ਰਾਵੀ ਨਿਊਜ ਗੁਰਦਾਸਪੁਰ
ਖੂਨ ਦਾਨ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਟੀਮ ਬਲੱਡ ਡੋਨਰਜ਼ ਗੁਰਦਾਸਪੁਰ ਵੱਲੋਂ ਅੱਜ ਸਿਹਤ ਵਿਭਾਗ ਵੱਲੋਂ ਲਗਾਏ ਗਏ ਸਿਹਤ ਮੇਲੇ ਵਿੱਚ ਇੱਕ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 30 ਦੇ ਕਰੀਬ ਖੂਨਦਾਨੀਆਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਤੇ 80 ਵਾਰ ਖ਼ੂਨਦਾਨ ਕਰਨ ਵਾਲੇ ਬੀ.ਡੀ.ਐਸ ਦੇ ਮੁੱਖ ਸਲਾਹਕਾਰ ਸ਼੍ਰੀ ਅਵਤਾਰ ਸਿੰਘ ਘੁੰਮਣ ਉਰਫ਼ ਰਾਜੂ ਬ੍ਰਹਮਾਂ ਨੂੰ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਮੁਸਤਾਕ ਅਤੇ ਸਿਵਲ ਸਰਜਨ ਵਿਜੇ ਕੁਮਾਰ ਨੇ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ.
ਇਸ ਮੌਕੇ ਤੇ ਐਸਐਮਓ ਡਾਕਟਰ ਚੇਤਨਾ, ਬਲੱਡ ਬੈਂਕ ਦੇ ਇੰਚਾਰਜ ਬੀਟੀਓ ਮੈਡਮ ਪੂਜਾ ਖੋਸਲਾ, ਡਾਕਟਰ ਰਾਜੇਸ਼ਵਰ ਖੋਸਲਾ, ਪਰਦੀਪ ਕੁਮਾਰ, ਟੋਨੀ, ਮਨਜਿੰਦਰ ਸਿੰਘ ਮੰਨਾ, ਤੋਂ ਇਲਾਵਾ ਬੀ.ਡੀ.ਐਸ ਦੇ ਸੰਸਥਾਪਕ ਰਾਜੇਸ਼ ਬੱਬੀ, ਸੀਨੀਅਰ ਵਾਈਸ ਪ੍ਰਧਾਨ ਮਨੂੰ ਸ਼ਰਮਾ, ਐਨ ਆਰ ਆਈ ਪ੍ਰਧਾਨ ਗੁਰਵਿੰਦਰ ਸਿੰਘ ਉਰਫ਼ ਵਿਪਨ, ਆਦਰਸ਼ ਕੁਮਾਰ, ਜਨਰਲ ਸਕੱਤਰ ਪਰਵੀਨ ਅੱਤਰੀ, ਕੋਰ ਕਮੇਟੀ ਮੈਂਬਰ ਕੇਪੀਐਸ ਬਾਜਵਾ, ਸੁਨੀਲ ਕੁਮਾਰ ਅਤੇ ਸੁਖਵਿੰਦਰ ਮੱਲ੍ਹੀ ਵੀ ਹਜ਼ਾਰ ਹੋਏ