Raavi News # ਏਅਰ ਫੋਰਸ ਵਲੋ ਲਗਾਈ ਗਈ ਇੰਡਕਸਨ ਪਬਲੀਸਿਟੀ ਪ੍ਰਦਰਸ਼ਨੀ ਵਹੀਕਲ ਡਰਾਈਵ

पंजाब

ਰਾਵੀ ਨਿਊਜ ਅੰਮ੍ਰਿਤਸਰ

ਜੀਐਨਡੀਯੂ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਏਅਰ ਫੋਰਸ ਵਲੋ  ਇੰਡਕਸਨ ਪਬਲੀਸਿਟੀ ਪ੍ਰਦਰਸਨੀ ਡਰਾਈਵ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ 500 ਐਨਸੀਸੀ ਕੈਡਿਟਾਂ ਨੇ ਭਾਗ ਲਿਆ।  ਟੀਮ ਨੂੰ ਦਿਸਾ ਸੈੱਲ, ਦਿੱਲੀ ਦੁਆਰਾ ਏਅਰ   ਯੂਨਿਟਾਂ ਨੂੰ ਕਵਰ ਕਰਨ ਲਈ ਨਿਰਦੇਸਤਿ ਕੀਤਾ ਗਿਆ ਸੀ। ਮਹਿਮਾਨ ਟੀਮ ਦੁਆਰਾ ਭਾਰਤੀ ਹਵਾਈ ਸੈਨਾ ਵਿੱਚ ਅਧਿਕਾਰੀ ਬਣਨ ਲਈ ਲੋੜੀਂਦੀ ਯੋਗਤਾ ਦੇ ਮਾਪਦੰਡਾਂ ਬਾਰੇ ਲੈਕਚਰ ਦਿੱਤਾ ਗਿਆ। ਬਾਅਦ ਵਿੱਚ ਕੈਡਿਟਾਂ ਨੂੰ ਬੈਚਾਂ (ਵੋਲਵੋ ਬੱਸ) ਵਿੱਚ ਆਈਪੀਈਵੀ ਵਾਹਨ ਸਬੰਧੀ ਜਾਣਕਾਰੀ ਦਿੱਤੀ ਗਈ। ਜਿੱਥੇ ਉਨ੍ਹਾਂ ਨੂੰ ਫਲਾਇੰਗ ਸਿਮੂਲੇਟਰ ਦਾ ਪਹਿਲਾ ਹੱਥ ਅਨੁਭਵ ਦਿੱਤਾ ਗਿਆ। ਉਤਸਾਹੀ ਐਨਸੀਸੀ ਕੈਡਿਟਾਂ ਨੂੰ ਪ੍ਰਚਾਰ ਸਮੱਗਰੀ ਵੰਡੀ ਗਈ। ਇਸ ਸਮਾਗਮ ਦਾ ਆਯੋਜਨ 2 ਪੰਜਾਬ ਏਅਰ ਸਕਿਊਨ ਐਨਸੀਸੀ ਨੇ ਏਅਰ ਫੋਰਸ ਸਟੇਸਨ ਅੰਮ੍ਰਿਤਸਰ ਕੈਂਟ ਦੇ ਸਹਿਯੋਗ ਨਾਲ ਕੀਤਾ।   

Share and Enjoy !

Shares

Leave a Reply

Your email address will not be published.