁੱਪ ਚਾਪ ਸਭ ਕੁੱਝ ਦੇਖ ਰਹੇ ਹਨ।

Share and Enjoy !

Shares

Leave a Reply

Your email address will not be published.