ਰਾਵੀ ਨਿਊਜ ਮੋਗਾ
ਸਿਹਤ ਵਿਭਾਗ ਵੱਲੋਂ ਨਈ ਉਡਾਨ ਸੋਸ਼ਲ ਅਤੇ ਵੈਲਫੇਅਰ ਸੋਸਾਇਟੀ ਰਜਿਸਟਰਾਰ ਮੋਗਾ ਦੇ ਸਹਿਯੋਗ ਨਾਲ ਜਿਲੇ ਅੰਦਰ ਕਰੋਨਾ ਮਹਾਂਮਾਰੀ ਅਤੇ ਓਮਿਕਰੋਂਨ ਵਾਇਰਸ ਤੋ ਬਚਾਅ ਲਈ ਟੀਕਾਕਰਨ ਕਰਵਾਉਣ ਲਈ ਜਾਗਰੂਕਤਾ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ । ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਹਿਤਿੰਦੇਰ ਕੌਰ ਨੇ ਜਾਗਰੂਕਤਾ ਵਾਲੀ ਗੱਡੀ ਨੂੰ ਸਿਵਲ ਹਸਪਤਾਲ ਮੋਗਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿਵਲ ਸਰਜਨ ਨੇ ਕਿਹਾ ਕਿ ਜਿਨਾ ਲੋਕਾ ਨੇ ਆਪਣਾ ਸੰਪੂਰਨ ਟੀਕਾਕਰਨ ਨਹੀਂ ਕਰਵਾਇਆ ਓਹਨਾ ਨੂੰ ਜਨਤਕ ਥਾਵਾਂ ਤੇ ਜਾਣ ਦੀ ਸਖਤ ਮਨਾਹੀ ਹੈ ਇਸ ਲਈ ਹਰ ਨਾਗਰਿਕ ਅਪਣਾ coved19 ਟੀਕਾਕਰਨ ਕਰਵਾਉਣਾ ਯਕੀਨੀ ਬਣਾਓ। ਓਹਨਾ ਦੇ ਨਾਲ ਡਾਕਟਰ ਦੀਪਿਕਾ ਗੋਇਲ ਸਹਾਇਕ ਸਿਵਿਲ ਸਰਜਨ ਮੋਗਾ, ਡਾਕਟਰ ਅਸ਼ੋਕ ਸਿੰਗਲਾ ਜਿਲਾ ਟੀਕਾਕਰਨ ਅਫ਼ਸਰ ਅਤੇ ਡਾਕਟਰ ਮਨੀਸ਼ ਅਰੋੜਾ ਜ਼ਿਲਾ ਪ੍ਰੋਗਰਾਮ ਅਫ਼ਸਰ ਤੋ ਇਲਾਵਾ ਹੋਰ ਸਟਾਫ਼ ਵੀ ਮੌਜੂਦ ਸਨ। ਇਸ ਮੌਕੇ ਨਈ ਉਡਾਨ ਸੋਸ਼ਲ ਅਤੇ ਵੈਲਫੇਅਰ ਸੋਸਾਇਟੀ ਦੇ ਚੇਅਰਪਰਸਨ ਸ੍ਰੀਮਤੀ ਅੰਜੂ ਸਿੰਗਲਾ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਤੋ ਬਚਾਅ ਲਈ ਇਹ ਫਲੇਕਸ ਬੋਰਡਾਂ ਨਾਲ ਲੈਸ ਜਾਗਰੂਕਤਾ ਗੱਡੀ ਮੋਗਾ ਅਰਬਨ ਦੇ ਕੋਨੇ ਕੋਨੇ ਤੱਕ ਲੋਕਾ ਨੂੰ ਜਾਗਰੂਕਤਾ ਕਰੇਗੀਂ ਤਾਂ ਜੋਂ ਹਰ ਨਾਗਰਿਕ ਅਪਣਾ ਸੰਪੂਰਨ ਟੀਕਾਕਰਨ ਕਰਵਾ ਕੇ ਕਰੋਨਾ ਨੂੰ ਦੇਸ਼ ਚੋ ਖਤਮ ਕਰਨ ਵਿਚ ਆਪਣਾ ਯੋਗਦਾਨ ਪਾਉਣ। ਸ ਮੌਕੇ ਸਿਹਤ ਵਿਭਾਗ ਦੇ ਅੰਮ੍ਰਿਤ ਸ਼ਰਮਾ ਤੋ ਇਲਾਵਾ ਸਟਾਫ਼ ਦੇ ਹੋਰ ਕਰਮਚਾਰੀ ਤੇ ਅਧਿਕਾਰੀ ਵੀ ਹਾਜ਼ਿਰ ਸਨ।
