Batala News # ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਐਗਜੈਕਟਿਵ ਮੈਂਬਰ ਸ਼੍ਰੋਮਣੀ ਬਣਨ ਤੇ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ

बटाला

ਰਾਵੀ ਨਿਊਜ ਬਟਾਲਾ (ਅਨੂੰ)

ਸਿੱਖਾਂ ਦੀ ਪਾਰਲੀਮੈਂਟ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਲਕਾ ਬਟਾਲਾ ਤੋਂ ਧਾਰਮਿਕ ਨੁਮਾਇੰਦਗੀ ਕਰ ਰਹੇ ਧਾਰਮਿਕ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਗਜੈਕਿਟਵ ਮੈਂਬਰ ਬਣਾਇਆ ਗਿਆ। ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਐਗਜੈਕਿਟਵ ਮੈਂਬਰ ਸ਼੍ਰੋਮਣੀ ਕਮੇਟੀ ਬਣਨ ਤੇ ਇਤਿਹਾਸਕ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਅਰਦਾਸ ਬੇਨਤੀ ਕਰਕੇ ਸ਼ੁਕਰਾਨਾ ਕੀਤਾਂ। ਇਸ ਮੌਕੇ ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਉਪਰੰਤ ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਜਥੇ ਨੇ ਹਰ ਜਸ ਗੁਰਬਾਣੀ ਦਾ ਮਨੋਹਰ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਸ਼ਬਦ ਨਾਲ ਜੋੜਿਆ।

ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖੀ ਦਾ ਪ੍ਰਚਾਰ ਪ੍ਰਸਾਰ ਪਿੰਡ ਪਿੰਡ ਜਾ ਕੇ ਕਰਾਂਗਾ। ਜਥੇਦਾਰ ਗੋਰਾ ਨੇ ਕਿਹਾ ਕਿ ਨਸ਼ਿਆਂ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।  ਜਥੇਦਾਰ ਗੋਰਾ ਨੇ ਹਲਕਾ ਬਟਾਲਾ ਦੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਬਾਬਾ ਅਮੋਲਕ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਸਮੂਹ ਸੰਗਤਾਂ ਅਤੇ ਵੱਖ-ਵੱਖ ਜਥੇਬੰਦੀਆਂ ਸੇਵਾ ਸਭਾ ਸੁਸਾਇਟੀਆ ਨੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਰੋਪਾਓ,ਲੋਈ,ਸ੍ਰੀ ਸਾਹਿਬ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ ਅਤੇ ਜਥੇਦਾਰ ਗੋਰਾ ਨੂੰ ਐਗਜੈਕਿਟਵ ਮੈਂਬਰ ਸ਼੍ਰੋਮਣੀ ਕਮੇਟੀ ਬਣਨ ਤੇ ਤਹਿ ਦਿਲੋਂ ਵਧਾਈ ਦਿੱਤੀ। ਇਸ ਮੌਕੇ ਤੇ ਬਾਬਾ ਅਮੋਲਕ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ,ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆਂ, ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ,ਸ੍ਰ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ,ਸ੍ਰ ਕੁਲਵੰਤ ਸਿੰਘ ਐਮ ਸੀ, ਸ੍ਰ ਹਰਵਿੰਦਰ ਸਿੰਘ ਰੂਪੋਵਾਲੀ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ,ਸ੍ਰ ਰਣਧੀਰ ਸਿੰਘ ਐਮ ਸੀ, ਮਾਸਟਰ ਪ੍ਰਵੀਨ ਸਿੰਘ, ਗਿਆਨੀ ਹਰਬੰਸ ਸਿੰਘ ਹੰਸਪਾਲ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਮਾਸਟਰ ਗੁਰਦੇਵ ਸਿੰਘ, ਨਿਸ਼ਾਨ ਸਿੰਘ ਮੈਨੇਜਰ ਗੁਰਦੁਆਰਾ ਓਠੀਆਂ ਸਾਹਿਬ,ਸ੍ਰ ਹਰਭਜਨ ਸਿੰਘ ਸੁਪਰਵਾਈਜ਼ਰ,ਪ੍ਰੋ ਅਮਰਤਪਾਲ ਸਿੰਘ,ਸ੍ਰ ਮਨਜੀਤ ਸਿੰਘ ਹੈਪੀ ਜਨਰਲ ਸਕੱਤਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅੰਤਰਰਾਸ਼ਟਰੀ,ਸ੍ਰ ਸੁਰਜੀਤ ਸਿੰਘ ਪ੍ਰਧਾਨ,ਸ੍ਰ ਗੁਰਨਾਮ ਸਿੰਘ,ਸ੍ਰ ਗੁਰਦੀਪ ਸਿੰਘ ਖੋਖਰ,ਸ੍ਰ ਸ਼ਮਸ਼ੇਰ ਸਿੰਘ ਚੀਮਾ,ਸ੍ਰ ਪਲਵਿੰਦਰ ਸਿੰਘ ਲੰਬੜਦਾਰ,ਸ੍ਰ ਮਨਜੀਤ ਸਿੰਘ ਮੰਨ,ਸ੍ਰ ਰਵੇਲ ਸਿੰਘ ਮੁੱਖ ਸੇਵਾਦਾਰ,ਸ੍ਰ ਬਲਦੀਪ ਸਿੰਘ ਮਠਾਰੂ,ਸ੍ਰ ਕਰਤਾਰ ਸਿੰਘ ਇੰਸਪੈਕਟਰ,ਸ੍ਰ ਰਣਜੀਤ ਸਿੰਘ ਸਾਗਰਪੁਰ,ਸ੍ਰ ਚੇਤਨ ਸਿੰਘ ਜੰਡੂ,ਸ੍ਰ ਸਰਬਜੀਤ ਸਿੰਘ ਸਾਹਬੀ, ਸ੍ਰ ਮਨਜੀਤ ਸਿੰਘ ਜੋੜਾ,ਸ੍ਰ ਅਰਪਨਬੀਰ ਸਿੰਘ,ਸ੍ਰ ਕਰਨਦੀਪ ਸਿੰਘ ਸੋਹਲ ਕੋਮੀ ਜਨਰਲ ਸਕੱਤਰ,ਸ੍ਰੀ ਮੋਹਿਤ ਮੋਨੂੰ,ਸ੍ਰ ਹਰਦੇਵ ਸਿੰਘ ਸੰਧੂ,ਸ੍ਰ ਗੁਰਿੰਦਰ ਸਿੰਘ ਫੁਲਕੇ,ਸ੍ਰ ਗੁਰਪ੍ਰੀਤ ਸਿੰਘ ਬਲੱਗਣ, ਸ੍ਰ ਹਰਜੀਤ ਸਿੰਘ ਪ੍ਰਧਾਨ,ਸ੍ਰ ਅਮਰਜੀਤ ਸਿੰਘ ਵੀ ਕੇ, ਸ੍ਰ ਭਗਤ ਪਾਲ ਸਿੰਘ, ਬਾਬਾ ਲੱਖਾ ਸਿੰਘ,ਸ੍ਰ ਬਿਕਰਮ ਸਿੰਘ,ਸ੍ਰ ਜਗਦੀਪ ਸਿੰਘ,ਸ੍ਰ ਬਲਵਿੰਦਰ ਸਿੰਘ ਜੰਡੂ, ਡਾਕਟਰ ਸੁਖਚੈਣ ਸਿੰਘ ਸੂਰੀ,ਸ੍ਰ ਟਹਿਲ ਸਿੰਘ,ਸ੍ਰ ਮਨਜੀਤ ਸਿੰਘ,ਸ੍ਰ ਰਛਪਾਲ ਸਿੰਘ,ਸ੍ਰ ਦਿਲਬਾਗ ਸਿੰਘ,ਸ੍ਰ ਪਰਮਿੰਦਰ ਸਿੰਘ ਜੰਡੂ, ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ ਭਾਟੀਆ, ਸ੍ਰ ਸੁਰਿੰਦਰ ਪਾਲ ਸਿੰਘ ਮਨੀ ਭਾਟੀਆ,ਸ੍ਰ ਗੁਰਮੀਤ ਸਿੰਘ ਨਾਗੀ ਸ੍ਰ ਸੁਖਜਿੰਦਰ ਸਿੰਘ ਪ੍ਰਧਾਨ, ਸ੍ਰ ਰਣਜੀਤ ਸਿੰਘ ਮੱਲੀ,ਸ੍ਰ ਵੀਰਮ ਸਿੰਘ,ਸ੍ਰ ਕੰਵਲਜੀਤ ਸਿੰਘ ਪ੍ਰਧਾਨ ਲਾਇਨ ਕਲੱਬ,ਸ੍ਰੀ ਵਰਿੰਦਰ ਚੈਅਰਮੈਨ,ਸ੍ਰੀ ਸ਼ਸ਼ੀ ਢੱਲ, ਸਤਿੰਦਰ ਸਿੰਘ ਹਸਨਪੁਰ, ਬੀਬੀ ਗੁਰਜੀਤ ਕੌਰ ਰੀਟਾ, ਬੀਬੀ ਹਰਜੀਤ ਕੌਰ ਬੇਦੀ, ਬੀਬੀ ਰਜਿੰਦਰ ਕੌਰ ਬਾਜਵਾ, ਬੀਬੀ ਕਸ਼ਮੀਰ ਕੌਰ, ਬੀਬੀ ਰੁਪਿੰਦਰ ਕੌਰ, ਬੀਬੀ ਨਿਰਮਲ ਕੋਰ, ਬੀਬੀ ਦਰਸ਼ਨ ਕੌਰ, ਆਦਿ ਸੰਗਤਾਂ ਨੇ ਸਿਰੋਪਾਓ,ਲੋਈਆਂ, ਤਸਵੀਰਾਂ ਦੇ ਕੇ ਸਨਮਾਨਿਤ ਕੀਤਾ।

Share and Enjoy !

Shares

Leave a Reply

Your email address will not be published.