Raavi News # ਅਕਾਲੀ ਦਲ ਬਸਪਾ ਸਰਕਾਰ ਆਉਣ ਤੇ ਪੰਜਾਬ ‘ਚ ਪਰਤਣਗੀਆਂ ਰੌਣਕਾਂ – ਛੋਟੇਪੁਰ

बटाला

ਰਾਵੀ ਨਿਊਜ ਬਟਾਲਾ

ਸ਼੍ਰੋਮਣੀ ਅਕਾਲੀ ਦਲ  ਦੇ ਵਾਈਸ ਪ੍ਰੈਜ਼ੀਡੈਂਟ ਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ  ਕਾਂਗਰਸ ਨੇ ਪੰਜਾਬ ਵਾਸੀਆਂ ਨਾਲ  ਝੂਠੀਆਂ ਕਸਮਾਂ ਖਾ ਕੇ     ਪੰਜਾਬ ਦੀ ਸੱਤਾ ਹਾਸਲ ਕੀਤੀ ਸੀ ਪ੍ਰੰਤੂ ਕਾਂਗਰਸ ਦੇ ਲੀਡਰਾਂ ਨੇ ਪੰਜ ਸਾਲ ਦੇ ਰਾਜ ਵਿੱਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਪੰਜਾਬ ਦੇ ਖ਼ਜ਼ਾਨੇ ਦੀ ਦੁਰਵਰਤੋਂ ਕੀਤੀ ਅਤੇ ਪੰਜਾਬ ਵਿੱਚ ਪੂਰੀ ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਪ੍ਰੰਤੂ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਨ ਤੇ ਗੁੰਡਾਗਰਦੀ ਤੇ ਭ੍ਰਿਸ਼ਟਾਚਾਰ ਦਾ ਅੰਤ ਹੋਵੇਗਾ ।  ਛੋਟੇਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ ਅਤੇ  ਹੁਣ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ।ਇਸ ਮੌਕੇ ਤੇ ਸੁਭਾਸ਼ ਓਹਰੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਬਲਬੀਰ ਸਿੰਘ ਬਿੱਟੂ ਸ਼ਹਿਰੀ ਪ੍ਰਧਾਨ,  ਰਮਨਦੀਪ ਸਿੰਘ  ਸਿੱਧੂ, ਕੰਵਲਜੀਤ ਸਿੰਘ ਸ਼ੇਰਾ,ਅਮਿਤ ਸੋਢੀ ਯੂਥ ਆਗੂ, ਗਗਨਦੀਪ ਸਿੰਘ, ਲਵਜੀਤ ਸਿੰਘ, ਮਹਿਕਦੀਪ ਸਿੰਘ, ਉਪਦੇਸ਼ ਸਿੰਘ, ਸਾਧੂ ਸਿੰਘ, ਗੁਰਬਖਸ਼ ਸਿੰਘ, ਤਰਸੇਮ ਸਿੰਘ, ਗਾਮਾ ਮੱਲ੍ਹੀ,  ਬਲਬੀਰ ਸਿੰਘ, ਬੂਟਾ ਰਾਮ’ ਅਮਰੀਕ ਸਿੰਘ ,ਰਣਬੀਰ ਸਿੰਘ ਰਾਣਾ, ਡਾ ਸੁਭਾਸ਼ ਕੁਮਾਰ ,ਬਲਜੀਤ ਸਿੰਘ ਖੋਖਰ ਪੈਲੇਸ ਵਾਲੇ, ਭੁਪਿੰਦਰ ਸਿੰਘ  ਪੱਪੀ, ਕੁਲਬੀਰ ਸਿੰਘ ਸੁੰਦਰਨਗਰ ਆਦਿ ਹਾਜ਼ਰ ਸਨ।

Share and Enjoy !

Shares

Leave a Reply

Your email address will not be published.