ਰਾਵੀ ਨਿਊਜ ਹਰਚੋਵਾਲ ਗੁਰਦਾਸਪੁਰ
ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਚੱਲੀ ਗੋਲੀ ਪਿੰਡ ਪੱਲੜੇ ਥਾਣਾ ਕਾਹਨੂੰਵਾਨ ਪਿੰਡ ਦੇ ਸਰਪੰਚ ਸਮੇਤ ਤਿੰਨ ਲੋਕਾਂ ਦੀ ਮੌਤ ਗੋਲੀ ਚਲਾਉਣ ਵਾਲਾ ਮੁੱਖ ਦੋਸ਼ੀ ਨਿਰਮਲ ਸਿੰਘ ਗਾਰਡ ਦਸੂਹੇ ਤੋਂ ਸਭ ਤੋਂ ਵੱਧ ਆਦਮੀ ਲੈ ਕੇ ਇਨ੍ਹਾਂ ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਮੌਕੇ ਤੇ ਤਿੰਨਾਂ ਲੋਕਾਂ ਦੀ ਮੌਤ ਹੋ ਗਈ
ਮਰਨ ਵਾਲੇ ਵਿਅਕਤੀ ਸੁਖਰਾਜ ਸਿੰਘ ਸਰਪੰਚ ਉਰਫ ਸੁੱਖਾ ਪੁੱਤਰ ਚਰਨ ਸਿੰਘ ਫੁੱਲੜੇ ਨਿਸ਼ਾਨ ਸਿੰਘ ਪੁੱਤਰ ਹੰਸਾ ਸਿੰਘ ਜੈਮਲ ਸਿੰਘ ਪੁੱਤਰ ਤੇਜਾ ਸਿੰਘ ਜੋ ਅੱਜ ਸਵੇਰੇ ਆਪਣੇ ਖੇਤਾਂ ਵਿੱਚ ਟਰੈਂਟ ਲੱਗ ਗਏ ਹੋਏ ਸਨ ਅਤੇ ਆਪਣਾ ਰੋਜਾਨਾ ਦਰਾਂ ਕਾਰੋਬਾਰ ਕਰ ਰਹੇ ਸਨ ਦੂਸਰੇ ਪਾਸੇ ਮੁੱਖ ਦੋਸ਼ੀ ਨਿਰਮਲ ਸਿੰਘ ਗਾਰਡ ਜੋ ਦਸੂਹੇ ਤੋਂ ਉਹ ਇਸ ਖੇਤਾਂ ਤੇ ਕਬਜ਼ਾ ਕਰਨ ਨੂੰ ਲੈ ਕੇ ਸਭ ਤੋਂ ਵੱਧ ਲੋਕਾਂ ਨੂੰ ਨਾਲ ਲੈ ਕੇ ਆ ਗਿਆ ਜਿਸ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅੰਨ੍ਹੇਵਾਹ ਹੋਈ ਫਾਇਰਿੰਗ ਦੌਰਾਨ ਖੇਤਾਂ ਵਿੱਚ ਸੁਖਰਾਜ ਸਿੰਘ ਸੁੱਖਾ ਸਰਪੰਚ ਦੇ ਗੋਲੀ ਵੱਜੀ ਤੇ ਉਹ ਉਸ ਦੀ ਮੌਕੇ ਤੇ ਮੌਤ ਹੋ ਗਈ ਇਸ ਤਰ੍ਹਾਂ ਹੀ ਦੂਸਰਾ ਵਿਅਕਤੀ ਨਿਸ਼ਾਨ ਸਿੰਘ ਤੇ ਗੋਲੀ ਲੱਗਣ ਨਾਲ ਤੇ ਜੈਮਲ ਸਿੰਘ ਦੇ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਕਸਬਾ ਹਰਚੋਵਾਲ ਹਸਪਤਾਲ ਵਿਖੇ ਲਿਆਂਦਾ ਗਿਆ ਜਿਸ ਵਿਚ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਕਰਾਰ ਕਰ ਦਿੱਤਾ ਨਿਸ਼ਾਨ ਸਿੰਘ ਦੀ ਪਤਨੀ ਨੇ ਆਖਿਆ ਕਿ ਮੇਰਾ ਪਤੀ ਮਜ਼ਦੂਰ ਦਿਹਾਡ਼ੀ ਦਾ ਕੰਮ ਕਰਦਾ ਉਹ ਸੁੱਖੇ ਨਾਲ ਦਿਹਾੜੀ ਲਾਉਣ ਵਾਸਤੇ ਖੇਤਾਂ ਵਿੱਚ ਗਿਆ ਸੀ ਤੇ ਉਥੇ ਗੋਲੀ ਲੱਗਣ ਨਾਲ ਮੇਰੇ ਪਤੀ ਦੀ ਵੀ ਮੌਤ ਹੋ ਗਈ ਜੋ ਇਸ ਘਟਨਾ ਵਿਚ ਮੇਰਾ ਪਤੀ ਮਾਰਿਆ ਗਿਆ ਮੇਰੇ ਨਿੱਕੇ ਨਿੱਕੇ ਬੱਚੇ ਜੋ ਪਾਲਣ ਵਾਸਤੇ ਔਖੇ ਹੋ ਜਾਣਗੇ ਪੀੜਤ ਪਰਿਵਾਰਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਐੱਸਐੱਸਪੀ ਗੁਰਦਾਸਪੁਰ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ