Raavi News # ਐਮਐਲਏ ਕਰ ਰਿਹਾ ਲੋਕਾਂ ਨੂੰ ਪਲਾਂਟ ਵੰਡਣ ਦਾ ਢੌਂਗ-ਬੱਬੇਹਾਲੀ

चुनाव अखाड़ा 2022

ਰਾਵੀ ਨਿਊਜ ਗੁਰਦਾਸਪੁਰ

ਕਾਂਗਰਸ ਪਾਰਟੀ ਵੱਲੋਂ ਪੰਜ ਸਾਲ ਲੋਕਾਂ ਨੂੰ ਕੁਝ ਨਹੀਂ ਦਿੱਤਾ ਗਿਆ ਅਤੇ ਹੁਣ ਸਰਕਾਰ ਜਾਂਦੀ ਵੇਖ ਗਰੀਬ ਲੋਕਾਂ ਨੂੰ ਪਲਾਟ  ਵੰਡਣ ਦਾ ਝੂਠਾ ਢੋਂਗ ਕੀਤਾ ਜਾ ਰਿਹਾ ਹੈ। ਜਦੋਂ ਕਿ ਹੁਣ ਕੁਝ ਹੀ ਦਿਨਾਂ ਵਿੱਚ ਚੋਣ ਜ਼ਾਬਤਾ ਲੱਗ ਜਾਏਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਹੇ। ਸਰਦਾਰ ਬੱਬੇਹਾਲੀ ਨੇ ਕਿਹਾ ਕਿ ਗੁਰਦਾਸਪੁਰ ਦਾ ਐਮਐਲਏ ਹੁਣ ਪਿੰਡਾਂ ਵਿਚ ਲੋਕਾਂ ਨੂੰ ਪਲਾਟ ਵੰਡਣ ਦੀ ਗੱਲ ਕਰ ਰਿਹਾ ਹੈ। ਜਦੋਂ ਕਿ ਪੰਚਾਇਤਾਂ ਵੱਲੋਂ ਪੰਚਾਇਤੀ ਜ਼ਮੀਨਾਂ ਲੋਕਾਂ ਨੂੰ ਠੇਕੇ ਤੇ ਦਿੱਤਿਆਂ ਹੋਈਆਂ ਹਨ ਅਤੇ ਉਨ੍ਹਾਂ ਵਿੱਚ ਫਸਲਾਂ ਲੱਗੀਆਂ ਹੋਈਆਂ ਹਨ। ਬੱਬੇਹਾਲੀ ਨੇ ਕਿਹਾ ਕਿ ਗੁਰਦਾਸਪੁਰ ਦੇ ਐਮਐਲਏ ਵੱਲੋਂ 2017 ਦੀਆਂ ਚੋਣਾਂ ਵਿਚ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਲੋਕਾਂ ਨੂੰ ਮੇਰੇ ਵੱਲੋਂ ਪਲਾਟ ਦਿੱਤੇ ਗਏ ਹਨ ਉਹਨਾਂ ਨੂੰ ਪੱਕੇ ਘਰ ਬਣਾਕੇ ਚਾਬੀਆਂ ਦਿੱਤੀਆਂ ਜਾਣਗੀਆਂ। ਪਰ ਉਨ੍ਹਾਂ ਨੇ ਲੋਕਾਂ ਨਾਲ ਕੀਤਾ ਆਪਣਾ ਹਰ ਵਾਅਦਾ ਪੂਰਾ ਨਹੀਂ ਕੀਤਾ। ਜਿਸ ਕਰਕੇ ਲੋਕਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦੇ ਗੁੱਸੇ ਨੂੰ ਵੇਖਦੇ ਹੋਏ ਹੁਣ ਐਮ ਐਲ ਏ ਵੱਲੋਂ ਪਿੰਡਾਂ ਵਿਚ ਲੋਕਾਂ ਨੂੰ ਪਲਾਟ ਵੰਡਣ ਦੀ ਗੱਲ ਕੀਤੀ ਜਾ ਰਹੀ ਹੈ। ਜੋ ਕਿ ਕਦੇ ਵੀ ਪੂਰੀ ਨਹੀਂ ਹੋ ਸਕਦੀ ਕਿਉਂਕਿ ਹੁਣ ਕੁਝ ਹੀ ਦਿਨਾਂ ਵਿਚ ਚੋਣ ਜਾਬਤਾ ਲੱਗ ਜਾਏਗਾ। ਬੱਬੇਹਾਲੀ ਨੇ ਕਿਹਾ ਕਿ ਲੋਕਾਂ ਨੂੰ ਜੋ ਸੁਵਿਧਾਵਾਂ ਮਿਲੀਆਂ ਹਨ ਉਹ ਅਕਾਲੀ ਸਰਕਾਰ ਦੇ ਸਮੇਂ ਹੀ ਮਿਲੀਆਂ ਹਨ। ਕਾਂਗਰਸ ਨੇ ਤਾਂ ਬਸ ਝੂਠੇ ਵਾਅਦੇ ਕਰਕੇ ਇਕ ਵਾਰ ਸੱਤਾ ਹਾਸਲ ਕਰ ਲਈ। ਪਰ ਲੋਕ ਹੁਣ ਦੂਸਰੀ ਵਾਰ ਕਾਂਗਰਸ ਦੇ ਝਾਂਸੇ ਵਿੱਚ ਨਹੀਂ ਆਉਣਗੇ। ਬੱਬੇਹਾਲੀ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪੰਜਾਬ ਵਿਚ ਅਕਾਲੀ ਸਰਕਾਰ ਬਣੇਗੀ ਅਤੇ ਜਿਨ੍ਹਾਂ ਲੋਕਾਂ ਨੂੰ ਪਲਾਟ ਨਹੀਂ ਮਿਲ ਸਕੇ ਉਨ੍ਹਾਂ ਨੂੰ ਪਲਾਟ ਦਿੱਤੇ ਜਾਣਗੇ ਅਤੇ ਜੋ ਲੋਕ ਘਰ ਨਹੀਂ ਬਣਾ ਸਕੇ ਉਨ੍ਹਾਂ ਨੂੰ ਪੱਕੇ ਘਰ ਬਣਾਉਣ ਲਈ ਗ੍ਰਾਂਟਾਂ ਦਿੱਤੀਆਂ ਜਾਣਗੀਆਂ।

Share and Enjoy !

Shares

Leave a Reply

Your email address will not be published.