ਰਾਵੀ ਨਿਊਜ ਅੰਮ੍ਰਿਤਸਰ
ਭਵਨਜ਼ ਆਸ਼ਰੈ ਭਾਰਤੀ ਵਿਦਿਆ ਭਵਨ ਅੰਮ੍ਰਿਤਸਰ ਦੀ ਇਕ ਵਿਲੱਖਣ ਪ੍ਰੋਜੈਕਟ ਹੈ। ਇਸ ਆਸ਼ਰੈ ਵਿੱਚ ਸੀਨੀਅਰ ਸਿਟੀਜਨ, ਦਿਵਿਆਂਗ ਵਿਅਕਤੀਆ ਅਤੇ ਮਾਨਸਿਕ ਰੂਪ ਵਿੱਚ ਵਿਕਲਾਂਗ ਲੋਕਾਂ ਨੂੰ ਆਸਰਾ ਦਿੱਤਾ ਜਾਵੇਗਾ ਅਤੇ ਤਿੰਨੋਂ ਹੀ ਸੇਵਾਵਾਂ ਇਕੋ ਹੀ ਛੱਤ ਥੱਲੇ ਮੁਹੱਈਆ ਹੋਣਗੀਆਂ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਭਵਨਜ਼ ਆਸ਼ਰੈ ਦਾ ਉਦਘਾਟਨ ਅਤੇ ਨਿਰੀਖੱਣ ਕਰਨ ਉਪਰੰਤ ਦਿੱਤਾ। ਸ੍ਰੀ ਸੋਨੀ ਨੇ ਕਿਹਾ ਕਿ ਭਾਰਤੀ ਵਿਦਿਆ ਭਵਨ ਦੀ ਇਹ ਕਦਮ ਕਾਫ਼ੀ ਪ੍ਰਸੰਸਾਂ ਯੋਗ ਹੈ ਅਤੇ ਖਾਸ ਤੌਰ ਤੇ ਬੇਸਹਾਰਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਸ ਆਸ਼ਰੈ ਵਿੱਚ ਆਸਰਾ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਭਵਨਜ਼ ਆਸ਼ਰੈ ਵਲੋਂ ਇਸ ਭਵਨਜ਼ ਵਿੱਚ 5 ਸਟਾਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਕਈ ਬਜ਼ੁਰਗ ਆਰਥਿਕ ਤੰਗੀ ਨਾ ਹੋਣ ਦੇ ਬਾਵਜੂਦ ਵੀ ਇਕੱਲੇ ਰਹਿੰਦੇ ਹਨ, ਨੂੰ ਇਸ ਆਸ਼ਰੈ ਵਿੱਚ ਸਹਾਰਾ ਦਿੱਤਾ ਜਾਵੇਗਾ, ਜਿਥੇ ਉਹ ਸਨਮਾਨਪੂਰਕ ਆਪਣੀ ਜਿੰਦਗੀ ਬਤੀਤ ਕਰ ਸਕਦੇ ਹਨ। ਸ੍ਰੀ ਸੋਨੀ ਨੇ ਕਿਹਾ ਕਿ ਭਵਨਜ਼ ਆਸ਼ਰੈ ਵਲੋਂ ਮਾਨਸਿਕ ਰੂਪ ਵਿੱਚ ਵਿਕਲਾਂਗ ਵਿਅਕਤੀਆਂ ਲਈ ਵੋਕੇਸ਼ਨਲ ਸੈਂਟਰ ਵੀ ਬਣਾਇਆ ਗਿਆ ਹੈ, ਜੋ ਕਿ ਆਪਣੇ ਤਰ੍ਹਾਂ ਦਾ ਇਕ ਨਵਾਂ ਪ੍ਰਯੋਗ ਹੈ। ਉਨਾਂ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ 3 ਇਨ 1 ਕੇਂਦਰ ਹੈ, ਜਿਥੇ ਇਕੋ ਹੀ ਛੱਤ ਥੱਲੇ ਤਿੰਨ ਵਰਗ ਦੇ ਲੋਕਾਂ ਨੂੰ ਆਸ਼ਰੈ ਪ੍ਰਦਾਨ ਕੀਤਾ ਜਾ ਰਿਹਾ ਹੈ। ਸ੍ਰੀ ਸੋਨੀ ਨੇ ਇਸ ਆਸ਼ਰੈ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਸ੍ਰੀ ਅਵਿਨਾਸ਼ ਮਹਿੰਦਰੂ ਦੇ ਸਮਾਜ ਕਲਿਆਣ ਦੇ ਕੰਮਾਂ ਦੀ ਪ੍ਰਸੰਸ਼ਾ ਵੀ ਕੀਤੀ, ਉਨਾਂ ਕਿਹਾ ਕਿ ਭਾਰਤੀ ਵਿਦਿਆ ਭਵਨ ਸਿੱਖਿਆ ਦੇ ਨਾਲ ਨਾਲ ਹਰੇਕ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਅਤੇ ਇਸ ਸਸੰਥਾ ਵਲੋਂ ਕੋਵਿਡ 19 ਵੇਲੇ ਵੀ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਹੈ। ਇਸ ਮੌਕੇ ਸ੍ਰੀ ਅਵਿਨਾਸ਼ ਮਹਿੰਦਰੂ ਨੇ ਸ੍ਰੀ ਸੋਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਡਾ. ਨੀਤਾ ਭੱਲਾ, ਕੌਂਸਲਰ ਸ੍ਰੀ ਰਾਜੇਸ਼ ਮਦਾਨ,ਸ੍ਰੀਮਤੀ ਸ਼ਿਵਾਨੀ ਸ਼ਰਮਾ, ਪ੍ਰੋ: ਐਸ.ਐਨ. ਜੋਸ਼ੀ, ਪ੍ਰੋ: ਵੀ.ਪੀ. ਲੂੰਬਾ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਹਾਜ਼ਰ ਸਨ।
