ਰਾਵੀ ਨਿਊਜ ਗੁਰਦਾਸਪੁਰ
CPFEU ਪੰਜਾਬ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੀ ਲਗਾਤਾਰਤਾ ਵਿੱਚ ਮਿਤੀ 30/03/2022 ਨੂੰ ਸ੍ਰੀ ਸ਼ਮਸ਼ੇਰ ਸਿੰਘ ਜੀ ਹਲਕਾ ਦੀਨਾਨਗਰ ਆਗੂ ਆਮ ਆਦਮੀ ਪਾਰਟੀ ਨੂੰ CPFEU ਗੁਰਦਾਸਪੁਰ ਯੂਨਿਟ ਵੱਲੋਂ ਜ਼ਿਲ੍ਹਾ ਜਿਲ੍ਹਾ ਪ੍ਰਧਾਨ ਸ੍ਰੀ ਪੁਨੀਤ ਸਾਗਰ ਜੀ ਦੀ ਅਗਵਾਈ ਹੇਠ ਪੁਰਾਣੀ ਪੈਨਸ਼ਨ ਮੁੜ ਲਾਗੂ ਕਰਵਾਉਣ ਲਈ ਵਾਅਦਾ ਯਾਦ ਦਿਵਾਉ ਪੱਤਰ ਸੌਂਪਿਆ ਗਿਆ। ਸ਼ਮਸ਼ੇਰ ਸਿੰਘ ਜੀ ਵਲੋਂ ਯੂਨੀਅਨ ਦੀ ਮੰਗ ਨੂੰ ਜਾਇਜ਼ ਮੰਨਦੇ ਹੋਏ ਜਲਦ ਤੋਂ ਜਲਦ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਦਾ ਵਾਅਦਾ ਕੀਤਾ। ਇਸ ਮੋਕੇ ਤੇ ਅਰਵਿੰਦ ਕੁਮਾਰ ਜਿਲਾ ਜਨ-ਸਕੱਤਰ , ਇਮੈਨੁਅਲ , , ਗਨੇਸ਼ ਕੁਮਾਰ, ਰਵੀ,ਅਜੇ ਕੁਮਾਰ, ਅਮਨਜੋਤ ਸਮੇਤ ਹੋਰ ਮੁਲਾਜਮ ਸਾਥੀ ਮੋਜੂਦ ਸਨ।