ਰਾਵੀ ਨਿਊਜ ਗੁਰਦਾਸਪੁਰ
ਪਿੰਡ ਵਡਾਲਾ ਬਾਂਗਰ ਵਿਖੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਕਰੀਬ 30 ਪਿੰਡਾਂ ਦੇ ਸਰਗਰਮ ਵਰਕਰਾਂ ਨਾਲ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਸਾਬਕਾ ਮੰਤਰੀ ਪੰਜਾਬ ਵੱਲੋਂ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੌਕੇ ਤੇ ਵੱਖ ਵੱਖ ਪਿੰਡਾਂ ਤੋਂ ਆਏ ਵਰਕਰਾਂ ਵੱਲੋਂ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨ ਲਈ ਪ੍ਰੇਰਿਆ ਅਤੇ ਮੌਜੂਦਾ ਪਾਰਟੀਆਂ ਅਤੇ ਉਨ੍ਹਾਂ ਦੇ ਲੀਡਰਾਂ ਦੀਆਂ ਕਾਰਗੁਜ਼ਾਰੀਆਂ ਸਬੰਧੀ ਚਾਨਣਾ ਪਾਇਆ । ਇਸ ਮੌਕੇ ਜਥੇਦਾਰ ਛੋਟੇਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਹਮੇਸ਼ਾਂ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਆਪਣੇ ਸਮਰਥਕਾਂ ਦੇ ਕਹਿਣ ਤੇ ਚੋਣ ਲੜਨਗੇ । ਇਸ ਮੌਕੇ ਤੇ ਛੋਟੇਪੁਰ ਨੇ ਆਪਣੇ ਵਰਕਰਾਂ ਤੇ ਸਮਰਥਕਾਂ ਨੂੰ ਕਿਹਾ ਕਿ ਉਹ ਹਲਕੇ ਦੇ ਵੱਖ ਵੱਖ ਭਾਗਾਂ ਵਿੱਚ ਸਰਗਰਮ ਵਰਕਰਾਂ ਨਾਲ ਤਾਲਮੇਲ ਬਣਾਇਆ ਜਾਵੇ। ਇਸ ਮੌਕੇ ਤੇ ਅਮਰੀਕ ਸਿੰਘ ਧਰਮੀ ਫੌਜੀ, ਲਖਬੀਰ ਸਿੰਘ ਪਨਿਆਰ, ਬੂਟਾ ਸਿੰਘ ਸਾਬਕਾ ਸੰਮਤੀ ਮੈਂਬਰ, ਜੋਗਿੰਦਰ ਸਿੰਘ ਸਾਬਕਾ ਸਰਪੰਚ ਅਮਰਗਰ, ਸਾਬਕਾ ਸਰਪੰਚ ਸਤਵਿੰਦਰ ਸਿੰਘ ਸ਼ਾਹਪੁਰ, ਕਾਬਲ ਸਿੰਘ, ਅਮਰਜੀਤ ਸਿੰਘ ਦੁਬਈ, ਦਿਲਬਾਗ ਸਿੰਘ ਮੁਸਤਫਾਪੁਰ, ਮਹਿੰਦਰ ਸਿੰਘ, ਸੋਨੀ ਨਾਨੋਹਾਰਨੀ, ਦਲਜੀਤ ਸਿੰਘ, ਰਣਜੀਤ ਸਿੰਘ ਰਾਣਾ, ਦਿਲਬਾਗ ਸਿੰਘ, ਰਣਜੋਧ ਸਿੰਘ, ਨਰਿੰਦਰ ਸਿੰਘ ਖਹਿਰਾ, ਬਲਵਿੰਦਰ ਸਿੰਘ, ਗੁਲਾਬ ਸਿੰਘ,ਮਨਜਿੰਦਰ ਸਿੰਘ, ਸ਼ਿੰਗਾਰਾ ਸਿੰਘ, ਬਲਬੀਰ ਸਿੰਘ,ਜਗਮੀਤ ਸਿੰਘ, ਬਲਜੀਤ ਆਦਿ ਹਾਜ਼ਰ ਸਨ ।