Raavi News # ਈਸ਼ਾ ਕਾਲੀਆ ਨੇ ਘੜੂੰਆਂ ਵਿਖੇ ਖੇਡ ਮੈਦਾਨ ਦੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

एस.ए.एस नगर

ਰਾਵੀ ਨਿਊਜ ਐਸਏਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)
ਸ਼੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਵੱਲੋਂ ਅੱਜ ਘਡ਼ੂੰਆਂ ਵਿਖੇ ਬਣ ਰਹੇ ਅਤਿ ਆਧੁਨਿਕ ਖੇਡ ਮੈਦਾਨ  ਦੇ ਨਿਰਮਾਣ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ  l
ਇਸ ਮੌਕੇ ਉਨ੍ਹਾਂ ਨਾਲ ਖੇਡ ਵਿਭਾਗ ,ਪੀਡਬਲਿਊਡੀ , ਬਿਜਲੀ ਵਿਭਾਗ ਅਤੇ ਹਾਰਟੀਕਲਚਰ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨl  
ਘਡ਼ੂੰਆਂ ਵਿਖੇ ਬਣਾਏ ਜਾ ਰਹੇ ਇਸ ਮਲਟੀਪਰਪਜ਼ ਖੇਡ ਸਟੇਡੀਅਮ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਤੇ ਸੰਤੁਸ਼ਟੀ ਪ੍ਰਗਟਾਉਂਦਾ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ  ਇਸ ਅਤਿ ਆਧੁਨਿਕ ਖੇਡ ਮੈਦਾਨ ਵਿਖੇ ਦੌਡ਼ਾਂ ਲਾਉਣ ਲਈ ਖੇਡ ਟਰੈਕ ਤੋਂ ਇਲਾਵਾ ਲੌਂਗ ਜੰਪ, ਬਾਲੀਬਾਲ ਕੋਰਟ ਤੋਂ ਇਲਾਵਾ ਕਬੱਡੀ ਖੇਡਣ ਲਈ ਵੀ ਵਿਸ਼ੇਸ਼ ਮੈਦਾਨ ਬਣਾਇਆ ਜਾਵੇਗਾ l ਉਨ੍ਹਾਂ ਦੱਸਿਆ ਕਿ ਮੈਦਾਨ ਵਿੱਚ ਬੱਚਿਆਂ ਦੀ ਕਸਰਤ ਲਈ ਮਾਡਰਨ ਜਿਮ ਲਗਾਇਆ ਜਾ ਰਿਹਾ ਹੈ l ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਖੇਡ ਮੈਦਾਨ ਵਿਖੇ ਚੱਲ ਰਹੇ ਵੱਖ ਵੱਖ ਵਿਕਾਸ ਕਾਰਜ ਕੁਝ ਹੀ ਦਿਨਾਂ ਵਿੱਚ ਮੁਕੰਮਲ ਹੋ ਜਾਣਗੇ ਅਤੇ ਇਹ ਖੇਡ ਮੈਦਾਨ ਬੱਚਿਆਂ ਦੇ ਖੇਡਣ ਲਈ ਤਿਆਰ ਹੋ ਜਾਵੇਗਾ l ਉਨ੍ਹਾਂ ਦੱਸਿਆ ਕਿ ਇਸ ਖੇਡ ਸਟੇਡੀਅਮ ਦੇ ਚਾਰੋਂ ਤਰਫ਼ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼  ਦਰਸ਼ਕ ਗੈਲਰੀਆਂ ਬਣਾਈਆਂ ਗਈਆਂ ਹਨ ਜਦਕਿ ਖੇਡ ਸਟੇਡੀਅਮ ਵਿੱਚ ਮੁੱਖ ਵੱਡੀ ਸਟੇਜ ਤੋਂ ਇਲਾਵਾ ਬੱਚਿਆਂ  ਅਤੇ ਦਰਸ਼ਕਾਂ  ਲਈ ਵੱਖਰੇ ਤੌਰ ਪਖਾਨੇ ਬਣਾਏ ਗਏ ਹਨ l ਉਨ੍ਹਾਂ ਦੱਸਿਆ ਕਿ ਖੇਡ ਮੈਦਾਨ ਦੇ ਬਾਹਰ ਗੱਡੀਆਂ ਦੀ ਪਾਰਕਿੰਗ ਲਈ ਵੱਖਰਾ ਪਾਰਕਿੰਗ ਏਰੀਆ ਵੀ ਬਣਾਇਆ ਜਾ ਰਿਹਾ ਹੈ  l
ਸ਼੍ਰੀਮਤੀ ਈਸ਼ਾ ਕਾਲੀਆ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਦਿਨ ਰਾਤ ਕੰਮ ਕਰਕੇ ਇਸ ਖੇਡ ਸਟੇਡੀਅਮ ਦੇ ਨਿਰਮਾਣ ਕਾਰਜਾਂ ਨੂੰ ਤਸੱਲੀਬਖਸ਼ ਢੰਗ ਨਾਲ ਮੁਕੰਮਲ ਕੀਤਾ ਜਾਵੇ ਤਾਂ ਜੋ  ਘੜੂੰਆਂ ਦਾ ਇਹ ਮਲਟੀਪਰਪਜ਼ ਖੇਡ ਮੈਦਾਨ ਪੂਰੇ ਸੂਬੇ ਵਿੱਚ ਨਮੂਨੇ ਦਾ ਖੇਡ ਮੈਦਾਨ ਬਣ ਕੇ ਸਾਹਮਣੇ ਆ ਸਕੇl

Share and Enjoy !

Shares

Leave a Reply

Your email address will not be published.