ਜੀ.ਐਸ.ਟੀ ਇਕੱਤਰ ਕਰਨ ਵਿੱਚ ਲੁਧਿਆਣਾ ਡਿਵੀਜਨ ਅਤੇ ਵਾਧਾ ਦਰ ਵਿੱਚ ਫਰੀਦਕੋਟ ਡਿਵੀਜਨ ਮੋਹਰੀ

एस.ए.एस नगर चंडीगढ़ ताज़ा दुनिया पंजाब बिज़नेस राष्ट्रीय होम

ਰਾਵੀ ਨਿਊਜ ਚੰਡੀਗੜ

ਵਿੱਤੀ ਵਰੇ 2021-22 ਦੇ ਮੁਕਾਬਲੇ ਚਾਲੂ ਵਿੱਤੀ ਵਰੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਸੂਬੇ ਦੀ ਜੀ.ਐਸ.ਟੀ ਇਕੱਤਰ ਕਰਨ ਵਿੱਚ 1714.35 ਕਰੋੜ ਰੁਪਏ ਦੀ ਕੁਲੈਕਸ਼ਨ ਨਾਲ ਲੁਧਿਆਣਾ ਅਤੇ 34 ਫੀਸਦੀ ਵਾਧਾ ਦਰ ਨਾਲ ਫਰੀਦਕੋਟ ਡਿਵੀਜਨ ਪੰਜਾਬ ਭਰ ਵਿੱਚੋਂ ਸੱਭ ਤੋਂ ਮੋਹਰੀ ਰਹੇ।

ਅੱਜ ਇਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸੇ ਸਮੇਂ ਦੌਰਾਨ ਜੀ.ਐਸ.ਟੀ ਇਕੱਤਰ ਕਰਨ ਵਿੱਚ 981 ਕਰੋੜ ਰੁਪਏ ਦੀ ਕੁਲੈਕਸ਼ਨ ਨਾਲ ਰੋਪੜ ਡਿਵੀਜਨ ਅਤੇ 27 ਫੀਸਦੀ ਵਾਧਾ ਦਰ ਨਾਲ ਫਿਰੋਜਪੁਰ ਡਿਵੀਜਨ ਸੂਬੇ ਭਰ ਵਿੱਚ ਦੂਸਰੇ ਸਥਾਨ ‘ਤੇ ਰਹੇ।

ਚਾਲੂ ਵਿੱਤੀ ਵਰੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਵੱਖ-ਵੱਖ ਡਿਵੀਜਨਾਂ ਵਿੱਚ ਜੀ.ਐਸ.ਟੀ ਕੁਲੈਕਸ਼ਨ ਦੀ ਦਰਜ ਕੀਤੀ ਗਈ ਵਾਧਾ ਦਰ ਬਾਰੇ ਅੰਕੜੇ ਸਾਂਝੇ ਕਰਦਿਆਂ, ਬੁਲਾਰੇ ਨੇ ਕਿਹਾ ਕਿ ਬੀਤੇ ਵਿੱਤੀ ਵਰੇ ਦੇ ਮੁਕਾਬਲੇ ਇਸੇ ਸਮੇਂ ਦੌਰਾਨ ਫਰੀਦਕੋਟ ਡਿਵੀਜਨ ਨੇ 34 ਫੀਸਦੀ, ਫਿਰੋਜਪੁਰ ਡਿਵੀਜਨ ਨੇ 27 ਫੀਸਦੀ, ਜਲੰਧਰ ਡਿਵੀਜਨ ਨੇ 22 ਫੀਸਦੀ, ਅੰਮਿ੍ਰਤਸਰ ਡਿਵੀਜਨ ਨੇ 21 ਫੀਸਦੀ, ਲੁਧਿਆਣਾ ਡਿਵੀਜਨ ਨੇ 20 ਫੀਸਦੀ, ਪਟਿਆਲਾ ਡਿਵੀਜਨ ਨੇ 14 ਫੀਸਦੀ ਅਤੇ ਰੋਪੜ ਡਿਵੀਜਨ ਨੇ ਮਨਫੀ 1 ਫੀਸਦੀ ਵਾਧਾ ਦਰ ਦਰਜ ਕੀਤੀ।

ਇਕੱਤਰ ਕੀਤੀ ਗਈ ਕੁੱਲ ਜੀ.ਐਸ.ਟੀ ਰਾਸ਼ੀ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਚਾਲੂ ਵਿੱਤੀ ਵਰੇ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਲੁਧਿਆਣਾ ਨੇ ਸੱਭ ਤੋਂ ਵੱਧ 1714.35 ਕਰੋੜ ਰੁਪਏ, ਰੋਪੜ ਨੇ 981 ਕਰੋੜ ਰੁਪਏ, ਜਲੰਧਰ ਨੇ 680.84 ਕਰੋੜ ਰੁਪਏ, ਫਰੀਦਕੋਟ ਡਿਵੀਜਨ ਨੇ 472.56 ਕਰੋੜ ਰੁਪਏ, ਅੰਮਿ੍ਰਤਸਰ ਨੇ 449.69 ਕਰੋੜ ਰੁਪਏ, ਪਟਿਆਲਾ ਨੇ 348.26 ਕਰੋੜ ਰੁਪਏ ਅਤੇ ਫਿਰੋਜਪੁਰ ਡਿਵੀਜਨ ਨੇ 203.31 ਕਰੋੜ ਰੁਪਏ ਦਾ ਜੀ.ਐਸ.ਟੀ ਇਕੱਤਰ ਕੀਤਾ।

ਬੁਲਾਰੇ ਨੇ ਦੱਸਿਆ ਕਿ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਕਰ ਵਿਭਾਗ ਦੀ ਕੁਝ ਦਿਨ ਪਹਿਲਾਂ ਹੋਏ ਮੀਟਿੰਗ ਦੌਰਾਨ ਵਿੱਤ ਮੰਤਰੀ ਨੇ ਵੱਖ-ਵੱਖ ਡਿਵੀਜਨਾਂ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਇਸ ਨੂੰ ਹੋਰ ਬੇਹਤਰ ਬਨਾਉਣ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਸਨ। ਉਨਾਂ ਕਿਹਾ ਕਿ ਕੇਂਦਰ ਤੋਂ ਮਿਲਣ ਵਾਲਾ ਜੀ.ਐਸ.ਟੀ ਮੁਆਵਜ਼ਾ ਸਮਾਪਤ ਹੋਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਨੂੰ ਵਿੱਤੀ ਪੱਖੋਂ ਸਵੈਨਿਰਭਰ ਬਨਾਉਣ ਲਈ ਵਚਨਬੱਧ ਹੈ।    

Share and Enjoy !

Shares

Leave a Reply

Your email address will not be published.