ਰਾਵੀ ਨਿਊਜ ਮੋਗਾ
ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਮੋਗਾ ਦੀਆਂ ਕਈ ਸਮਾਜ ਸੇਵੀ ਜੱਥੇਬੰਦੀਆਂ ਵੱਲੋਂ ਨੇਚਰ ਪਾਰਕ ਮੋਗਾ ਵਿਖੇ ਸਾਂਝੀ ਲੋਹੜੀ ਮਨਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਭਵਨਦੀਪ ਸਿੰਘ ਪੁਰਬਾ ਨੇ ਦੱਸਿਆ ਕਿ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਕੱਢੇ ਗਏ ‘ਫਤਹਿ ਮਾਰਚ’ ਮੌਕੇ ਪ੍ਰਸਿੱਧ ਲੇਖਿਕਾ ਮੈਡਮ ਬੇਅੰਤ ਕੌਰ ਗਿੱਲ ਨੇ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਸਾਂਝੀ ਲੋਹੜੀ ਮਨਾਉਣ ਦਾ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਸੀ ਜਿਸ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਮੈਡਮ ਬੇਅੰਤ ਕੌਰ ਗਿੱਲ ਦੀ ਸ੍ਰਪਰਸਤੀ ਹੇਠ ਰੋਜਾਨਾ ਮੇਨ ਚੌਕ ਧਰਨਾ, ਸੁਬੇਦਾਰ ਜੋਗਿੰਦਰ ਸਿੰਘ ਮੰਚ, ਮਹਿਕ ਵਤਨ ਦੀ ਫਾਉਡੇਸ਼ਨ, ਜਿਲ੍ਹਾ ਰੂਰਲ ਐਨ.ਜੀ.ਓ. ਕਲੱਬਜ ਐਸੋਸ਼ੀਏਸ਼ਨ ਅਤੇ ਹੋਰ ਕਈ ਸੰਸਥਾਵਾਂ ਵੱਲੋਂ ਸਾਂਝੀ ਲੋਹੜੀ ਮਨਾਈ ਗਈ।
ਇਸ ਮੌਕੇ ਡਾ. ਕੁਲਦੀਪ ਸਿੰਘ ਗਿੱਲ ਮੁੱਖ ਮਹਿਮਾਣ ਦੇ ਤੌਰ ਤੇ ਹਾਜਰ ਹੋਏ ਅਤੇ ਪ੍ਰਸਿੱਧ ਗਾਇਕ ਹਰਮਿਲਾਪ ਗਿੱਲ, ਗਾਇਕ ਡਾ. ਬਲਜੀਤ ਸਿੰਘ, ਗਾਇਕ ਤੇ ਅਦਾਕਾਰ ਰਾਜਵਿੰਦਰ ਰੌਤਾਂ ਨੇ ਆਪਣੇ ਗੀਤਾਂ ਅਤੇ ਬੋਲੀਆਂ ਰਾਹੀਂ ਪ੍ਰੋਗਰਾਮ ਨੂੰ ਚਾਰ-ਚੰਨ ਲਗਾਏ। ਹਾਜਰ ਲੋਕਾਂ ਵੱਲੋਂ ਸਾਂਝੀ ਲੋਹੜੀ ਬਾਲੀ ਗਈ, ਉਸ ਵਿੱਚ ਤਿਲ ਸੁੱਟ ਕੇ ‘ਈਸ਼ਰ ਆ ਦਲੀਦਰ ਜਾ’ ਦੀ ਰਵਾਇਤ ਅਨੁਸਾਰ ਸਭ ਦੀ ਸੁੱਖ ਸ਼ਾਂਤੀ ਅਤੇ ਭਲਾ ਮੰਗਿਆ ਗਿਆ। ਡੀ.ਜੇ. ਤੇ ਗਿੱਧਾ ਭੰਗੜਾ ਪਾ ਕੇ ਖੁਸ਼ੀ ਮਨਾਈ ਗਈ।
ਇਸ ਮੌਕੇ ਹਾਜਰ ਲੋਕਾਂ ਨੂੰ ਸੰਬੋਧਨ ਕਰਦਿਆ ਮੈਡਮ ਬੇਅੰਤ ਕੌਰ ਗਿੱਲ ਨੇ ਕਿਹਾ ਇਸ ਸਾਂਝੀ ਲੋਹੜੀ ਮਨਾਉਣ ਦਾ ਮਕਸਦ ਭਾਈਚਾਰਕ ਸਾਂਝ ਨੂੰ ਕਾਇਮ ਰੱਖਣਾ ਹੈ। ਇਹ ਲੋਹੜੀ ਕਿਸਾਨੀ ਸੰਘਰਸ਼ ਵਿੱਚ ਸਾਡੇ ਸ਼ਹੀਦ ਹੋਏ ਭੈਣਾ-ਭਰਾਵਾਂ ਨੂੰ ਸਮਰਪਿਤ ਹੈ। ਜਿਨ੍ਹਾਂ ਦੀਆਂ ਸਹੀਦੀਆਂ ਬਦੋਲਤ ਕਿਸਾਨੀ ਸੰਘਰਸ਼ ਦੀ ਜਿੱਤ ਹੋਈ ਹੈ। ਸਮਾਜ ਸੇਵੀ ਮਹਿੰਦਰਪਾਲ ਲੂੰਬਾ, ਸੁਖਦੇਵ ਸਿੰਘ ਬਰਾੜ, ਸਰਬਜੀਤ ਕੌਰ ਮਾਹਲਾ ਨੇ ਕਿਹਾ ਕਿ ਅਸੀਂ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਲੋਹੜੀ ਮਨਾ ਰਹੇ ਹਾਂ। ਬੀਤੇ ਸਾਲਾ ਦੌਰਾਨ ਅਸੀਂ ਕੋਈ ਵੀ ਤਿਉਹਾਰ ਚੰਗੀ ਤਰ੍ਹਾਂ ਨਹੀ ਮਨਾ ਸਕੇ ਸੀ ਇਸ ਲਈ ਅਸੀ 2022 ਦਾ ਇਹ ਪਹਿਲਾ ਵਿਰਾਸਤੀ ਤਿਉਹਾਰ ਖੁਸ਼ੀ ਅਤੇ ਚਾਅ ਨਾਲ ਮਨਾ ਰਹੇ ਹਾਂ।
ਇਸ ਸਾਂਝੀ ਲੋਹੜੀ ਵਿੱਚ ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਉੱਪ-ਮੁੱਖ ਸੰਪਾਦਕ ਮੈਡਮ ਭਾਗਵੰਤੀ ਪੁਰਬਾ, ਬਾਲ ਅਦਾਕਾਰ ਏਕਮਜੋਤ ਸਿੰਘ ਪੁਰਬਾ, ਬੇਬੀ ਉਮੰਗਦੀਪ ਕੌਰ, ਬਲਜਿੰਦਰ ਕੌਰ ਕਲਸੀ, ਬਲਸ਼ਰਨ ਸਿੰਘ, ਅਮਨਦੀਪ ਕੌਰ, ਚੰਦਨਪ੍ਰੀਤ ਕੌਰ, ਡਾ. ਜੋਗਿੰਦਰ ਸਿੰਘ ਮਾਹਲਾ, ਹਰਨੇਕ ਸਿੰਘ ਰੋਡੇ, ਪਰਮਜੀਤ ਸਿੰਘ ਚੂਹੜਚੱਕ, ਵੰਦਨਾ ਸ਼ਰਮਾਂ, ਗੁਰਸੇਵਕ ਗਿੱਲ, ਸਮਾਜ ਸੇਵੀ ਡਾ. ਸ਼ਰਬਜੀਤ ਕੌਰ ਬਰਾੜ, ਸੁਨੀਤਾ ਆਹੂਜਾ, ਹੈਪੀ, ਲੱਕੀ ਗਿੱਲ, ਮੱਖਣ ਸਿੰਘ, ਹਰਜੀਵਨ ਆਦਿ ਮੁੱਖ ਤੌਰ ਤੇ ਹਾਜਰ ਸਨ।
