Pathankot News # ਮਾਣਯੋਗ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਗਵਰਨਰ ਪੰਜਾਬ ਮੰਗਲਵਾਰ ਨੂੰ ਜਿਲ੍ਹਾ ਪਠਾਨਕੋਟ ਪਹੁੰਚੇ

पठानकोट

ਰਾਵੀ ਨਿਊਜ ਪਠਾਨਕੋਟ

ਮਾਣਯੋਗ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਗਵਰਨਰ ਪੰਜਾਬ ਮੰਗਲਵਾਰ ਨੂੰ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੇ। ਇਸ ਤੋਂ ਪਹਿਲਾ ਉਨ੍ਹਾਂ ਵੱਲੋਂ ਜਿਲ੍ਹਾ ਗੁਰਦਾਸਪੁਰ ਵਿਖੇ ਸਥਿਤ ਛੋਟਾਂ ਘੱਲੂਘਾਰਾਂ ਸਮਾਰਕ ਕਾਹਨੂਵਾਨ ਚੋਕ ਵਿਖੇ ਪਹੁੰਚੇ ਅਤੇ ਇਸ ਤੋਂ ਬਾਅਦ ਉਨ੍ਹਾਂ ਰਾਸਟਰੀ ਮੁੱਖ ਮਾਰਗ ਤੋਂ ਹੁੰਦੇ ਹੋਏ ਜਿਲ੍ਹਾ ਪਠਾਨਕੋਟ ਵਿਖੇ ਪਹੁੰਚੇ।
ਐਨ.ਐਚ.ਪੀ.ਸੀ. ਰੈਸਟ ਹਾਊਟ ਵਿਖੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ, ਸ੍ਰੀ ਸੁਰਿੰਦਰਾ ਲਾਂਬਾ ਐਸ.ਐਸ.ਪੀ. ਪਠਾਨਕੋਟ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ. ਧਾਰ ਅਤੇ ਹੋਰ ਉੱਚ ਜਿਲ੍ਹਾ ਅਧਿਕਾਰੀਆਂ ਵੱਲੋਂ ਮਾਣਯੋਗ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਗਵਰਨਰ ਪੰਜਾਬ ਜੀ ਦਾ ਸਵਾਗਤ ਕੀਤਾ।
ਰੈਸਟ ਹਾਊਸ ਵਿਖੇ ਆਯੋਜਿਤ ਇੱਕ ਮੀਟਿੰਗ ਦੋਰਾਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਮਾਨਯੋਗ ਗਵਰਨਰ ਪੰਜਾਬ ਜੀ ਨੂੰ ਜਿਲ੍ਹਾ ਪਠਾਨਕੋਟ ਦੀਆਂ ਸਰਹੱਦਾਂ, ਟੂਰਿਸਟ ਪਲੇਸ,ਖੇਤਰਫਲ, Çਇਤਹਾਸਿਕ ਸਥਾਨਾਂ ਤੋਂ ਵੀ ਜਾਣੂ ਕਰਵਾਇਆ। ਮਾਨਯੋਗ ਗਵਰਨਰ ਪੰਜਾਬ ਵੱਲੋਂ ਜਿਲ੍ਹੇ ਅੰਦਰ ਪੁਲਿਸ ਪ੍ਰਸਾਸਨ ਦੇ ਕੰਮਾਂ ਦੇ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਮੀਟਿੰਗ ਤੋਂ ਬਾਅਦ ਮਾਨਯੋਗ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪਰੋਹਿਤ ਜੀ ਜਿਲ੍ਹਾ ਹੁਸਿਆਰਪੁਰ ਲਈ ਰਵਾਨਾ ਹੋ ਗਏ।

Share and Enjoy !

Shares

Leave a Reply

Your email address will not be published.