Raavi News # ਤਹਿਸੀਲਦਾਰ ਪਠਾਨਕੋਟ ਵੱਲੋਂ ਕਰੋਨਾਂ ਦੀ ਹਦਾਇਤਾਂ ਦੀ ਪਾਲਣਾ ਕਰਨ ਲਈ ਕੀਤੀ ਰੇਸਟੋਰੈਂਟ ਅਤੇ ਹੋਟਲਾਂ ਦੀ ਚੈਕਿੰਗ

पठानकोट

ਰਾਵੀ ਨਿਊਜ ਪਠਾਨਕੋਟ

ਪਿਛਲੇ ਕਰੀਬ ਦੋ ਸਾਲ ਕਰੋਨਾਂ ਦੀ ਮਹਾਂਮਾਰੀ ਨਾਲ ਹਰ ਇੱਕ ਵਰਗ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਪਰ ਲੋਕਾਂ ਦੇ ਸਹਿਯੋਗ ਨਾਲ ਕਰੋਨਾ ਮਹਾਂਮਾਰੀ ਦੀ ਪਹਿਲੀ ਅਤੇ ਦੂਸਰੀ ਲਹਿਰ ਤੇ ਕਾਬੂ ਪਾਇਆ ਗਿਆ। ਇਕ ਵਾਰ ਫਿਰ ਕਰੋਨਾ ਦੀ ਦਸਤਕ ਹੋਈ ਹੈ ਜਿਸ ਤੇ ਜਿੱਤ ਪਾਉਂਣ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਸਾਵਧਾਨੀਆਂ ਵੀ ਰੱਖਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਅਧੀਨ ਜਿਲ੍ਹਾ ਪ੍ਰਸਾਸਨ ਵੱਲੋਂ ਸਖਤੀ ਨਾਲ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਹੋਟਲ, ਰੇਸਟੋਰੈਂਟ ਆਦਿ ਤੇ ਕੰਮ ਕਰਨ ਵਾਲੇ ਸਟਾਫ ਨੂੰ ਕਰੋਨਾ ਤੋਂ ਬਚਾਓ ਲਈ ਪਹਿਲੀਆਂ ਦੋ ਖੁਰਾਕਾ ਲੱਗੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਜਾਂ ਕਰੋਨਾਂ ਤੋਂ ਬਚਾਓ ਲਈ ਪਹਿਲੀ ਖੁਰਾਕ ਕਰੀਬ ਚਾਰ ਹਫਤੇ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ।
ਉਪਰੋਕਤ ਆਦੇਸਾਂ ਤੋਂ ਬਾਅਦ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਦੇ ਆਦੇਸਾਂ ਅਨੁਸਾਰ ਸੁਕਰਵਾਰ ਦੇਰ ਰਾਤ ਪਠਾਨਕੋਟ ਦੇ ਹੋਟਲ ਅਤੇ ਰੇਸਟੋਰੈਂਟ ਦੀ ਚੈਕਿੰਗ ਕੀਤੀ ਗਈ ਜਿਸ ਦੋਰਾਨ ਸਾਰੇ ਸਟਾਫ ਨੂੰ ਕਰੋਨਾਂ ਤੋਂ ਬਚਾਓ ਲਈ ਟੀਕਾਕਰਨ ਦੀ ਰਿਪੋਰਟ ਦੀ ਜਾਂਚ ਕੀਤੀ ਗਈ। ਹੋਟਲਾਂ ਅਤੇ ਰੇਸਟੋਰੈਂਟ ਵਿੱਚ ਸੈਨੀਟਾਈਜਰ, ਥਰਮੋਸਕੈਨਰ ਦੀ ਚੈਕਿੰਗ ਕੀਤੀ ਗਈ ਅਤੇ ਸਾਰੇ ਸਟਾਫ ਦੇ ਮਾਸਕ ਲੱਗੇ ਹੋਏ ਹਨ ਇਸ ਦੀ ਚੈਕਿੰਗ ਕੀਤੀ ਗਈ।
ਜਾਣਕਾਰੀ ਦਿੰਦਿਆਂ ਸ. ਲੱਕਸਮਣ ਸਿੰਘ ਤਹਿਸੀਲਦਾਰ ਪਠਾਨਕੋਟ ਨੇ ਦੱਸਿਆ ਕਿ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਦੇ ਆਦੇਸਾਂ ਅਨੁਸਾਰ ਗਰੀਨ ਹੋਟਲ, ਸਕੂਟਰ ਹੋਟਲ ਅਤੇ ਮੌਨਕੀ ਕਲੱਬ ਆਦਿ ਦੀ ਚੈਕਿੰਗ ਕੀਤੀ ਗਈ। ਜਿਸ ਦੋਰਾਨ ਸਭ ਠੀਕ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕਰੋਨਾ ਨੂੰ ਲੈ ਕੇ ਪਹਿਲਾਂ ਹੀ ਸਾਰੇ ਹੋਟਲ, ਰੇਸਟੋਰੈਂਟ ਆਦਿ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਰੋਨਾਂ ਤੋਂ ਬਚਾਓ ਲਈ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਚੈਕਿੰਗ ਅਭਿਆਨ ਲਗਾਤਾਰ ਜਾਰੀ ਰਹਿਣਗੇ ਅਤੇ ਜੋ ਵੀ ਕਰੋਨਾਂ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਓ ਸਾਰੇ ਮਿਲ ਕੇ ਸਹਿਯੋਗ ਕਰੀਏ ਅਤੇ ਅਪਣੇ ਆਪ ਨੂੰ ਅਤੇ ਅਪਣੇ ਪਰਿਵਾਰ ਨੂੰ ਸੁਰੱਖਿਅਤ ਰੱਖੀਏ।

Share and Enjoy !

Shares

Leave a Reply

Your email address will not be published.