ਰਾਵੀ ਨਿਊਜ ਬਟਾਲਾ
ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਪਿੰਡ ਕਡਿਆਲ ਵਿਖੇ ਤਜਿੰਦਰ ਸਿੰਘ ਦੇ ਗ੍ਰਹਿ ਆਪਣੇ ਵੋਟਰਾਂ ਤੇ ਸਪੋਰਟਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਤੇ ਹਰ ਵਰਗ ਨੂੰ ਅਮਨ ਸ਼ਾਂਤੀ ਦਾ ਰਾਜ ਮੁਹੱਈਆ ਕਰਵਾਇਆ ਜਾਵੇਗਾ। ਛੋਟੇਪੁਰ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਲੁੱਟਮਾਰ, ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਣ ਕਾਰਨ ਹਰ ਵਰਗ ਡਰਿਆ ਹੋਇਆ ਹੈ । ਛੋਟੇਪੁਰ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਬਟਾਲਾ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਪੈਦਾ ਕਰਨਗੇ ਉਥੇ ਹਲਕੇ ਦਾ ਚਹੁੰ ਮੁਖੀ ਵਿਕਾਸ ਕਰਨਗੇ। ਇਸ ਮੌਕੇ ਤੇ ਬਲਬੀਰ ਸਿੰਘ ਬਿੱਟੂ ਸ਼ਹਿਰੀ ਪ੍ਰਧਾਨ, ਜਗਬੀਰ ਸਿੰਘ, ਅਮਰਬੀਰ ਸਿੰਘ, ਗੁਰਪਾਲ ਸਿੰਘ, ਨੰਬਰਦਾਰ ਹੰਸਾ ਸਿੰਘ, ਮਹਿੰਦਰ ਸਿੰਘ, ਬਲਬੀਰ ਸਿੰਘ, ਪ੍ਰਿਤਪਾਲ ਸਿੰਘ, ਪਰਗਟ ਸਿੰਘ , ਗੁਰਪ੍ਰੀਤ ਸਿੰਘ, ਗੁਰਮੇਜ ਸਿੰਘ ਆਦਿ ਹਾਜ਼ਰ ਸਨ । ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਛੋਟੇਪੁਰ ਦਾ ਵਿਸ਼ੇਸ਼ ਸਨਮਾਨ ਕੀਤਾ ।