Raavi News # ਜੂਨੀਅਰ ਨੈਸ਼ਨਲ ਚੈਂਪੀਅਨ ਲਈ ਵਾਲੀਬਾਲ ਦੀਆਂ ਟੀਮਾਂ ਦੀ ਚੋਣ ਮੁਕੰਮਲ

खेल

ਰਾਵੀ ਨਿਊਜ ਅੰਮ੍ਰਿਤਸਰ

47 ਵੀਂ ਜੂਨੀਅਰ ਨੈਸ਼ਨਲ ਵਾਲੀਬਾਲ ਚੈਂਪੀਅਨਸ਼ਿਪ ਜੋ ਕਿ ਪੱਛਮੀ ਬੰਗਾਲ ਵਿਚ ਹੋਣ ਜਾ ਰਹੀ ਹੈ , ਲਈ ਪੰਜਾਬ ਦੀਆਂ ਟੀਮਾਂ ਦੀ ਚੋਣ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿੱਚ ਕੀਤੀ ਗਈ । ਸਰਦਾਰ ਕੰਵਲਜੀਤ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਗੁਰਜੀਤ ਸਿੰਘ ਔਜਲਾ  ਮੈਂਬਰ ਲੋਕ ਸਭਾ ਅਤੇ ਜਨਰਲ ਸਕੱਤਰ ਸ੍ਰੀ ਰਾਜ ਕੁਮਾਰ ਦੀ ਅਗਵਾਈ ਹੇਠ ਇਸ ਚੋਣ ਟਰਾਇਲ ਵਿੱਚ ਲੜਕੇ ਅਤੇ ਲੜਕੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।ਉਨ੍ਹਾਂ ਦੱਸਿਆ ਕਿ ਇਸ ਟਰਾਇਲ ਵਿੱਚ 20 ਲੜਕੇ ਅਤੇ 16 ਲੜਕੀਆਂ  ਦੀ ਚੋਣ ਮੈਂਬਰ ਚੈਂਪੀਅਨਸ਼ਿਪ ਦੀ ਤਿਆਰੀ ਕਰ ਦਿੱਤੀ ਗਈ ਹੈ ਜੋ ਕਿ ਮਾਹਿਰਾਂ ਨੇ ਰਾਜ ਭਰ ਵਿਚੋਂ ਆਏ 150 ਲੜਕੇ ਅਤੇ 50 ਲੜਕੀਆਂ ਵਿੱਚੋਂ ਬੜੀ ਬਰੀਕੀ ਨਾਲ ਕੀਤੀ ਹੈ । 

Share and Enjoy !

Shares

Leave a Reply

Your email address will not be published.