Raavi News # ਕੋਵਿਡ ਵਿਰੋਧੀ ਵੈਕਸੀਨ ਕਰਵਾਉਣ ਵਿੱਚ ਲੋਕ ਆਏ ਅੱਗੇ, ਬਿਮਾਰੀਆਂ ਤੋ ਪੀੜਤ ਵਿਅਕਤੀ ਵੀ ਵੈਕਸੀਨੇਸ਼ਨ ਲਈ ਪਹੁੰਚੇ ਮੈਗਾ ਕੈਪ ਵਿੱਚ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ (ਦੀਪਕ)

ਪੰਜਾਬ ਸਰਕਾਰ ਸਿਹਤ ਪਰਿਵਾਰ ਭਲਾਈ ਵਿਭਾਗ ਦੇ ਸਹਿਯੋਗ ਦੇ ਨਾਲ ਹੈਲਪ ਏਜ਼ ਇੰਡੀਆ ਅਤੇ ਜੋਨਸ ਸਨੇਓ ਇੰਡੀਆ ਵੱਲੋ ਮੁਹੱਲਾ ਸਹਿਜਾਦਾ ਨਗਰ ਗੁਰਦਾਸਪੁਰ ਵਿਖੇ ਵੈਕਸੀਨੇਸ਼ਨ ਦਾ ਮੈਗਾ ਕੈਪਾਂ ਦੀ ਸੁਰੂਆਤ ਕੀਤੀ ਗਏ । ਜਿਸ ਵਿੱਚ  ਸਿਵਲ ਸਰਜਨ ਗੁਰਦਾਸਪੁਰ ਡਾ: ਵਿਜੇ ਕੁਮਾਰ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ; ਅਰਵਿੰਦ ਕੁਮਾਰ ਅਤੇ ਸਾਰੀ ਹੈਲਪ ਇੰਡੀਆ ਦੀ ਟੀਮ ਮੌਜੂਦ ਸੀ । ਕੈਪ ਵਿੱਚ ਸਿਵਲ ਸਰਜਨ ਨੇ ਟੀਕਾਕਰਣ ਕਰਕੇ ਕੈਪ ਦੀ ਸੁਰੂਆਤ ਕੀਤੀ ਅਤੇ ਸਾਰੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ  ਕਿ ਉਹ ਜਿਥੇ ਵੀ ਹਨ ਆਪਣੇ-ਆਪਣੇ ਇਲਾਕਿਆਂ ਦੀ ਕੋਵਿਡ -19 ਟੀਕਾਕਰਣ ਮੁਹਿੰਤ ਦਾ ਹਿੱਸਾ ਬਨਣ । ਸਿਵਲ ਸਰਜਨ ਨੇ ਦੱਸਿਆ ਕਿ ਕਿਸੇ ਵੀ ਬਿਮਾਰੀ ਨਾਲ ਪੀੜਤ ਵਿਅਕਤੀ ਟੀਕਾਕਰਣ ਕਰਵਾ ਸਕਦਾ ਹੈ ।  ਡਾ; ਅਰਵਿੰਦ ਕੁਮਾਰ ਨੇ ਦੱਸਿਆ ਕਿ ਵੈਕਸੀਨੇਸ਼ਨ ਦਾ ਕਿੱਤੇ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀ ਹੋਇਆ । ਸਿਵਲ ਸਰਜਨ ਗੁਰਦਾਸਪੁਰ ਅਤੇ ਜਿਲ੍ਹਾ ਟੀਕਾਕਰਣ ਅਫਸਰ ਨੇ ਉਹਨਾ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਹੜੇ ਕਿਸੇ ਗਭੀਰ ਬਿਮਾਰੀ ਨਾਲ ਪੀੜਤ ਸਨ ਅਤੇ ਟੀਕਾਕਰਣ ਤੋ ਇਨਕਾਰੀ ਸਨ । ਡਾ; ਵਿਜੇ ਕੁਮਾਰ ਨੇ ਉਨ੍ਹਾਂ ਨੂੰ ਪ੍ਰੇਰਤ ਕੀਤਾ ਅਤੇ ਉਨ੍ਹਾ ਦਾ ਟੀਕਾਕਰਣ ਕੀਤਾ । ਇਸ ਮੌਕੇ ਤੇ ਆਏ ਇੱਕ ਬਜੁਰਗ ਨੇ ਆਪ ਬੀਤੀ ਬਾਰੇ ਦੱਸਿਆ ਕਿ ਮੈ ਦਿਲ ਦੇ ਰੋਗ ਦਾ ਮਰੀਜ ਹਾ ਅਤੇ ਮੈ ਵੀ ਟੀਕਾਕਰਣ ਤੋ ਡਰਦਾ ਸੀ । ਪਰ ਮੇਰੇ ਕਾਰਨ, ਜਦ ਮੇਰੀ 19 ਸਾਲ ਦੀ ਪੋਤੀ ਨੂੰ ਕੋਰੋਨਾ ਦੀ ਸਿਕਾਇਤ ਹੋਈ, ਤਾਂ ਮੈ ਵੀ ਟੀਕਾਕਰਣ ਦਾ ਮੰਨ ਬਣਾਇਆ ਅਤੇ ਆਪਣਾ ਟੀਕਾਕਰਣ ਕਰਵਾਇਆ । ਅੱਜ, ਮੈ ਬਿਲਕੁਲ ਠੀਕ ਹਾ ਅਤੇ ਦੂਸਰੀ ਡੋਜ ਲਗਾਉਣ ਆਇਆ ਹਾ । ਮੈਗਾ ਕੈਪ ਵਿੱਚ 238 ਲਾਭਪਾਤਰੀਆ ਟੀਕਾਕਰਣ ਕੀਤਾ ਗਿਆ ਅਤੇ ਇਸ ਨਾਲ ਹੀ ਮੋਬਾਇਲ ਵੈਨ ਰਾਹੀ ਵੀ ਲੋਕਾਂ ਨੂੰ ਕੋਵਿਡ-19 ਦੀ ਵੈਕਸੀਨੇਸ਼ਨ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ । ਇਸ ਮੌਕੇ ਤੇ ਹੈਲਪ ਏਜ ਇੰਡੀਆ ਦੀ ਵਿਰਧ ਆਸ਼ਰਮ ਦੀ ਇੰਚਾਰਜ ਅਰਪਨਾ ਸ਼ਰਮਾਂ , ਜਿਲ੍ਹਾ ਕੁਆਰਡੀਨੇਟਰ ਵਿਲਿਅਮ ਗਿੱਲ , ਐਮ. ਐਚ .ਯੂ  ਦੇ ਇੰਚਾਰਜ ਨੇਹਾ ਪਡਿਤ ,ਸਵਤੰਤਰ ਕੁਮਾਰ ਸਰਮਾ, ਵਲੰਟੀਅਰ ਰਾਹੁਲ, ਰਫੀਕ ਮਸੀਹ, ਆਸਾ ਵਰਕਰ ਨਿਰਮਲ , ਕਮਲੇਸ਼ ਅਤੇ ਏਕਤਾ ਹਾਜਰ ਸਨ ।

Share and Enjoy !

Shares

Leave a Reply

Your email address will not be published.