Raavi News # ਐਜੂਕੇਸ਼ਨ ਵਰਲਡ ਵਿੱਚ 9ਵੀਂ, 10ਵੀਂ, +1, +2 ਦੇ ਬੈਚਾਂ ਲਈ ਦਾਖਲਾ ਸ਼ੁਰੂ, ਕੋਟਾ, ਚੰਡੀਗੜ੍ਹ ਅਤੇ ਬੰਗਾਲ ਦੇ ਅਧਿਆਪਕਾਂ ਵੱਲੋਂ ਕੋਚਿੰਗ ਦਿੱਤੀ ਜਾਵੇਗੀ

शिक्षा

ਰਾਵੀ ਨਿਊਜ ਗੁਰਦਾਸਪੁਰ
ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿਖੇ 9ਵੀਂ, 10ਵੀਂ, +1, +2 ਜਮਾਤਾਂ ਲਈ 2022 ਦੇ ਨਵੇਂ ਸੈਸ਼ਨ ਦੇ ਬੈਚ ਲਈ ਦਾਖਲਾ ਸ਼ੁਰੂ ਹੋ ਚੁੱਕਿਆ ਹੈ। ਸੰਸਥਾ ਦੀ ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਐਜੂਕੇਸ਼ਨ ਵਰਲਡ ਜ਼ਿਲ੍ਹੇ ਦੀ ਇੱਕੋ ਇੱਕ ਅਜਿਹੀ ਸੰਸਥਾ ਹੈ ਜਿੱਥੇ ਕੋਟਾ, ਬੰਗਾਲ ਅਤੇ ਚੰਡੀਗੜ੍ਹ ਦੇ ਅਧਿਆਪਕ ਵਿਦਿਆਰਥੀਆਂ ਨੂੰ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਅਤੇ ਗਣਿਤ ਦੀ ਤਿਆਰੀ ਸਕੂਲੀ ਸਿਲੇਬਸ ਅਤੇ ਮੁਕਾਬਲੇ ਅਤੇ ਪ੍ਰਵੇਸ਼ ਪ੍ਰੀਖਿਆਵਾਂ, ਓਲੰਪੀਆਡ, ਐਨ.ਟੀ.ਐਸ. ਈ, ਐਨ ਐਸ ਟੀ ਐਸ ਈ, ਨੀਟ, ਜੇ ਈਈ ਅਤੇ ਐੱਨ ਡੀ ਏ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਾਂਦੇ ਹਨ । ਇਸ ਦੇ ਲਈ ਸੰਸਥਾ ਵੱਲੋਂ ਐਜੂਕੇਸ਼ਨ ਵਰਲਡ ਓਲੰਪੀਆਡ ਨਾਮਕ ਸਕਾਲਰਸ਼ਿਪ ਦਾ ਟੈਸਟ ਵੀ ਲਿਆ ਜਾ ਰਿਹਾ ਹੈ, ਜਿਸ ਵਿੱਚ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਵਜ਼ੀਫਾ ਦਿੱਤਾ ਜਾਵੇਗਾ। ਜ਼ਿਲ੍ਹੇ ਦੇ ਵਿਦਿਆਰਥੀਆਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ ਕਿਉਂਕਿ ਉਹ ਸ਼ਹਿਰ ਵਿੱਚ ਰਹਿੰਦਿਆਂ ਬਹੁਤ ਘੱਟ ਖਰਚੇ ਵਿੱਚ ਵਧੀਆ ਕੋਚਿੰਗ ਵਿਸ਼ਾ ਮਾਹਿਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੰਸਥਾ ਤੋਂ ਕੋਚਿੰਗ ਲੈ ਕੇ ਹਾਲ ਹੀ ‘ਚ ਕਰਨ ਆਨੰਦ (ਜੇਈਈ ਮੇਨਸ ਅਤੇ ਐਡਵਾਂਸਡ), ਸਾਹਿਲਪ੍ਰੀਤ (ਜੇਈਈ ਮੇਨਸ), ਅਕਸ਼ਨੂਰ (ਨੀਟ), ਤਰਨਪ੍ਰੀਤ (ਐਨ ਡੀ ਏ) ਪਾਸ ਕਰ ਸੰਸਥਾ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰ ਚੁੱਕੇ ਹਨ। 100 ਤੋਂ ਵੱਧ ਵਿਦਿਆਰਥੀ ਹਾਲ ਹੀ ਵਿੱਚ ਕਰਵਾਏ ਗਏ ਸਕਾਲਰਸ਼ਿਪ ਟੈਸਟ ਰਾਹੀਂ ਚੁਣੇ ਗਏ ਹਨ, ਜਿਨ੍ਹਾਂ ਨੂੰ ਐਜੂਕੇਸ਼ਨ ਵਰਲਡ ਦੇ ਔਨਲਾਈਨ ਪਲੇਟਫਾਰਮਾਂ ‘ਤੇ ਟਰਮ-2 ਲਈ ਤਿਆਰੀ ਕਰਾਈ ਜਾ ਰਹੀ ਹੈ। ਵਿਦਿਆਰਥੀ ਜਲਦੀ ਤੋਂ ਜਲਦੀ ਦਾਖਲਾ ਲੈ ਸਕਦੇ ਹਨ ਅਤੇ ਆਪਣੇ ਸਮੇਂ ਅਨੁਸਾਰ ਬੈਚ ਦੀ ਚੋਣ ਕਰ ਸਕਦੇ ਹਨ।

Share and Enjoy !

Shares

Leave a Reply

Your email address will not be published.