Raavi News # ਅਰੁਣਾ ਚੌਧਰੀ ਵੱਲੋਂ ਪਿੰਡ ਵਜੀਰਪੁਰ ਦੇ 14 ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ

गुरदासपुर आसपास

ਰਾਵੀ ਨਿਊਜ ਦੋਰਾਂਗਲਾ (ਜੋਗਾ ਸਿੰਘ ਗਾਹਲੜੀ)

ਕੈਬਨਿਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਵੱਲੋਂ ਬਲਾਕ ਦੋਰਾਂਗਲਾ ਅਧੀਂਨ ਆਉਂਦੇ ਪਿੰਡ ਵਜੀਰਪੁਰ ਚ ਲੋੜਵੰਦ 14 ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਗਏ । ਇਸ ਸਮੇਂ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਅਸੋਕ ਚੌਧਰੀ ਤੋਂ ਇਲਾਵਾ ਸਰਪੰਚ ਗੁਰਮੀਤ ਕੌਰ,ਡਾ ਸਤਨਾਮ ਸਿੰਘ ਹਾਜ਼ਰ ਸਨ । ਇਸ ਸਮੇਂ ਕੈਬਨਿਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਨੇ ਕਿਹਾ ਕਿ ਉਹ ਲੋੜਵੰਦ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਹਰ ਵਕਤ ਤਿਆਰ ਹਨ , ਉਹਨਾ ਕਿਹਾ ਕਿ ਅੱਜ ਪਿੰਡ ਵਜੀਰਪੁਰ ਵਿੱਚ ਜੰਝ ਘਰ,ਪਾਰਕ,ਆਂਗਣਵਾਰੀ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ ,ਇਸ ਤੋਂ ਇਲਾਵਾ 14 ਪਰਿਵਾਰਾਂ ਨੂੰ ਪੰਜ ਪੰਜ ਮਰਲੇ ਪਲਾਟ ਦਿੱਤੇ ਗਏ ਹਨ । ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਅਸੋਕ ਚੌਧਰੀ ਵੱਲੋਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਂਨ ਆਉਂਦੇ ਪਿੰਡਾਂ ਵਿੱਚ ਵਿਕਾਸ ਦੇ ਕੰਮ ਬਿੰਨਾ ਕਿਸੇ ਮੱਤਭੇਦ ਦੇ ਕਰਵਾ ਰਹੇ ਹਨ । ਉਹਨਾ ਕਿਹਾ ਕਿ ਉਹ ਵਿਕਾਸ ਨੂੰ ਲੈ ਕੇ ਬਲਾਕ ਦੋਰਾਂਗਲਾ ਅਧੀਂਨ ਪਿੰਡਾਂ ਵਿੱਚ ਕੋਈ ਕਮੀ ਨਹੀ ਰਹਿਣ ਦੇਣਗੇ । ਇਸ ਸਮੇਂ ਸਰਪੰਚ ਗੁਰਮੀਤ ਕੌਰ ਅਤੇ ਡਾ ਸਤਨਾਮ ਸਿੰਘ ਵੱਲੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਅਤੇ ਅਸੋਕ ਚੌਧਰੀ ਦਾ ਪਿੰਡ ਵਿਕਾਸ ਕੰਮਾਂ ਨੂੰ ਜੰਗੀ ਪੱਧਰ ਤੇ ਕਰਵਾਉਂਣ ਅਤੇ ਲੋੜਵੰਦ ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ ਤੇ ਧੰਨਵਾਦ ਕੀਤਾ ਗਿਆ । ਇਸ ਸਮੇਂ ਪੰਚ ਪਲਵਿੰਦਰ ਸਿੰਘ,ਸਰਪੰ ਵਰਿੰਦਰ ਸਿੰਘ ਨੋਸਿਹਰਾ,ਹਰਦੇਵ ਸਿੰਘ ਚਿੱਟੀ,ਆਰ ਪੀ ਸਿੰਘ,ਸਰੁਪ ਸਿੰਘ,ਪਾਨਾ ਲਾਲ,ਚੇਅਰਮੈਨ ਅਮਰਜੀ ਸਿੰਘ,ਸੁਰਜੀਤ ਸਿੰਘ,ਕਪਿਲ ਆਦਿ ਹਾਜ਼ਰ ਸਨ ।

Share and Enjoy !

Shares

Leave a Reply

Your email address will not be published.