ਰਾਵੀ ਨਿਊਜ ਗੁਰਦਾਸਪੁਰ
ਸਥਾਨਕ ਕਾਲਜ ਰੋਡ ਸਥਿਤ ਐਜੂਕੇਸ਼ਨ ਵਰਲਡ ਵਿੱਚ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦਾ ਬੈਚ ਚੱਲ ਰਹੇ ਹਨ। ਸੰਸਥਾ ਦੀ ਮੈਨੇਜਿੰਗ ਪਾਰਟਨਰ ਸੀਮਾ ਮਹਾਜਨ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ (ਏ.ਐਫ.ਪੀ.ਆਈ.) ਦੀ ਪ੍ਰੀਖਿਆ ਵਿੱਚ ਸਿਰਫ਼ ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਇਹ ਪ੍ਰੀਖਿਆ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਵੱਲੋਂ ਜਨਵਰੀ ਮਹੀਨੇ ਵਿੱਚ ਲਈ ਜਾ ਰਹੀ ਹੈ। ਇਹ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਅਕੈਡਮੀ, ਮੋਹਾਲੀ ਵੱਲੋਂ ਮੁਫਤ ਐਨ.ਡੀ.ਏ ਦੀ ਤਿਆਰੀ ਕਰਵਾਈ ਜਾਂਦੀ ਹੈ ਅਤੇ +1, +2 ਦੀ ਪੜ੍ਹਾਈ ਵੀ ਬਹੁਤ ਘੱਟ ਫੀਸਾਂ ‘ਤੇ ਕਰਵਾਈ ਜਾਂਦੀ ਹੈ । ਇਸ ਵਾਰ ਦੀ ਪ੍ਰੀਖਿਆ ਵਿੱਚ ਨਵੇਂ ਪੈਟਰਨ ਅਨੁਸਾਰ ਕੁੱਲ 150 ਪ੍ਰਸ਼ਨ ਹੋਣਗੇ, ਜਿਨ੍ਹਾਂ ਵਿੱਚੋਂ 80 ਪ੍ਰਸ਼ਨ ਗਣਿਤ ਅਤੇ ਈਜ਼ੀਨੰਗਾ ਦੇ, 40 ਪ੍ਰਸ਼ਨ ਅੰਗਰੇਜ਼ੀ ਅਤੇ 30 ਪ੍ਰਸ਼ਨ ਸਮਾਜਿਕ ਵਿਗਿਆਨ ਦੇ ਹੋਣਗੇ ਜਿਨ੍ਹਾਂ ਵਿੱਚ ਭੂਗੋਲ, ਇਤਿਹਾਸ, ਸਿਵਿਕਸ ਅਤੇ ਇਕਨਾਮਿਕਸ ਦੇ ਪ੍ਰਸ਼ਨ ਪੁੱਛੇ ਜਾਣਗੇ। ਇਸ ਵਾਰ ਇਸ ਪ੍ਰੀਖਿਆ ਦੀ ਤਿਆਰੀ ਲਈ ਐਜੂਕੇਸ਼ਨ ਵਰਲਡ ਵੱਲੋਂ ਇੱਕ ਮੋਬਾਈਲ ਐਪ ਲਾਂਚ ਕੀਤੀ ਗਈ ਹੈ, ਜਿਸ ਵਿੱਚ ਲਾਈਵ ਅਤੇ ਰਿਕਾਰਡ ਕੀਤੇ ਲੈਕਚਰਾਂ ਰਾਹੀਂ ਵਿਦਿਆਰਥੀਆਂ ਨੂੰ ਨਵੇਂ ਪੈਟਰਨ ਅਨੁਸਾਰ ਤਿਆਰੀ ਕਰਵਾਈ ਜਾ ਰਹੀ ਹੈ। ਸੰਸਥਾ ਵਿੱਚ ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੀ ਤਿਆਰੀ ਕੁੱਲ 7 ਵਿਸ਼ਾ ਮਾਹਿਰ ਕਰਵਾ ਰਹੇ ਹਨ। ਐਜੂਕੇਸ਼ਨ ਵਰਲਡ ਵਿੱਚ ਹਰ ਵਿਸ਼ੇ ਦੀ ਤਿਆਰੀ ਵਿਸ਼ੇ ਮਾਹਿਰਾਂ ਵੱਲੋਂ ਕਰਵਾਈ ਜਾਂਦੀ ਹੈ, ਜਿਸ ਕਾਰਨ ਵਿਦਿਆਰਥੀ ਹਰ ਸਾਲ ਟਾਪ ਪੁਜ਼ੀਸ਼ਨ ਲੈ ਕੇ ਪਾਸ ਹੁੰਦੇ ਹਨ।
ਦੱਸਣਯੋਗ ਹੈ ਕਿ ਕਰਨ ਆਨੰਦ ਨੇ ਸਾਲ 2019 ਵਿੱਚ ਐਜੂਕੇਸ਼ਨ ਵਰਲਡ ਤੋਂ ਕੋਚਿੰਗ ਲੈ ਕੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਸੰਸਥਾ ‘ਚ ਨੀਟ ਡਰਾਪਰ ਬੈਚ ‘ਚ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਭਾਰੀ ਉਤਸ਼ਾਹ ਹੈ, ਜਿਸ ‘ਚ ਕੋਟਾ ਦੇ ਅਧਿਆਪਕ ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੀ ਤਿਆਰੀ ਕਰਾ ਰਹੇ ਹਨ। ਸੰਸਥਾ ਵਿੱਚ 9, 10, +1 ਅਤੇ +2 (ਮੈਡੀਕਲ, ਨਾਨ-ਮੈਡੀਕਲ ਅਤੇ ਕਾਮਰਸ) ਦੇ ਟਰਮ-2 ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਲਈ ਵਿਦਿਆਰਥੀ ਜਲਦੀ ਤੋਂ ਜਲਦੀ ਦਾਖਲਾ ਲੈ ਸਕਦੇ ਹਨ।