Raavi News # ਡਿਪਟੀ ਕਮਿਸ਼ਨਰ ਵੱਲੋਂ ਉਦਯੋਗਿਕ ਇਕਾਈਆਂ ਨੂੰ ਪ੍ਰਫੁਲਤ ਕਰਨ ਅਤੇ ਨਵੇਂ ਨਿਵੇਸ਼ਕਾਂ ਨੂੰ ਉਤਸ਼ਾਹਤ ਕਰਨ ਸਬੰਧੀ ਬੈਠਕ

बिज़नेस

ਐਸ.ਏ.ਐਸ. ਨਗਰ  (ਗੁਰਵਿੰਦਰ ਸਿੰਘ ਮੋਹਾਲੀ)

ਪੰਜਾਬ ਰਾਜ ਵਿੱਚ ਉਦਯੋਗਿਕ ਇਕਾਈਆਂ ਨੂੰ ਪ੍ਰਫੁਲਤ ਕਰਨ ਅਤੇ ਨਵੇਂ ਨਿਵੇਸ਼ਕਾਂ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਨਿਵੇਸ਼ ਪ੍ਰੋਤਸਾਹਨ, ਉਦਯੋਗ ਅਤੇ ਵਣਜ, ਸੂਚਨਾ ਤਕਨਾਲੋਜੀ ਵਿਭਾਗ ਪੰਜਾਬ ਵੱਲੋਂ ਰਾਜ ਦੇ 6 ਜਿਲ੍ਹਿਆਂ ਵਿੱਚ ਜਿਲ੍ਹਾ ਬਿਉਰੋ ਆਫ ਇੰਡਸਟਰੀ ਅਤੇ ਇਨਵੈਸਟਮੈਂਟ ਪ੍ਰੋਮੋਸ਼ਨ ਦੀ ਸਥਾਪਨਾ ਕੀਤੀ ਗਈ ਹੈ, ਇਸ ਬਿਊਰੋ ਵਿੱਚ ਰਾਜ ਦੇ 10 ਵੱਖ ਵੱਖ ਵਿਭਾਗਾਂ ਤੋਂ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ ਜੋ ਕਿ ਜਿਲ੍ਹੇ ਦੀਆਂ ਉਦਯੋਗਿਕ ਇਕਾਈਆਂ ਨੂੰ ਇਨਵੈਸਟ ਪੰਜਾਬ ਬਿਜਨਸ ਫਰਸਟ ਪੋਰਟਲ ਰਾਹੀਂ ਕਲੀਅਰੈਂਸ/ਅਪਰੂਵਲ/ਐਨ.ੳ.ਸੀ ਜਾਰੀ ਕਰਿਆ ਕਰਨਗੇ।ਇਸ ਸਬੰਧੀ ਮਾਨਯੋਗ ਸ੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ,ਐਸ.ਏ.ਐਸ ਨਗਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆ ਵਲੋਂ ਭਾਗ ਲਿਆ ਗਿਆ। 

ਡਿਪਟੀ ਕਮਿਸ਼ਨਰ ਵਲੋਂ ਇਹਨਾਂ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਹਫਤੇ ਦੇ ਹਰ ਮੰਗਲਵਾਰ ਨੂੰ ਕਮਰਾ ਨੰ: 459, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹਾ ਬਿਉਰੋ ਆਫ ਇੰਡਸਟਰੀ ਅਤੇ ਇਨਵੈਸਟਮੈਂਟ ਪ੍ਰੋਮੋਸ਼ਨ ਕੇਂਦਰ ਵਿਖੇ ਅਤੇ ਬਾਕੀ ਕਾਰਜਕਾਰੀ ਦਿਨਾਂ ਦੋਰਾਨ ਦਫਤਰ ਦੇ ਕਿਸੇ ਕਰਮਚਾਰੀ ਜਿਸ ਵਲੋਂ ਨਿਵੇਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਣੀ ਹੈ, ਨੂੰ ਬੈਠਣ ਦੇ ਆਦੇਸ਼ ਦਿੱਤੇ ਗਏ। ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸ਼੍ਰੀ ਅਵਤਾਰ ਸਿੰਘ ਏ.ਈ. ਪੀ.ਐਸ.ਈ.ਬੀ., ਇੰਜ: ਸੰਦੀਪ ਸਿੰਘ ਐਸ.ਡੀ.ਈ. ਪੀ.ਐਸ.ਆਈ.ਈ.ਸੀ., ਸ਼੍ਰੀ ਰਜਨੀਸ਼ ਵਧਵਾ ਐਮ.ਸੀ. ਐਸ.ਏ.ਐਸ. ਨਗਰ, ਸ਼੍ਰੀਮਤੀ ਅਮਨਦੀਪ ਕੋਰ ਐਸ.ਟੀ.ਉ. ਮੋਹਾਲੀ, ਸ਼੍ਰੀ ਪਿਯੂਸ਼ ਜਿੰਦਲ ਏ.ਈ.ਈ. ਪੰਜਾਬ ਪਾਲਿਉਸ਼ਨ ਕੰਟਰੋਲ ਬੋਰਡ, ਸ਼੍ਰੀ ਮਨਜੀਤ ਸਿੰਘ ਐਸ.ਡੀ.ਈ. ਪੀ.ਡਬਲਿਉ.ਡੀ. ਮੋਹਾਲੀ ਅਤੇ ਸ਼੍ਰੀ ਮਾਨ ਮੋਹਿੰਦਰ ਸਿੰਘ ਜਨਰਲ ਮੈਨੇਜਰ,ਜਿ਼ਲ੍ਹਾ ਉਦਯੋਗ ਕੇਂਦਰ,ਮੋਹਾਲੀ ਨੇ ਭਾਗ ਲਿਆ।

Share and Enjoy !

Shares

Leave a Reply

Your email address will not be published.