ਰਾਵੀ ਨਿਊਜ ਬਟਾਲਾ
ਕ੍ਰਿਸਮਸ ਦੇ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਵੱਖ ਵੱਖ ਚਰਚਾਂ ‘ਚ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਤੇ ਚਰਚਾਂ ਦੇ ਪਾਸਟਰ ਸਾਹਿਬਾਨਾਂ ਵੱਲੋਂ ਛੋਟੇਪੁਰ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ । ਇਸ ਮੌਕੇ ਤੇ ਸੁੱਚਾ ਸਿੰਘ ਛੋਟੇਪੁਰ ਨੇ ਮਸੀਹ ਭਾਈਚਾਰੇ ਦੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਪਰਮੇਸ਼ਰ ਦੇ ਪੁੱਤਰ ਪ੍ਰਭੂ ਯਸ਼ੂ ਦਾ ਜਨਮ ਬੇਤੇਲਹਾਮ ਦੀ ਪਵਿੱਤਰ ਧਰਤੀ ਤੇ ਹੋਇਆ। ਛੋਟੇਪੁਰ ਨੇ ਕਿਹਾ ਕਿ ਇਸ ਧਰਤੀ ਤੇ ਜਦੋਂ ਵੀ ਪੈਗੰਬਰ ਆਏ ਉਨ੍ਹਾਂ ਆਪਣੇ ਆਪ ਤੇ ਵੱਡੇ ਦੁੱਖ ਸਹੇ। ਉਨ੍ਹਾਂ ਕਿਹਾ ਕਿ ਪ੍ਰਭੂ ਯਸ਼ੂ ਮਸੀਹ ਨੇ ਅਗਿਆਨਤਾ ਦੇ ਹਨ੍ਹੇਰੇ ਤੋਂ ਬਾਹਰ ਕੱਢਿਆ ਅਤੇ ਮਨੁੱਖ ਨੂੰ ਪ੍ਰਮਾਤਮਾ ਦੀ ਬੰਦਗੀ ਨਾਲ ਜੋਡ਼ਿਆ। ਛੋਟੇਪੁਰ ਨੇ ਕਿਹਾ ਕਿ ਕ੍ਰਿਸਮਸ ਦਾ ਤਿਓਹਾਰ ਦੁਨੀਆਂ ਭਰ ਵਿੱਚ ਮਨਾਇਆ ਜਾਣ ਵਾਲਾ ਪਵਿੱਤਰ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕ੍ਰਿਸਮਿਸ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਅਤੇ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਆਪਣਾ ਯੋਗਦਾਨ ਪਾਈਏ ਅਤੇ ਚੰਗਾ ਕਰਮ ਕਰਕੇ ਆਪਣਾ ਜੀਵਨ ਸਫਲਾ ਬਣਾਈਏ। ਇਸ ਮੌਕੇ ਤੇ ਛੋਟੇਪੁਰ ਵੱਲੋਂ ਚਰਚ ਆਫ ਨਾਰਥ ਇੰਡੀਆ ਦੀ ਪਾਸਟ ਵਨੀਤ ਵੱਲੋਂ ਪ੍ਰਾਰਥਨਾ ਕੀਤੀ ਅਤੇ ਛੋਟੇਪੁਰ ਨੂੰ ਗੁਲਦਸਤੇ ਭੇਟ ਕੀਤੇ ।ਇਸ ਮੌਕੇ ਤੇ ਫਾਦਰ ਰੈਵੇਨੈਂਟ ਡੀ ਐੱਸ ਮੈਥਿਊ ਚਰਿੱਤਰ ਚਰਚ ਮੈਥੋਡਿਸਟ ਬਟਾਲਾ, ਲਵ ਆਫ ਕ੍ਰਾਇਸਟ ਚਰਚ ਦੇ ਪਾਸਟਰ ਡੈਨਿਅਲ ਗਿੱਲ ਵੱਲੋਂ ਵੀ ਛੋਟੇਪੁਰ ਦਾ ਸਵਾਗਤ ਕੀਤਾ, ਆਰ ਮੈਂ ਚਰਚ ਬਟਾਲਾ ਦੇ ਪਾਸਟਰ ਸ਼ਮਸ਼ਾਦ ਬਾਬੂ ਵੱਲੋਂ ਕ੍ਰਿਸਮਸ ਮੌਕੇ ਕਰਵਾਏ ਸਮਾਗਮ ਦੌਰਾਨ ਛੋਟੇਪੁਰ ਦਾ ਭਰਵਾਂ ਸਵਾਗਤ ਕੀਤਾ ਅਤੇ ਇਸ ਮੌਕੇ ਤੇ ਚਰਚ ਵਿਚ ਕਰਵਾਈ ਪ੍ਰਤੀਯੋਗਤਾ ਵਿਚ ਅੱਵਲ ਵਿਦਿਆਰਥੀਆਂ ਨੂੰ ਛੋਟੇਪੁਰ ਵੱਲੋਂ ਸਨਮਾਨ ਚਿੰਨ੍ਹ ਭੇਟ ਕੀਤੇ । ਇਸ ਮੌਕੇ ਤੇ ਪਾਸਟਰ ਡੈਨੀਅਲ ਗਿੱਲ, ਸ਼ੁਭਾਸ਼ ਉਹਰੀ, ਅਮਿਤ ਕੁਮਾਰ ਹਰਪਾਲ ਸਿੰਘ, ਪਲਵਿੰਦਰ ਸਿੰਘ ਨੰਬਰਦਾਰ, ਬਲਬੀਰ ਬਿੱਟੂ , ਲਖਬੀਰ ਸਿੰਘ ਪਨਿਆਰ, ਥੌਮਸਨ ਮਸੀਹ, ਪ੍ਰਕਾਸ਼ ਮਸੀਹ, ਬੂਟਾ ਮਸੀਹ, ਚੂੰਨੀ ਮਸੀਹ, ਸਟੀਫਨ , ਆਸ਼ੂ , ਸ਼ਮੀ ਕਪੂਰ , ਅੰਕੁਸ਼ ਮਸੀਹ ਆਦਿ ਹਾਜ਼ਰ ਸਨ ।
