Raavi news # ਡੀਜੀਸੀ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੁਵਕ ਮੇਲਾ ਪੂਰੇ ਧੂਮ ਧੜੱਕੇ ਨਾਲ ਹੋਇਆ ਸ਼ੁਰੂ , ਪੰਜਾਬੀ ਯੂਨੀਵਰਸਿਟੀ ਦੇ ਰੋਪੜ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ 59 ਕਾਲਜਾਂ ਨੇ ਲਿਆ ਭਾਗ

ताज़ा पंजाब

ਰਾਵੀ ਨਿਊਜ ਮੋਹਾਲੀ (ਗੁਰਵਿੰਦਰ ਸਿੰਘ ਮੋਹਾਲੀ)

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੇਤਰੀ ਯੁਵਕ ਮੇਲਾ ਰੋਪੜ ਅਤੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਖੇਤਰ ਲਈ ਦੋਆਬਾ ਗਰੁੱਪ ਆਫ ਕਾਲਜਿਸ ਖਰੜ  ਵਿਖੇ ਕਰਵਾਇਆ ਗਿਆ  ।16 ਅਕਤੂਬਰ ਤੋਂ 19 ਅਕਤੂਬਰ ਤੱਕ ਚੱਲਣ ਵਾਲੇ ਇਸ ਯੁਵਕ ਮੇਲੇ ਦਾ ਪਹਿਲੇ ਦਿਨ ਉਦਘਾਟਨ ਦੋਆਬਾ ਗਰੁੱਪ ਦੇ ਮੈਨੇਜਿੰਗ ਵਾਈਸ ਚੇਅਰਮੈਨ ਸਰਦਾਰ ਐੱਸ ਐੱਸ  ਸੰਘਾ ਵਲੋਂ ਕੀਤਾ ਗਿਆ  । ਯੁਵਕ ਮੇਲੇ ਵਿੱਚ ਕੁਲ ਚਾਰ ਸਟੇਜਾਂ ਲੱਗੀਆਂ ਜਿਸ ਵਿੱਚ  ਪਹਿਲੀ ਸਟੇਜ ਤੇ ਗਿੱਧਾ ,ਰਵਾਇਤੀ ਲੋਕ ਗੀਤ, ਲੋਕ ਗੀਤ, ਲੋਕ ਸਾਜ਼ ਫੋਕ ਆਰਕੈਸਟਰਾ ਦੇ ਮੁਕਾਬਲੇ ਕਰਵਾਏ ਗਏ  । ਜਦੋਂ ਕਿ ਦੂਜੀ ਸਟੇਜ ਤੇ ਗਰੁੱਪ ਸ਼ਬਦ ,ਕਲਾਸੀਕਲ ਵੋਕਲ, ਗੀਤ ਗ਼ਜ਼ਲ ,ਸਮੂਹ ਗਾਇਨ ਦੇ ਮੁਕਾਬਲੇ ਹੋਏ l ਤੀਜੀ ਸਟੇਜ ਤੇ ਜਨਰਲ ਕੁਇਜ਼, ਪੰਜਾਬੀ ਲੋਕਧਾਰਾ ਕੁਇਜ਼ ਅਤੇ ਸੱਭਿਆਚਾਰ ਤੇ ਆਧਾਰਿਤ ਕੁਇਜ਼ ਹੋਏ ਅਤੇ ਇਸਦੇ ਨਾਲ ਹੀ ਚੌਥੀ ਸਟੇਜ ਤੇ ਕਲੇਅ ਮਾਡਲਿੰਗ, ਰੰਗੋਲੀ ਮੌਕੇ ਤੇ ਚਿੱਤਰਕਾਰੀ, ਫੋਟੋਗ੍ਰਾਫੀ ,ਕਾਰਟੂਨਿੰਗ, ਕੋਲਾਜ ਬਣਾਉਣਾ, ਪੋਸਟਰ ਬਣਾਉਣਾ ਇੰਸਟਾਲੇਸ਼ਨ ਆਦਿ ਦੇ ਮੁਕਾਬਲੇ ਹੋਏ।  ਇਸ ਖੇਤਰੀ ਯੁਵਕ ਮੇਲੇ ਵਿੱਚ   ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰਗਤ ਆਉਂਦੇ ਰੋਪੜ ਅਤੇ ਫਤਹਿਗੜ੍ਹ ਸਾਹਿਬ ਦੇ  59 ਕਾਲਜਾਂ ਨੇ ਭਾਗ ਲਿਆ  ।

ਉਦਘਾਟਨੀ ਸਮਾਰੋਹ ਤੋਂ ਬਾਅਦ  ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਗਰੁੱਪ ਦੇ ਮੈਨੇਜਿੰਗ ਵਾਈਸ ਚੇਅਰਮੈਨ  ਸਰਦਾਰ  ਐੱਸ ਐੱਸ  ਸੰਘਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਕੋਵਿਡ 19 ਵਿੱਚੋਂ ਅਸੀਂ ਸਾਰੇ ਉੱਭਰੇ ਹਾਂ ਤੇ ਅੱਜ ਦੋਆਬਾ ਗਰੁੱਪ ਦੇ ਵਿਹੜੇ ਵਿਚ ਮੁੜ ਰੌਣਕ ਪਰਤੀ ਹੈ  ਅਤੇ ਵਿਦਿਆਰਥੀਆਂ ਦੇ ਵਿਚ ਇਹ ਮੁਕਾਬਲੇ ਹੋ ਰਹੇ ਹਨ  । ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਨ ਕਿ ਬੇਸ਼ੱਕ  ਕੋਵਿਡ 19 ਦੇ ਦੌਰ ਵਿੱਚ ਕਾਫ਼ੀ ਹੱਦ ਤਕ ਅਸੀਂ ਬਾਹਰ ਨਿਕਲ ਚੁੱਕੇ ਹਾਂ   ਪਰ ਉਸਦੇ ਬਾਵਜੂਦ ਵੀ ਹਾਲੇ ਵੀ ਗਾਈਡਲਾਈਨਜ਼ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ  । ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਅੰਦਰ ਅਥਾਹ ਸ਼ਕਤੀ ਅਤੇ ਪ੍ਰਤਿਭਾ ਹੈ ਲੋੜ ਹੈ ਸਿਰਫ਼ ਆਪਣੀ ਉਸ ਪ੍ਰਤਿਭਾ ਨੂੰ ਪਛਾਣਨ ਦੀ ਅਤੇ ਅੱਗੇ ਆਉਣ ਦੀ। ਲਗਾਤਾਰ ਚਾਰ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਨੂੰ ਮੋਨਿੰਦਰਪਾਲ ਕੌਰ ਗਿੱਲ ਵੱਲੋਂ ਕੋਆਰਡੀਨੇਟ ਕੀਤਾ ਜਾ ਰਿਹਾ ਹੈ ਜਦੋਂਕਿ  ਪ੍ਰੋਗਰਾਮ ਦੇ ਕਨਵੀਨਰ ਸੁਖਜਿੰਦਰ ਸਿੰਘ ਹਨ। ਪ੍ਰੋਗਰਾਮ ਦੌਰਾਨ  ਦੋਆਬਾ ਗਰੁੱਪ ਆਫ ਕਾਲਜਿਜ਼ ਦੇ ਮੈਨੇਜਿੰਗ ਵਾਈਸ ਚੇਅਰਮੈਨ ਐੱਸ ਐੱਸ ਸੰਘਾ, ਮੈਡਮ ਰਮਨ ਬਾਠ ਟਰੱਸਟੀ, ਪ੍ਰਿੰਸੀਪਲ  ਡਾ ਮੀਨੂ ਜੇਟਲੀ , ਦੋਆਬਾ ਗਰੁੱਪ ਸਮੂਹ ਦੇ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਡਾਇਰੈਕਟਰਜ਼ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ  ਗਰੁੱਪ ਦੇ ਵਿਦਿਆਰਥੀ ਹਾਜ਼ਰ ਸਨ  ।

Leave a Reply

Your email address will not be published. Required fields are marked *