ਰਾਵੀ ਨਿਊਜ ਦੋਰਾਂਗਲਾ (ਜੋਗਾ ਸਿੰਘ ਗਾਹਲੜੀ)
ਇਤਹਾਸਿਕ ਗੁਰਦੁਆਰਾ ਬਾਬਾ ਸ੍ਰੀ ਚੰਦ ਟਾਹਲੀ ਸਾਹਿਬ ਗਾਹਲੜੀ ਵਿੱਖੇ ਸਮੂਹ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਪਹੁੰਚ ਕੇ ਕਾਲੇ ਕਾਨੂੰਨ ਰੱਦ ਹੋਣ ਦੀ ਖੁੱਸ਼ੀ ਵਿੱਚ ਸੁਕਰਾਨਾ ਕੀਤਾ ਗਿਆ । ਇਸ ਸਮੇਂ ਹੈੱਡ ਗ੍ਰੰਥੀ ਭਾਈ ਸਰਬਜੀਤ ਸਿੰਘ ਵੱਲੋਂ ਕਿਸਾਨ ਅੰਦੋਲਣ ਵਿੱਚ ਸਹੀਦ ਹੋਣ ਵਾਲੇ ਕਿਸਾਨਾਂ ਦੀ ਆਤਮਿਕ ਸਾਂਤੀ ਲਈ ਅਰਦਾਸ ਕੀਤੀ ਗਈ । ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਭਾਈ ਸਰਬਜੀਤ ਸਿੰਘ ਵੱਲੋਂ ਅਤੇ ਮੈਨੇਜਰ ਹਰਜੀਤ ਸਿੰਘ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ,ਬੀ ਕੇ ਯੂ ਰਾਜੇਵਾਲ ,ਜਮਹੂਰੀ ਕਿਸਾਨ ਯੂਨੀਅਨ,ਕਿਰਤੀ ਕਿਸਾਨ ਯੂਨੀਅਨ,ਪੰਜਾਬ ਕਿਸਾਨ ਯੂਨੀਅਨ,ਸਾਬਕਾ ਸੈਨਿਕ ਸੰਘਰਸ਼ ਕਮੇਟੀ,ਅਤੇ ਪੱਤਰਕਾਰ ਵੀਰਾਂ ਨੂੰ ਸਿਰੋਪਾੳ ਸਾਹਿਬ ਪਾ ਕੇ ਅਤੇ ਪ੍ਰਸੰਸਾ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਸਮੂਹ ਜਥੇਬੰਦੀਆਂ ਦੇ ਬੁਲਾਰਿਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ਦੱਸਿਆ ਕਿ ਕਾਲੇ ਕਾਨੂੰਨ ਰੱਦ ਹੋਣ ਪਿੱਛੇ ਕਿਸਾਨ ਜਥੇਬੰਦੀਆਂ ਦਾ ਬਹੂਤ ਵੱਡਾ ਰੋਲ ਹੈ ,ਇਹਨਾਂ ਦੇ ਇਕੱਠ ਅਤੇ ਪਿਆਰ ਨਾਲ ਹੀ ਇਹ ਅੰਦੋਲਣ ਜਿੱਤਿਆਂ ਗਿਆ ਹੈ । ਇਸ ਸਮੇਂ ਸਮੂਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਗਿਆ । ਕੈਂ