ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ )
ਪੰਜਾਬ ਦੇ ਨਾਮਵਰ ਭਾਸ਼ਾ–ਵਿਗਿਆਨੀ, ਉੱਘੇ ਸਿੱਖਿਆ ਸ਼ਾਸਤਰੀ ਤੇ ਭਾਰਤ ਸਰਕਾਰ ਦੇ ਰਾਸ਼ਟਰਪਤੀ ਪੁਰਸਕਾਰ ਵਿਜੇਤਾ ਡਾ. ਪਰਮਜੀਤ ਸਿੰਘ ਕਲਸੀ ਅਤੇ ਰਜਵੰਤ ਕੌਰ ਸੈਣੀ ਲਈ ਇਹ ਮਾਣ ਵਾਲੀ ਗੱਲ ਰਹੀ ਹੈ ਕਿ ਉਹਨਾਂ ਦੀ ਰਚਿਤ ਪੁਸਤਕ ‘ਪੰਜਾਬ ਦੇ ਇਤਿਹਾਸ ਦੀ ਗਿਆਨਾਵਲੀ’ ਵਿਸ਼ਵ–ਪ੍ਰਸਿੱਧ ਓਲੰਪੀਅਨ ਖਿਡਾਰੀ, ਅਰਜੁਨ ਪੁਰਸਕਾਰ ਵਿਜੇਤਾ ਤੇ ਪਦਮ ਸ਼੍ਰੀ ਪ੍ਰਗਟ ਸਿੰਘ ਸਿੱਖਿਆ ਤੇ ਖੇਡ ਮੰਤਰੀ [ਕੈਬਨਿਟ ਮੰਤਰੀ] ਪੰਜਾਬ ਨੇ ਆਪਣੇ ਹੱਥੀਂ ਲੋਕ–ਅਰਪਣ ਕੀਤੀ। ਸਿੱਖਿਆ ਮੰਤਰੀ ਪਦਮ ਸ਼੍ਰੀ ਪ੍ਰਗਟ ਸਿੰਘ ਨੇ ਇਸ ਪੁਸਤਕ ਨੂੰ ਲੋਕ–ਅਰਪਿਤ ਕਰਦਿਆਂ ਕਿਹਾ ਕਿ ਡਾ. ਕਲਸੀ ਤੇ ਰਜਵੰਤ ਸੈਣੀ ਵਰਗੇ ਪੰਜਾਬ ਦੇ ਹੋਣਹਾਰ ਲੇਖਕਾਂ ਦੇ ਅਜਿਹੇ ਵਿਦਵਤਾ ਭਰੇ ਉਪਰਾਲੇ ਵੀ ਪੰਜਾਬ ਤੇ ਸਮਾਜ ਦੇ ਵਿਕਾਸ ਵਿੱਚ ਅਹਿਮ ਹਨ। ਕੈਬਨਿਟ ਮੰਤਰੀ ਸ੍ਰ. ਪ੍ਰਗਟ ਸਿੰਘ ਅਨੁਸਾਰ ਪੁਸਤਕਾਂ ਪਾਠਕਾਂ ਦੀ ਜ਼ਿੰਦਗੀ ਦੀਆਂ ਉਹ ਦੋਸਤ ਹੁੰਦੀਆਂ ਹਨ, ਜੋ ਉਹਨਾਂ ਨੂੰ ਚੰਗੇਰੀ ਜ਼ਿੰਦਗੀ ਦੀ ਦਿਸ਼ਾ ਦਿੰਦੀਆਂ ਹਨ। ਇਹ ਜ਼ਿਕਰਯੋਗ ਹੈ ਕਿ ਨੈਸ਼ਨਲ ਐਵਾਰਡੀ ਡਾ. ਪਰਮਜੀਤ ਸਿੰਘ ਕਲਸੀ ਬਤੌਰ ਲੇਖਕ ਭਾਸ਼ਾ–ਵਿਗਿਆਨ, ਨੈਤਿਕ ਸਿੱਖਿਆ, ਆਮ ਗਿਆਨ, ਸਾਹਿਤ–ਸਿਰਜਣਾ, ਕਹਾਣੀ–ਜਗਤ, ਬਾਲ–ਸਾਹਿਤ, ਸਾਹਿਤ–ਆਲੋਚਨਾ, ਕਾਵਿ–ਸਿਰਜਣਾ, ਨਾਟ–ਸਿਰਜਣਾ, ਕਾਵਿ–ਨਾਟ ਤੇ ਖੋਜ–ਲੇਖਾਂ ਦੇ ਅਹਿਮ ਖੇਤਰਾਂ ਵਿੱਚ ਦੋ ਦਰਜਨ ਤੋਂ ਵੱਧ ਪੁਸਤਕਾਂ ਲਿਖ ਕੇ ਪੰਜਾਬੀ ਵਿਸ਼ਵ ਦੇ ਖੇਤਰ ਵਿੱਚ ਆਪਣੀ ਕਲਮ ਦਾ ਅਹਿਮ ਯੋਗਦਾਨ ਪਾ ਚੁੱਕੇ ਹਨ। ਰਜਵੰਤ ਕੌਰ ਸੈਣੀ ਤੇ ਡਾ. ਕਲਸੀ ਦੀ ਪੁਸਤਕ ‘ਪੰਜਾਬ ਦੇ ਇਤਿਹਾਸ ਦੀ ਗਿਆਨਾਵਲੀ’ ਦੇ ਸਿੱਖਿਆ ਤੇ ਖੇਡ ਮੰਤਰੀ ਵੱਲੋਂ ਲੋਕ–ਅਰਪਣ ਸਮੇਂ ਪੰਜਾਬ ਰਿਜ਼ਨ ਸਟੇਟ ਤੇ ਨੈਸ਼ਨਲ ਐਵਾਰਡੀ ਟੀਚਰਜ਼ ਐਸੋਸੀਏਸ਼ਨ [ਪਰਸੰਨਤਾ] ਦੇ ਸੂਬਾ ਪ੍ਰਧਾਨ ਰੌਸ਼ਨ ਖੇੜਾ, ਸਟੇਟ ਐਵਾਰਡੀ ਪ੍ਰਿੰ. ਜਸਪਾਲ ਸਿੰਘ ਪਟਿਆਲਾ, ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਪਾਰੋਵਾਲ, ਪ੍ਰਿੰ. ਰਾਜ ਕੁਮਾਰ, ਪ੍ਰਿੰ. ਜਸਪ੍ਰੀਤ ਸਿੰਘ, ਮਾਸਟਰ ਕਸ਼ਮੀਰ ਸਿੰਘ ਸ੍ਰੀਹਰਗੋਬਿੰਦਪੁਰ, ਪ੍ਰਿੰ. ਦਰਸ਼ਪ੍ਰੀਤ ਸਿੰਘ ਪਾਰੋਵਾਲ ਆਦਿ ਹਾਜ਼ਰ ਸਨ।