Raavi News # ਚੰਡੀਗੜ੍ਹ ਸਿਟੀ ਸੈਂਟਰ” ਵਿੱਚ ਚੱਲ ਰਿਹਾ ਹੈ ਸਪਾ ਸੈਂਟਰਾਂ ਦੀ ਆੜ ਹੇਠ ਜਿਸਮਫਰੋਸੀ ਦਾ ਧੰਦਾ , ਜਲਦ ਹੋਵੇਗੀ ਸਖਤ ਕਾਰਵਾਈ – ਅਧਿਕਾਰੀ

Breaking News

ਰਾਵੀ ਨਿਊਜ ਜੀਰਕਪੁਰ (ਗੁਰਵਿੰਦਰ ਸਿੰਘ ਮੋਹਾਲੀ)

ਜੀਰਕਪੁਰ ਵਿੱਚ ਦੇਹ ਵਪਾਰ ਦਾ ਧੰਦਾ ਕਰਨਾ ਵਾਲਿਆਂ ਨੇ ਨਵੇਂ ਨਵੇਂ ਤਰੀਕੇ ਅਪਨਾਅ ਲਏ ਹਨ। ਹੁਣ ਜੀਰਕਪੁਰ ਵਿਖੇ ਚੰਡੀਗੜ੍ਹ ਸਿਟੀ ਸੈਂਟਰ ਵਿੱਚ ਜਿਸਮਫਰੋਸੀ ਦਾ ਧੰਦਾ ਅਨੇਕਾਂ ਮਸਾਜ ਸੈਂਟਰ ਅਤੇ ਸਪਾ ਸਂੈਟਰਾਂ ਦੀ ਆੜ ਵਿੱਚ ਕੀਤਾ ਜਾ ਰਿਹਾ ਹੈ। ਇਸ ਤਰਾਂ ਜਿਸਮਫਰੋਸੀ ਦਾ ਗੰਦਾ ਧੰਦਾ ਕਰਨ ਵਾਲਿਆਂ ਵਲੋਂ ਸ਼ਰੇਆਮ ਆਪਣਾ ਧੰਦਾ ਚਲਾਇਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਇਸ ਸਬੰਧੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜੇ ਕੋੌਈ ਵਿਅਕਤੀ ਮਸਾਜ ਅਤੇ ਸਪਾ ਸਂੈਟਰਾਂ ਵਿਚ ਚਲ ਰਹੇ ਜਿਸਮਫਰੋਸੀ ਦੇ ਧੰਦੇ ਨੂੰ ਰੋਕਣ ਦਾ ਯਤਨ ਕਰਦਾ ਹੈ ਤਾਂ ਜਿਸਮਫਰੋਸੀ ਦਾ ਧੰਦਾ ਕਰਨ ਵਾਲੇ ਗੁੰਡਾਗਰਦੀ ਤੇ ਉਤਰ ਆਉਂਦੇ ਹਨ ਅਤੇ ਜਿਸਮਫਿਰੋਸੀ ਦੇ ਧੰਦੇ ਦਾ ਵਿਰੋਧ ਕਰਨ ਵਾਲਿਆਂ ਨੂੰ ਡਰਾ ਧਮਕਾ ਦੇ ਚੁੱਪ ਕਰਵਾ ਦਿਤਾ ਜਾਂਦਾ ਹੈ। ਮਸਾਜ  ਅਤੇ ਸਪਾ ਸਂੈਟਰਾਂ ਵਾਲਿਆਂ ਦੀ ਗੁੰਡਾਗਰਦੀ ਤੋਂ ਡਰਦਾ ਕੋਈ ਵੀ ਵਿਅਕਤੀ ਇਸ ਗੰਦੇ ਧੰਦੇ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਕਰਦਾ। ਇਸ ਤਰਾਂ ਜੀਰਕਪੁਰ ਵਿੱਚ ਜਿਸਮਫਰੋਸੀ ਦਾ ਧੰਦਾ ਵੱਧਦਾ ਜਾ ਰਿਹਾ ਹੈ। 

ਹੈਰਾਣੀ ਤਾਂ ਇਸ ਗਲ ਦੀ ਹੈ ਕਿ ਕੋਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਦੇ ਸਮੇਂ ਜਿਥੇ ਸਰਕਾਰ ਵਲੋਂ ਅਨੇਕਾਂ ਸਾਵਧਾਨੀਆਂ ਰੱਖਣ ਲਈ ਲੋਕਾਂ ਨੂੰ ਕਿਹਾ ਜਾ ਰਿਹਾ ਹੈ, ਉਥੇ ਜੀਰਕਪੁਰ ਵਿਖੇ ਚਲ ਰਹੇ ਜਿਸਮਫਰੋਸੀ ਦੇ ਧੰਦੇ ਕਾਰਨ ਵੱਡੀ ਗਿਣਤੀ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਧੰਦੇ ਦਾ ਸ਼ਿਕਾਰ ਨੌਜਵਾਨ ਵਰਗ ਬਹੁਤ ਬੁਰੀ ਤਰਾਂ ਹੋ ਰਿਹਾ ਹੈ ਅਤੇ ਮਜਬੂਰ ਲੜਕੀਆਂ ਨੂੰ ਇਸ ਧੰਦੇ ਵਿਚ ਸ਼ਾਮਲ ਕਰਨ ਲਈ ਪੈਸੇ ਦਾ ਲਾਲਚ ਦਿਤਾ ਜਾ ਰਿਹਾ ਹੈ।

ਹੈਰਾਣੀ ਤਾਂ ਇਸ ਗਲ ਦੀ ਹੈ ਕਿ ਜੀਰਕਪੁਰ ਵਿੱਚ ਮਸਾਜ ਅਤੇ ਸਪਾ ਕੇਂਦਰਾਂ ਦੀ ਆੜ ਵਿੱਚ ਸ਼ਰੇਆਮ ਜਿਸਮਫਰੋੋਸੀ ਦਾ ਧੰਦਾ ਚਲ ਰਿਹਾ ਹੈ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਹ ਵੀ ਦੱਸਣਯੋਗ ਹੈ ਕਿ ਇਹਨਾਂ ਵਿੱਚੋਂ ਅਨੇਕਾਂ ਕੋਲ ਪ੍ਰਸ਼ਾਸਨ ਵੱਲੋਂ ਦਿੱਤਾ ਜਾਂਦਾ ਸਰਟੀਫਿਕੇਟ ਵੀ ਨਹੀਂ ਹੈ। ਇਸ ਸਬੰਧੀ ਜਦੋਂ ਸੀਨੀਅਰ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਮਸਾਜ ਸੈਂਟਰ ਵਾਲੇ ਬਿਨਾ ਲਾਇਸੈਂਸ ਕੰਮ ਕਰ ਰਹੇ ਹਨ ਅਤੇ ਜੋ ਜਿਸਮਫਰੋਸ਼ੀ ਦਾ ਧੰਦਾ ਚਲਾ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਦੁਕਾਨਾਂ ਸੀਲ ਕੀਤੀਆਂ ਜਾਣਗੀਆਂ ।

Share and Enjoy !

Shares

Leave a Reply

Your email address will not be published.