ਰਾਵੀ ਨਿਊਜ
ਹਰਿਆਣਾ ਦੇ ਪ੍ਰਸਿੱਧ ਲੇਖਕ ਕੇਸਰਾ ਰਾਮ ਦੀ ਕਹਾਣੀ ’ਤੇ ਅਧਾਰਿਤ, ਵਿਕਰਾਂਤ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਇਪਟਾ ਦੇ ਸੂਬਾਈ ਮੀਤ ਪ੍ਰਧਾਨ ਤੇ ਰੰਗਮੰਚ ਦੇ ਚਰਿਚੱਤ ਅਦਾਕਾਰ ਹਰਜੀਤ ਕੈਂਥ ਦੇ ਮੁੱਖ ਕਿਰਦਾਰ ਵਾਲੀ ਲਘੂ ਫਿਲਮ ‘ਖੁਸ਼ਬੂ’ ਨੂੰ ਸੰਸਾਰ ਭਰ ਦੀਆਂ 8200 ਸੋ ਲਘੂ ਫਿਲਮਾਂ ਵਿਚੋਂ ਕਲੇਰਮੋਂਟ ਫੇਰੇਂਡ ਫਿਲਮ ਫੈਸਟੀਵਲ, ਫਰਾਂਸ 2022 ਵਿਚ ਪ੍ਰਦਰਸ਼ਨ ਲਈ ਚੁਣੀਆਂ ਹੋਈਆਂ 77 ਫਿਲਮਾਂ ਵਿਚ ਸ਼ੁਮਾਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।ਇਹ ਲਘੂ ਇਸ ਦਾ ਸੰਗੀਤ ਦੇਸ ਰਾਜ ਛਾਂਜਲੀ ਨੇ ਤਿਆਰ ਕੀਤਾ ਹੈ।ਇਸ ਫਿਲਮ ਵਿਚ ਰੰਗਕਰਮੀ ਤੇ ਫਿਲਮ ਅਦਾਕਾਰ ਸੈਮੁਅਲ ਜੌਨ ਅਤੇ ਰਾਜਿੰਦਰ ਕੌਰ ਨੇ ਵੀ ਵੱਖ-ਵੱਖ ਕਿਰਦਾਰ ਅਦਾ ਕੀਤੇ ਹਨ।ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਹ ਫਿਲਮ ਦਰਾਸਾਉਂਦੀ ਹੈ ਕਿ ਕਿਵੇਂ ਅਸੀਂ ਪਰੰਪਰਾਵਾਂ ਦੇ ਨਾਲ ਨਾਲ ਆਪਣੀਆਂ ਜੜ੍ਹਾਂ ਤੋਂ ਟੁੱਟ ਰਹੇ ਹਾਂ।ਨਸਲਾਂ ਤੇ ਫਸਲਾਂ ਵਿਚੋਂ ਖਤਮ ਹੋ ਰਹੀ ਖੁਸ਼ਬੂ ਦੀ ਬਾਤ ਪਾਉਂਦੀ ਹੈ। ਇਹ ਇਕਲੌਤੀ ਭਾਰਤੀ ਅਤੇ ਪੰਜਾਬੀ ਲਘੂ ਫਿਲਮ ਹੈ ਜਿਸ ਦਾ ਕਲੇਰਮੋਂਟ ਫੇਰੇਂਡ ਵਰਗੇ ਵਿਸ਼ਵ ਪੱਧਰ ਦੇ ਫਿਲਮ ਫੈਸਟੀਵਲ ਵਿਚ ਪ੍ਰਦਰਸ਼ਨ ਹੋਵੇਗਾ।